ਡਿਪਟੀ ਡੀ.ਈ.ਓ. ਐਲੀ: ਵੱਲੋਂ ਨਵੇਂ ਦਾਖਲੇ ਨੂੰ ਲੈ ਕੇ ਸਕੂਲ ਮੁੱਖੀਆਂ ਨਾਲ ਆਨ-ਲਾਈਨ ਮੀਟਿੰਗ ਕੀਤੀ
ਧਾਰੀਵਾਲ 09 ਮਈ (ਅਸ਼ਵਨੀ )
ਉੱਪ ਜਿਲ੍ਹਾ ਸਿੱਖਿਆ ਅਫ਼ਸਰ ਐਲੀ: ਰਮੇਸ਼ ਲਾਲ ਠਾਕੁਰ ਵੱਲੋਂ ਅੱਜ ਨਵੇਂ ਦਾਖਲੇ ਨੂੰ ਲੈ ਕੇ ਬਲਾਕ ਧਾਰੀਵਾਲ 1 ਅਤੇ ਧਾਰੀਵਾਲ 2 ਦੇ ਸਕੂਲ ਮੁੱਖੀਆਂ ਨਾਲ ਆਨ-ਲਾਈਨ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਦਾਖਲਾ ਵਧਾਉਣ ਸੰਬੰਧੀ ਵਿਸਥਾਰ ਸਾਹਿਤ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਪ੍ਰਤੀ ਸਮਾਜਿਕ ਭਾਈਚਾਰੇ ਅਤੇ ਬੱਚਿਆਂ ਦੇ ਮਾਪਿਆਂ ਦੀ ਸੋਚ ਬਦਲੀ ਹੈ। ਸਰਕਾਰੀ ਸਕੂਲ ਜਿੱਥੇ ਸਮਾਰਟ ਹਨ ਉੱਥੇ ਪੜ੍ਹਾਈ ਦਾ ਮਿਆਰ ਉੱਚ ਪੱਧਰ ਦਾ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਸਕੂਲ ਭਾਵੇਂ ਬੰਦ ਹਨ ਪਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੁਆਰਾਂ ਸ਼ੋਸ਼ਲ ਮੀਡੀਆ ਦੇ ਵੱਖ ਵੱਖ ਸਾਧਨਾਂ ਦੀ ਸਹਾਇਤਾ ਨਾਲ ਬੱਚਿਆਂ ਨੂੰ ਆਨ-ਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਘਰ ਬੈਠੇ ਬੱਚਿਆਂ ਤੱਕ ਸਾਕਾਰਤਮਕ ਪਹੁੰਚ ਬਣਾਉਂਦੇ ਹੋਏ ਦੂਰਦਰਸ਼ਨ ਤੇ ਲੈਕਚਰ ਸ਼ੁਰੂ ਕੀਤੇ ਹਨ , ਜਿਸ ਦੀ ਸਮਾਂ-ਸਾਰਣੀ ਜਾਰੀ ਕਰ ਦਿੱਤੀ ਗਈ ਹੈ।
ਇਸ ਦੌਰਾਨ ਉਨ੍ਹਾਂ ਨਵੇਂ ਦਾਖਲੇ ਸੰਬੰਧੀ ਵਿਸਥਾਰ ਸਾਹਿਤ ਜਾਣਕਾਰੀ ਲੈਂਦੇ ਹੋਏ , ਸਕੂਲ ਮੁੱਖੀਆਂ ਤੇ ਅਧਿਆਪਕਾਂ ਨੂੰ ਯੋਜਨਾਬੰਦੀ ਤਹਿਤ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੀਰਜ ਕੁਮਾਰ ਨੇ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਦੀ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਮੀਡੀਆ ਕੋਆਰਡੀਨੇਟਰ ਗੁਰਦਾਸਪੁਰ ਗਗਨਦੀਪ ਸਿੰਘ , ਬੀ.ਐਮ.ਟੀ. ਜਗਦੀਸ਼ ਰਾਜ ਬੈਂਸ , ਸੁਖਮਨਜੀਤ ਸਿੰਘ ਕਾਹਲੋਂ , ਦਲਜਿੰਦਰ ਸਿੰਘ ਸੰਧੂ , ਸੁਰਜੀਤ ਸਿੰਘ ਸਿੰਘ ਸਮੇਤ ਸਕੂਲ ਮੁੱਖੀ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp