LATEST.. ਜਿਲਾ ਹੁਸ਼ਿਆਰਪੁਰ ‘ਚ ਕੋਰੋਨਾ ਨੇ ਨਿਗਲੀ 9 ਲੋਕਾਂ ਦੀ ਜਾਨ,375 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ


ਹੁਸ਼ਿਆਰਪੁਰ 10 ਮਈ (ਚੌਧਰੀ ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 4444 ਨਵੇਂ ਸੈਂਪਲ ਲੈਣ ਨਾਲ ਅਤੇ 5064 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ 375 ਨਵੇ ਪਾਜੇਟਿਵ ਮਰੀਜਾਂ ਦੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 21619 ਹੋ ਗਈ ਹੈ।ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 488009 ਹੋ ਗਈ ਹੈ।

ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 461793 ਸੈਪਲ ਨੈਗਟਿਵ, ਜਦ ਕਿ 6172 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ,202 ਸੈਂਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 793 ਹੈ । ਐਕਟਿਵ ਕੇਸਾ ਦੀ ਗਿਣਤੀ 2530 ਹੈ, ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 19956 ਹੈ । ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਇਹ ਦੱਸਿਆ ਕਿ ਜਿਲੇ ਵਿੱਚ ਅੱਜ 375 ਮਰੀਜ ਪਜੇਟਿਵ ਪਾਏ ਗਏ ਹਨ, ਹੁਸ਼ਿਆਰਪੁਰ ਸ਼ਹਿਰ ਦੇ 50 ਪਾਜੇਟਿਵ ਮਰੀਜ ਹਨ, ਤੇ ਬਾਕੀ 325 ਜਿਲੇ ਦੇ ਸਿਹਤ ਕੇਦਰਾ ਦੇ ਮਰੀਜ ਹਨ।

ਕੋਰੋਨਾ ਵਾਇਰਸ ਨਾਲ ਜਿਲੇ ਵਿੱਚ 09 ਮੌਤ ਹੋਈਆ ਹਨ । (1) 49 ਸਾਲਾ ਪੁਰਸ਼ ਵਾਸੀ ਸੈਦਪੁਰ ਦੀ ਮੌਤ ਸਿਵਮ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ (2) 62 ਸਾਲਾ ਪੁਰਸ਼ ਵਾਸੀ ਪਰਖੋਵਾਲ ਦੀ ਮੌਤ ਮਾਡਰਨ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਏ (3) 55 ਸਾਲਾ ਪੁਰਸ਼ ਵਾਸੀ ਆਦਮੋਵਾਲ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (4) 72 ਸਾਲਾ ਔਰਤ ਵਾਸੀ ਬਡੇਸਰੋ ਦੀ ਮੌਤ ਗੁਰੂ ਨਾਨਕ ਦੇਵ ਮੈਡੀਕਲ ਕਾਲਿਜ ਅਮ੍ਰਿਤਸਰ (5) 60 ਸਾਲਾ ਪੁਰਸ਼ ਵਾਸੀ ਟਾਡਾ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (6) 45 ਸਾਲਾ ਪੁਰਸ ਵਾਸੀ ਆਦਮੋਵਾਲ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (7) 64 ਸਾਲਾ ਪੁਰਸ਼ ਵਾਸੀ ਜੋੜਾ ਦੀ ਮੌਤ ਮੈਡੀਕਲ ਕਾਲਿਜ ਅਮ੍ਰਿਤਸਰ (8) 60 ਸਾਲਾ ਪੁਰਸ਼ ਵਾਸੀ ਮਹਿਮਦੋਵਾਲਦੀ ਮੌਤ ਸਿਵਲ ਹਸਪਤਾਲ ਹੁਸ਼ਿਆਪੁਰ (9) 62 ਸਾਲਾ ਔਰਤ ਵਾਸੀ ਹਰਿਆਣਾ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ ।

ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।ਇਸ ਮੌਕੇ ਸਿਵਲ ਸਰਜਨ ਨੇ ਇਹ ਵੀ ਦਸਿਆ ਕਿ ਜਿਲੇ ਹੁਸ਼ਿਆਰਪੁਰ ਵਿੱਚ ਲੈਬਲ 2 ਫਸਿਲਟੀ ਦੇ 205 ਬੈਡ ਹਨ ਜਿਨੰ 45 ਬੈਡ ਖਾਲ਼ੀ ਹਨ। ਜਦ ਕਿ ਲੈਬਲ 3 ਫਸੈਲਟੀ ਦੇ 39 ਬੈਡ ਹਨ ਜਿਨਂ ਵਚੋ 11 ਬੈਡ ਖਾਲੀ ਹਨ।ਸ਼ਹਿਰ ਵਾਸੀਆ ਨੂੰ ਘਬਰਾਉਣ ਦੀ ਜਰੂਰਤ ਨਹੀ ਦਵਾਈਆਂ ਤੇ ਆਕਸੀਜਨ ਦੀ ਕੋਈ ਕਮੀ ਨਹੀਂ ਹੈ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply