LATEST..ਇਕੱਲੀ ਰਹਿੰਦੀ ਬਜ਼ੁਰਗ ਔਰਤ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰਨ ਵਾਲਾ ਪਿੰਡ ਦਾ ਹੀ ਵਿਅਕਤੀ ਨਿਕਲਿਆ ਕਾਤਲ,ਪੁਲਿਸ ਨੇ ਕੀਤਾ ਕਾਬੂ

ਹੁਸ਼ਿਆਰਪੁਰ 11 ਮਈ (ਚੌਧਰੀ ) ਨਵਜੋਤ ਸਿੰਘ ਮਾਹਲ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸਾ ਅਤੇ ਰਵਿੰਦਰਪਾਲ ਸਿੰਘ ਸੰਧੂ ਪੀ.ਪੀ.ਐਸ, ਐਸ.ਪੀ ਇੰਨਵੈਸਟੀਗੇਸ਼ਨ ਤ ਗੁਰਪ੍ਰੀਤ ਸਿੰਘ ਡੀ ਐਸ ਪੀ ਰੂਰਲ ਅ ਅਮਰ ਤੇ ਨਾਥ ਡੀ ਐਸ ਪੀ ਪੀ ਬੀ ਆਈ ਐਚ ਐਫ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਸ਼ੰਗੀਨ ਜੁਰਮ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ।

ਜੋ ਮੁਕੱਦਮਾ ਨੰ: 70 ਮਿਤੀ 10-05-2021 ਅ/ਧ 302 ਭ:ਦ ਥਾਣਾ ਮੇਹਟੀਆਣਾ ਜਿਲ੍ਹਾ ਹੁਸ਼ਿਆਰਪੁਰ ਬਰਬਿਆਨ ਜਤਿੰਦਰ ਕੋਰ ਪਤਨੀ ਤਰਿੰਦਰ ਸਿੰਘ ਭੱਟੀ ਪੁੱਤਰੀ ਸੁੱਚਾ ਸਿੰਘ ਵਾਸੀ ਪਿੰਡ ਪਾਸ਼ਟਾ ਫੌਜੀ ਮਾਰਕਿਟ ਥਾਣਾ ਰਾਵਲਪਿੰਡੀ ਜਿਲਾ ਕਪੂਰਥਲਾ ਦਰਜ ਰਜਿਸਟਰ ਹੋਇਆ ਕਿ ਮੁਦਈ ਮੁਕੱਦਮਾ ਜਤਿੰਦਰ ਕੌਰ ਉਕਤ ਦੀ ਮਾਤਾ ਜਸਵੀਰ ਕੌਰ ਜੋ ਕਿ ਪਿੰਡ ਭੂੰਗਰਨੀ ਵਿੱਚ ਇੱਕਲੀ ਰਹਿੰਦੀ ਸੀ, ਕਿਉਕਿ ਉਸਦਾ ਪਿਤਾ ਅਤੇ ਦੋ ਭਰਾਵਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।ਮਿਤੀ 09-05-2021 ਨੂੰ ਜਤਿੰਦਰ ਕੌਰ ਆਪਣੀ ਮਾਤਾ ਜਸਵੀਰ ਕੌਰ ਨੂੰ ਕਰੀਬ 4 ਵਜੇ ਸ਼ਾਮ ਪਿੰਡ ਭੂੰਗਰਨੀ ਤੋ ਹਾਲ ਚਾਲ ਪੁੱਛ ਕੇ ਆਪਣੇ ਘਰ ਪਾਸ਼ਟਾ ਚਲੇ ਗਈ ਸੀ।

ਫੋਨ ਪਰ ਉਸ ਨੂੰ ਇਤਲਾਹ ਮਿਲੀ ਕਿ ਉਸ ਦੀ ਮਾਤਾ ਜਸਵੀਰ ਕੋਰ ਦਾ ਪਿੰਡ ਦੇ ਹੀ ਰਹਿਣ ਵਾਲੇ ਬਲਵੀਰ ਸਿੰਘ ਉਰਫ ਕਾਲਾ ਪੁੱਤਰ ਰਾਮ ਸਿੰਘ ਵਾਸੀ ਭੁੰਗਰਨੀ ਨੇ ਗਲਾ ਘੁਟ ਕੇ ਕਤਲ ਕਰ ਦਿਤਾ ਹੈ। ਜਿਸ ਤੇ ਮੁਕੱਦਮਾਂ ਨੰ: 70 ਮਿਤੀ 10-05-2021 ਅ/ਧ 302 ਭ:ਦ ਥਾਣਾ ਮੇਹਟੀਆਣਾ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਤਫਤੀਸ਼ ਦੇਸ ਰਾਜ SI/SHO ਵਲੋ ਅਮਲ ਵਿਚ ਲਿਆਦੀ। ਦੌਰਾਨੇ ਤਫਤੀਸ਼ ਮੁਕੱਦਮਾ ਦਾ ਦੋਸ਼ੀ ਬਲਵੀਰ ਸਿੰਘ ਉਰਫ ਕਾਲਾ ਪੁੱਤਰ ਰਾਮ ਸਿੰਘ ਵਾਸੀ ਪਿੰਡ ਭੂੰਗਰਨੀ ਨੂੰ ਮਿਤੀ 10-05-2021 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply