ਭਰਾ ਹੀ ਨਿਕਲਿਆ ਮਨਪ੍ਰੀਤ ਕੌਰ ਦਾ ਕਾਤਿਲ, ਦੋਸਤ ਨਾਲ ਮਿਲਕੇ ਰਿਵਾਲਵਰਾਂ ਨਾਲ 9-10 ਗੋਲੀਆਂ ਮਾਰ ਕੇ ਕੀਤਾ ਸੀ ਭੈਣ ਦਾ ਕਤਲ
ਹੁਸ਼ਿਆਰਪੁਰ ਪੁਲਿਸ ਨੇ ਕੇਸ ਨੂੰ ਟੈਕਨੀਕਲ ਤਰੀਕੇ ਨਾਲ 15 ਦਿਨਾਂ ਵਿੱਚ ਹੱਲ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ
ਅੰਨੇ ਕਤਲ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਸ਼੍ਰੀ ਰਵਿੰਦਰ ਪਾਲ ਸਿੰਘ ਸੰਧੂ, ਪੀ.ਪੀ.ਐਸ., ਪੁਲਿਸ ਕਪਤਾਨ,
ਦੀ ਨਿਗਰਾਨੀ ਹੇਠ 2 ਟੀਮਾਂ ਦਾ ਗਠਨ ਕੀਤਾ ਗਿਆ ਸੀ- ਨਵਜੋਤ ਸਿੰਘ ਮਾਹਲ, ਐਸ.ਐਸ.ਪੀ. ਹੁਸ਼ਿਆਰਪੁਰ
ਹੁਸ਼ਿਆਰਪੁਰ (ਆਦੇਸ਼ ) : ਮਿਤੀ 22.04.2021 ਨੂੰ ਥਾਣਾ ਬੁਲੋਵਾਲ ਦੇ ਵਿੱਚ ਪੈਂਦੇ ਪਿੰਡ ਸੀਕਰੀ ਅੱਡੇ ਨਜਦੀਕ ਕੁੱਝ ਨਾਮਾਲੂਮ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਮਨਪ੍ਰੀਤ ਕੋਰ ਪਤਨੀ ਪਵਨਦੀਪ ਸਿੰਘ ਵਾਸੀ ਪਿੰਡ ਖਡਿਆਲਾ ਸੈਣੀਆਂ ਥਾਣਾ ਬੁਲੋਵਾਲ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਦੇ ਸਬੰਧ ਵਿੱਚ ਥਾਣਾ ਬੁਲੋਵਾਲ ਵਿਖੇ ਲੜਕੀ ਮਨਪ੍ਰੀਤ ਕੋਰ ਦੇ ਸੁਹਰਾ
ਰਛਪਾਲ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਖਡਿਆਲਾ ਸੈਣੀਆਂ ਦੇ ਬਿਆਨ ਤੇ ਨਾ-ਮਾਲੂਮ ਵਿਅਕਤੀਆਂ ਤੇ ਦਰਜ ਰਜਿਸਟਰ ਕੀਤਾ ਗਿਆ
ਸੀ । ਜੋ ਤਫਤੀਸ਼ ਦੌਰਾਨ ਇਸ ਸਨਸਨੀਖੇਜ ਅੰਨੇ ਕਤਲ ਨੂੰ ਹੁਸ਼ਿਆਰਪੁਰ ਪੁਲਿਸ ਵਲੋਂ
ਪ੍ਰੋਫੈਸ਼ਨਲ ਅਤੇ ਟੈਕਨੀਕਲ ਤਰੀਕੇ ਨਾਲ 15 ਦਿਨਾਂ ਵਿੱਚ ਹੱਲ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇੱਕ
ਵੱਡੀ ਕਾਮਯਾਬੀ ਹਾਸਲ ਕੀਤੀ ਹੈ ।
ਨਵਜੋਤ ਸਿੰਘ ਮਾਹਲ, ਐਸ.ਐਸ.ਪੀ. ਹੁਸ਼ਿਆਰਪੁਰ ਵਲੋਂ ਪੈ੍ਸ ਨੂੰ ਦੱਸਿਆ ਕਿ ਉਨ੍ਹਾਂ ਵਲ ੋਂ
ਇਸ ਅੰਨੇ ਕਤਲ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਸ਼੍ਰੀ ਰਵਿੰਦਰ ਪਾਲ ਸਿੰਘ ਸੰਧੂ, ਪੀ.ਪੀ.ਐਸ., ਪੁਲਿਸ ਕਪਤਾਨ,
ਤਫਤੀਸ਼, ਹੁਸ਼ਿ: ਦੀ ਨਿਗਰਾਨੀ ਹੇਠ 2 ਟੀਮਾਂ ਦਾ ਗਠਨ ਕੀਤਾ ਗਿਆ ਸੀ।
ਜੋ ਇਕ ਟੀਮ ਵਿੱਚ ਸ਼੍ਰੀ ਰਾਕੇਸ਼ ਕੁਮਾਰ,
ਪੀ.ਪੀ.ਐਸ., ਉਪ ਪੁਲਿਸ ਕਪਤਾਨ, ਡਿਟੈਕਟਿਵ, ਹੁਸ਼ਿ:, ਅਤੇ ਇੰਸਪੈਕਟਰ ਸ਼ਿਵ ਕੁਮਾਰ, ਇੰਚਾਰਜ ਸੀ.ਆਈ.ਏ. ਹੁਸ਼ਿ:
ਅਤੇ ਦੂਸਰੀ ਟੀਮ ਵਿੱਚ ਸ੍ਰੀ ਗੁਰਪ੍ਰੀਤ ਸਿੰਘ, ਪੀ.ਪੀ.ਐਸ., ਡੀ.ਐਸ.ਪੀ., ਦਿਹਾਤੀ, ਹੁਸ਼ਿ:, ਅਤੇ ਇੰਸਪੈਕਟਰ ਪਰਦੀਪ
ਸਿੰਘ ਮੁੱਖ ਅਫਸਰ ਥਾਣਾ ਬੁਲੋਵਾਲ ਨੂੰ ਸ਼ਾਮਲ ਕੀਤਾ ਗਿਆ ਸੀ।
ਜੋ ਇੰਨਵੈਸਟੀਗੇਸ਼ਨ ਟੀਮਾਂ ਵਲੋਂ ਪ੍ਰੋਫੈਸ਼ਨਲ, ਟੈਕਨੀਕਲ
ਤਰੀਕੇ ਅਤੇ ਬੜੀ ਸੂਝਬੂਝ ਨਾਲ ਹਰ ਪਹਿਲੂ ਤੋਂ ਤਫਤੀਸ਼ ਕਰਨ ਤੇ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਇਸ ਅੰਨੇ
ਕਤਲ ਦੀ ਗੁੱਥੀ ਨੂੰ ਸੁਲਝਾਉਦਿਆਂ ਹੋਇਆ ਕਤਲ ਕੀਤੀ ਗਈ ਲੜਕੀ ਮਨਪ੍ਰੀਤ ਕੋਰ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ
ਪੁੱਤਰ ਸ਼ੁਮਾਰ ਸਿੰਘ ਵਾਸੀ ਸ਼ੇਰਪੁਰ ਤਖਤੂਪੁਰਾ ਥਾਣਾ ਜੀਰਾ ਜਿਲ੍ਹਾ ਫਿਰੋਜਪੁਰ ਅਤੇ ਇਸਦੇ ਦੋਸਤ ਇਕਬਾਲ ਸਿੰਘ ਪੁੱਤਰ
ਗੁਰਦਿਆਲ ਸਿੰਘ ਵਾਸੀ ਦੋਲੇਵਾਲ ਥਾਣਾ ਕੋਟ ਈਸੇ ਖਾਂ ਜਿਲ੍ਹਾ ਮੋਗਾ ਨੂੰ ਮਿਤੀ 07.05.2021 ਨੂੰ ਗ੍ਰਿਫਤਾਰ ਕਰ ਲਿਆ
ਗਿਆ।
ਜੋ ਇਨ੍ਹਾਂ ਦੋਸ਼ੀਆਂ ਨੇ ਦੋਰਾਨੇ ਪੁੱਛਗਿੱਛ ਦੱਸਿਆ ਹੈ ਕਿ ਲੜਕੀ ਮਨਪ੍ਰੀਤ ਕੋਰ ਜਿਸਨੇ ਕਿ ਪਵਨਦੀਪ ਸਿੰਘ ਵਾਸੀ
ਖਡਿਆਲਾ ਸੈਣੀਆਂ ਨਾਲ ਪਰਿਵਾਰ ਦੀ ਮਰਜੀ ਤੋਂ ਵਗੈਰ ਵਿਆਹ ਕਰਵਾ ਲਿਆ ਸੀ ਅਤੇ ਬਾਅਦ ਵਿੱਚ ਆਪਣੇ ਘਰਵਾਲੇ
ਨਾਲ ਅਣਬਣ ਹੋਣ ਕਰਕੇ ਉਸ ਨਾਲ ਅਦਾਲਤ ਵਿੱਚ ਤਲਾਕ ਦਾ ਕੇਸ ਚਲ ਰਿਹਾ ਹੈ ਅਤੇ ਲੜਕੀ ਮਨਪ੍ਰੀਤ ਕੋਰ ਦੁਬਾਰਾ
ਆਪਣੇ ਪੇਕਿਆਂ ਪਾਸ ਜਾਣਾ ਚਾਹੁੰਦੀ ਸੀ ਪਰ ਇਸ ਦਾ ਭਰਾ ਹਰਪ੍ਰੀਤ ਸਿੰਘ ਇਹ ਨਹੀਂ ਚਾਹੁੰਦਾ ਸੀ ਕਿ ਉਹ ਪਿੰਡ ਵਾਪਿਸ
ਆਏ। ਜਿਸ ਕਰਕੇ ਇਨ੍ਹਾਂ ਵਲੋਂ ਮਨਪ੍ਰੀਤ ਕੋਰ ਦਾ ਪੂਰੀ ਸਾਜਿਸ਼ ਰੱਚ ਕੇ ਕਤਲ ਕਰ ਦਿੱਤਾ ਸੀ।
ਲੜਕੀ ਮਨਪ੍ਰੀਤ ਕੋਰ ਦਾ ਕਤਲ ਕਰਨ ਤੋਂ ਇੱਕ ਦਿਨ ਪਹਿਲਾਂ ਇਨ੍ਹਾਂ ਦੋਸ਼ੀਆਂ ਵਲੋਂ ਰੈਕੀ ਵੀ
ਕੀਤੀ ਗਈ ਸੀ ਅਤੇ ਮਿਤੀ 22.04.2021 ਨੂੰ ਇਹ ਦੋਨੋ ਦੋਸ਼ੀ ਸਕਾਰਪਿਉ ਗੱਡੀ ਪਰ ਆਏ ਸਨ ਤਾਂ ਉਸ ਸਮੇਂ ਇਕਬਾਲ
ਸਿੰਘ ਗੱਡੀ ਨੂੰ ਚਲਾ ਰਿਹਾ ਸੀ ਅਤੇ ਲੜਕੀ ਦਾ ਭਰਾ ਹਰਪ੍ਰੀਤ ਸਿੰਘ ਗੱਡੀ ਦੇ ਸਭ ਤੋਂ ਪਿੱਛੇ ਵਾਲੀ ਸੀਟ ਤੇ ਛੁੱਪ ਕੇ ਬੈਠਾ
ਹੋਇਆ ਸੀ ਅਤੇ ਇਨ੍ਹਾਂ ਵਲੋਂ ਰਸਤੇ ਵਿੱਚ ਆਉਂਦੇ-ਆਉਂਦੇ ਰਾਹਗੀਰ ਪਾਸੋਂ ਇੱਕ ਮੋਬਾਈਲ ਫੋਨ ਵੀ ਖੋਹਿਆ ਸੀ ਅਤੇ ਉਸ
ਫੋਨ ਤੋਂ ਇਕਬਾਲ ਸਿੰਘ ਨੇ ਲੜਕੀ ਮਨਪ੍ਰੀਤ ਕੋਰ ਨੂੰ ਵਟਸਅੱਪ ਤੇ ਫੋਨ ਕੀਤਾ ਸੀ (ਤਾਂ ਜੋ ਕਾਲ ਟਰੇਸ ਨਾ ਹੋ ਸਕੇ) ਅਤੇ ਫੋਨ
ਕਰਨ ਤੇ ਲੜਕੀ ਆਪਣੇ ਘਰ ਤੋਂ ਬਾਹਰ ਮੇਨ ਰੋਡ ਤੇ ਆ ਗਈ ਸੀ ਜੋ ਇਕਬਾਲ ਸਿੰਘ ਨੇ ਕਿਹਾ ਸੀ ਕਿ ਕੋਈ ਗੱਲ ਕਰਨੀ
ਹੈ ਗੱਡੀ ਵਿੱਚ ਬੈਠ, ਜਦੋਂ ਲੜਕੀ ਪਿਛਲੀ ਸੀਟ ਪਰ ਬੈਠੀ ਤਾਂ ਇਕਬਾਲ ਨੇ ਗੱਡੀ ਚਲਾ ਲਈ ਅਤੇ ਮਨਪ੍ਰੀਤ ਕੋਰ ਦਾ ਭਰਾ
ਹਰਪ੍ਰੀਤ ਸਿੰਘ ਜੋ ਮਗਰਲੀ ਸੀਟ ਪਰ ਛੁੱਪ ਕੇ ਬੈਠਾ ਸੀ, ਨੇ ਲੜਕੀ ਦੇ ਗੱਲ ਵਿੱਚ ਸਾਫਾ ਪਾ ਕੇ ਉਸ ਦਾ ਗਲਾ ਘੁੱਟ ਦਿੱਤਾ,
ਜਦੋਂ ਲੜਕੀ ਬੇਹੋਸ਼ ਹੋ ਗਈ ਤਾਂ ਇਨ੍ਹਾਂ ਨੇ ਅੱਗੇ ਜਾ ਕੇ ਪਿੰਡ ਸੀਕਰੀ ਅੱਡੇ ਨਜਦੀਕ ਲੜਕੀ ਨੂੰ ਬਿਹੋਸ਼ੀ ਦੀ ਹਾਲਤ ਵਿੱਚ
ਗੱਡੀ ਵਿੱਚੋਂ ਬਾਹਰ ਲੈ ਗਏ ਅਤੇ ਦੋਸ਼ੀਆਂ ਨੇ ਆਪਣੇ 32 ਬੋਰ ਦੇ ਰਿਵਾਲਵਰਾਂ ਨਾਲ ਕਰੀਬ 9/10 ਗੋਲੀਆਂ ਮਾਰ ਕੇ ਉਸ ਦਾ
ਕਤਲ ਕਰ ਦਿੱਤਾ ਸੀ।
ਕਤਲ ਕਰਕੇ ਮੌਕਾ ਤੋਂ ਸਕਾਰਪਿਉ ਗੱਡੀ ਵਿੱਚ ਭੱਜ ਗਏ ਸੀ। ਪੁੱਛਗਿਛ ਤੇ ਦੋਸ਼ੀਆਂ ਨੇ ਇਹ ਵੀ
ਦੱਸਿਆ ਕਿ ਉਨ੍ਹਾਂ ਦੋਨਾਂ ਨੇ ਇਕਬਾਲ ਸਿੰਘ ਦੀ ਇਨੋਵਾ ਗੱਡੀ ਪਰ ਰੈਕੀ ਕੀਤੀ ਸੀ ਅਤੇ ਉਸ ਤੋਂ ਕਰੀਬ ਇੱਕ ਮਹੀਨਾ
ਪਹਿਲਾਂ ਵੀ ਹਰਪ੍ਰੀਤ ਦੀ ਫਾਰਚੂਨ ਗੱਡੀ ਪਰ ਰੈਕੀ ਕੀਤੀ ਸੀ। ਦੋਸ਼ੀਆਂ ਪਾਸੋਂ ਰੈਕੀ ਕਰਨ ਸਮੇਂ ਵਰਤੀ ਗਈ ਇਨੋਵਾ ਗੱਡੀ,
ਫਾਰਚੂਨਰ ਗੱਡੀ ਅਤੇ ਕਤਲ ਕਰਨ ਸਮੇਂ ਵਰਤੀ ਗਈ ਸਕਾਰਪਿਉ ਗੱਡੀ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਇੱਕ
ਰਿਵਾਲਵਰ ਦੋਸ਼ੀ ਹਰਪ੍ਰੀਤ ਸਿੰਘ ਪਾਸੋਂ ਬ੍ਰਾਮਦ ਕਰ ਲਿਆ ਗਿਆ ਹੈ, ਇਥ੍ਹੇ ਇਹ ਵਰਨਣਯੋਗ ਹੈ ਕਿ ਦੋਸ਼ੀ ਵਾਰਦਾਤ ਵੇਲੇ
ਵਰਤੀ ਗਈ ਚਿੱਟੇ ਰੰਗ ਦੀ ਸਕਾਰਪਿਉ ਨੰਬਰੀ ਕਿਸੇ ਤੋਂ ਮੰਗ ਕੇ ਲਿਆਏ ਸਨ।
ਦੋਸ਼ੀਆਂ ਨੂੰ ਇਲਾਕਾ ਮੈਜਿਸਟਰੇਟ ਦੇ ਪੇਸ਼
ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਤਫਤੀਸ਼ ਡੂੰਘਾਈ ਨਾਲ ਕੀਤੀ ਜਾ ਰਹੀ ਹੈ।
Gutentor Advanced Text
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
- 25 ਨਵੰਬਰ ਤੱਕ ਦਿੱਤੇ ਜਾ ਸਕਣਗੇ ਦਾਅਵੇ ਤੇ ਇਤਰਾਜ਼
EDITOR
CANADIAN DOABA TIMES
Email: editor@doabatimes.com
Mob:. 98146-40032 whtsapp