ਵੱਡੀਖ਼ਬਰ : ਹੜਤਾਲੀ ਮਲਾਜ਼ਮ 10 ਮਈ ਨੁੰ ਡਿਊਟੀ ’ਤੇ ਨਾ ਪਰਤੇ, ਤਾਂ ਉਹਨਾਂ ਦਾ ਕਾਂਟਰੈਕਟ ਰੱਦ ਕਰ ਕੇ ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣਗੀਆਂ

ਹੜਤਾਲੀ ਮਲਾਜ਼ਮ 10 ਮਈ ਨੁੰ ਡਿਊਟੀ ’ਤੇ ਨਾ ਪਰਤੇ, ਤਾਂ ਉਹਨਾਂ ਦਾ ਕਾਂਟਰੈਕਟ ਰੱਦ ਕਰ ਕੇ ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣਗੀਆਂ
ਚੰਡੀਗੜ੍ਹ, 9 ਮਈ,:ਨੈਸ਼ਨਲ ਰੂਰਲ ਹੈਲਥ ਮਿਸ਼ਨ ਪੰਜਾਬ ਦੇ ਮਿਸ਼ਨ ਡਾਇਰੈਕਟਰ ਨੇ ਇਹ ਸਪਸ਼ਟ ਕੀਤਾ ਹੈ ਕਿ ਹੜਤਾਲ ’ਤੇ ਚਲ ਰਹੇ ਜਿਹੜੇ ਮੁਲਾਜ਼ਮ10 ਮਈ ਦਿਨ ਸੋਮਵਾਰ ਨੂੰ ਡਿਊਟੀ ’ਤੇ ਨਾ ਪਰਤੇ ਤਾਂ ਉਹਨਾਂ ਦਾ ਕਾਂਟਰੈਕਟ ਰੱਦ ਕਰ ਕੇ ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣਗੀਆਂ।
ਇਸ ਬਾਰੇ ਜਾਰੀ ਹੁਕਮ ਵਿਚ ਮਿਸ਼ਨ ਡਾਇਰੈਕਟਰ ਨੇ ਕਿਹਾ ਕਿ ਇਹ ਫੈਸਲਾ ਸਬੰਧਤ ਅਧਿਕਾਰੀਆਂ ਵੱਲੋਂ ਲਿਆ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਹੜਤਾਲੀ ਮੁਲਾਜ਼ਮ ਸੋਮਵਾਰ ਨੂੰ ਸਵੇਰੇ10.00 ਵਜੇ ਡਿਊਟੀ ’ਤੇ ਨਾ ਪਰਤੇ ਤਾਂ ਉਹਨਾਂ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਜਾਣਗੀਆਂ ਤੇ ਉਹਨਾਂ ਨੂੰ ਸਿਹਤ ਵਿਭਾਗ ’ਤੇ ਕਿਸੇ ਵੀ ਆਸਾਮੀ ਲਈ ਨਹੀਂ ਵਿਚਾਰਿਆ ਜਾਵੇਗਾ।
ਇਸ ਦੌਰਾਨ ਸਿਹਤ  ਮੰਤਰੀ ਬਲਬੀਰ ਸਿੱਧੂ ਨੇ ਐਨ ਆਰ ਐਚ ਐਮ ਦੇ ਸਾਰੇ ਮੁਲਾਜ਼ਮਾਂ ਨੂੰ ਵਿਸ਼ੇਸ਼ ਅਪੀਲ ਕੀਤੀ ਕਿ ਉਹ ਹੜਤਾਲ ’ਤੇ ਨਾ ਜਾਣ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਆਪਣੀਆਂ ਡਿਊਟੀਆਂ ’ਤੇ ਪਰਤ ਆਉਣ। 
ਉਹਨਾਂ ਕਿਹਾ ਕਿਜੇਕਰ  ਉਹਨਾਂ ਨੇ ਉਹਨਾਂ ਦੀ ਡਿਊਟੀ ’ਤੇ ਪਰਤਣ ਦੀ ਅਪੀਲ ਨਾ ਮੰਨੀ ਤਾਂ ਫਿਰ ਉਹਨਾਂ ਖਿਲਾਫ ਡਿਜ਼ਾਸਟਰ ਮੈਨੇਜਮੈਂਟ ਐਕਟ  ਤਹਿਤ ਕਾਰਵਾਈ ਕੀਤੀ ਜਾਵੇਗੀ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply