ਵੱਡੀ ਖਬਰ.. ਗੜਸ਼ੰਕਰ ਪਲਿਸ ਨੂੰ ਮਿਲੀ ਵੱਡੀ ਸਫਲਤਾ,4 ਪਿਸਤੌਲਾਂ ਸਮੇਤ ਇਕ ਕਾਬੂ

ਗੜਸ਼ੰਕਰ 10 ਮਈ (ਚੌਧਰੀ / ਅਸ਼ਵਨੀ ) : ਨਵਜੋਤ ਸਿੰਘ ਮਾਹਲ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੁਰਮਾਂ ਨਾਲ ਨਿਜੱਠਣ ਲਈ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉਸ ਮੁਹਿੰਮ ਤਹਿਤ ਅਤੇ ਸ਼੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ ਸਹਾਇਕ ਕਪਤਾਨ ਪੁਲਿਸ ਸਬ ਡਵੀਜਨ ਗੜ੍ਹਸ਼ੰਕਰ ਜੀ ਦੀ ਸੁਪਰਵੀਜ਼ਨ ਅਧੀਨ ਮਿਤੀ 09/5/21 ਨੂੰ ਸ਼੍ਰੀ ਇਕਬਾਲ ਸਿੰਘ ਇੰਨ: ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਵਲੋਂ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਅਕਾਲਗੜ ਲਾਗਿਉ ਅਮਰਜੀਤ ਸਿੰਘ ਉਰਫ ਸੋਨੂੰ ਪੁੱਤਰ ਪੂਰਨ ਸਿੰਘ ਵਾਸੀ ਅਕਾਲਗੜ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਉਸਦੀ ਤਲਾਸ਼ੀ ਕਰਨ ਤੋਂ ਪਹਿਨੀ ਹੋਈ ਪੇਟ ਦੀ ਖੱਬੀ ਡੱਬ ਵਿਚੋਂ ਇੱਕ ਦੇਸੀ ਪਿਸਤੌਲ 315 ਬੌਰ (ਕੱਟਾ) ਬਰਾਮਦ ਹੋਇਆ।ਜਿਸਨੂੰ ਅਨਲੋਡ ਕਰਨ ਤੇ ਉਸ ਵਿਚੋਂ ਇੱਕ ਰੌਦ ਜਿੰਦਾ 315 ਬੋਰ ਬਰਾਮਦ ਹੋਇਆ ਅਤੇ ਦੋਸ਼ੀ ਪਾਸੋਂ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕਰਨ ਤੇ ਜਿਸਨੇ ਇੰਕਸ਼ਾਫ ਕੀਤਾ ਕਿ ਉਸਨੇ ਚਾਰ ਦੇਸੀ ਪਿਸਤੌਲ ਜਿਨਾ ਵਿਚ ਦੋ 315 ਬੋਰ ਅਤੇ ਦੋ ਦੇਸੀ ਪਿਸਤੌਲ 12 ਬੌਰ ਖਰੀਦ ਕੀਤੇ ਸਨ।ਜਿਨਾ ਵਿਚ ਅੱਜ ਉਹ ਇੱਕ ਪਿਸਤੌਲ ਲੈ ਕੇ ਲੁੱਟ ਖੋਹ ਕਰਨ ਦੀ ਨੀਅਤ ਨਾਲ ਜਾ ਰਿਹਾ ਸੀ ਅਤੇ ਬਾਕੀ ਤਿੰਨ ਦੇਸੀ ਪਿਸਤੌਲ ਉਸਨੇ ਆਪਣੇ ਘਰ ਵਿਚ ਇੱਕ ਲੱਕੜ ਦੇ ਬੈਂਡ ਵਿਚ ਲੁਕਾ-ਛਿਪਾ ਕੇ ਰੱਖੇ ਹੋਏ ਹਨ ਜੋ ਦੋਸ਼ੀ ਦੇ ਫਰਦ ਇੰਕਸ਼ਾਫ ਮੁਤਾਬਿਕ ਇਸਦੇ ਘਰ ਵਿਚੋਂ ਇੱਕ ਦੇਸੀ ਪਿਸਤੌਲ (ਕੱਟਾ) 315 ਬੌਰ ਅਤੇ 2 ਦੇਸੀ ਪਿਸਤੌਲ (ਕੱਟੇ) 12 ਬੌਰ ਸਮੇਤ 2 ਜਿੰਦਾ ਰੌਦ 12 ਬੌਰ ਅਤੇ ਇੱਕ ਚਲਿਆ ਹੋਇਆ ਰੋਦ 12 ਬੋਰ ਬਰਾਮਦ ਕੀਤੇ।ਜਿਸਦੇ ਖਿਲਾਫ ਮੁੱਕਦਮਾ ਨੰ 56 ਮਿਤੀ 09.05.2021 ਅ:ਧ 25-54-59 ਆਰਮਜ ਐਕਟ ਥਾਣਾ ਗੜਸ਼ੰਕਰ ਦਰਜ ਰਜਿਸਟਰ ਕੀਤਾ, ਜੋ ਦੋਸ਼ੀ ਅਮਰਜੀਤ ਸਿੰਘ ਉਕਤ ਦੇ ਖਿਲਾਫ ਪਹਿਲਾਂ ਵੀ ਥਾਣਾ ਗੜਸ਼ੰਕਰ ਵਿਚ ਐਨ.ਡੀ.ਪੀ.ਐਸ ਐਕਟ ਤਹਿਤ ਅਤੇ ਲੜਾਈ-ਝਗੜਿਆਂ ਤਹਿਤ 3 ਮੁੱਕਦਮੇ ਦਰਜ ਹਨ ਦੋਸ਼ੀ ਉਕਤ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿੱਛ ਦੌਰਾਨ ਹੋਰ ਬਰਾਮਦਗੀ ਅਤੇ ਵਾਰਦਾਤਾਂ ਸਬੰਧੀ ਪਤਾ ਕੀਤਾ ਜਾਵੇਗਾ।

ਪਹਿਲਾ ਦਰਜ ਮੁੱਕਦਮੇ

ਮੁੱਕਦਮਾ ਨੰ 110 ਮਿਤੀ 24.07,2011 ਅ:ਧ 18-61-85 ਐਨ.ਡੀ.ਪੀ.ਐਸ ਐਕਟ ਥਾਣਾ ਗੜਸ਼ੰਕਰ ( ਸਜਾ 3 ਸਾਲ)
ਮੁੱਕਦਮਾ ਨੰ 186 ਮਿਤੀ 08.12.2015 ਅ:ਧ 324 ਭ:ਦ ਥਾਣਾ ਗੜਸ਼ੰਕਰ (ਸਜਾ 1 ਸਾਲ )
ਮੁੱਕਦਮਾ ਨੰ 97 ਮਿਤੀ 28.05.2017 ਅ:ਧ 324 ਭ:ਦ ਥਾਣਾ ਗੜਸ਼ੰਕਰ ( ਰਾਜੀਨਾਮਾ /ਕੁਐਸ਼)

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply