LATEST.. ਜਿਲਾ ਹੁਸ਼ਿਆਰਪੁਰ ‘ਚ ਫਟਿਆ ਕੋਰੋਨਾ ਬੰਬ,ਜਾਣੋ ਕਿਨੇ ਲੋਕਾਂ ਦੀ ਹੋਈ ਮੌਤ ਅਤੇ ਕਿਨੇ ਹੋਰ ਲੋਕਾਂ ਦੀ ਰਿਪੋਰਟ ਆਈ ਪਜੇਟਿਵ

ਹੁਸ਼ਿਆਰਪੁਰ 11 ਮਈ ( ਚੌਧਰੀ ) ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  4145 ਨਵੇਂ ਸੈਂਪਲ ਲੈਣ ਨਾਲ ਅਤੇ 5816 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ 458 ਨਵੇਂ ਪਾਜੇਟਿਵ ਮਰੀਜਾਂ ਦੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 22077 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 492154 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 467104 ਸੈਂਪਲ ਨੈਗਟਿਵ ਆਏ ਹਨ ਤੇ 4501 ਸੈਪਲਾਂ ਦੀ ਰਿਪੋਟ ਦਾ ਅਜੇ ਤੱਕ ਇੰਤਜਾਰ ਹੈ।

202 ਸੈਂਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 802 ਪੁੱਜ ਚੁੱਕੀ ਹੈ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ  2742 ਹੈ, ਜਦ ਕਿ ਠੀਕ ਹੋ ਕੇ ਘਰ ਗਏ ਮਰੀਜਾਂ ਦੀ ਗਿਣਤੀ 20201 ਹੋ ਗਈ ਹੈ। ਸਿਵਲ ਸਰਜਨ ਡਾ ਰਣਜੀਤ ਸਿੰਘ  ਨੇ ਇਹ ਦੱਸਿਆ ਕਿ ਜਿਲੇ ਵਿੱਚ ਅੱਜ 458  ਮਰੀਜ ਪਜੇਟਿਵ ਪਾਏ ਗਏ ਹਨ,ਹੁਸ਼ਿਆਰਪੁਰ ਸ਼ਹਿਰ ਦੇ 58 ਪਾਜੇਟਿਵ ਮਰੀਜ ਹਨ,ਤੇ  ਬਾਕੀ 400  ਜਿਲੇ ਦੇ ਸਿਹਤ ਕੇਦਰਾ ਦੇ ਮਰੀਜ ਹਨ।

ਕੋਰੋਨਾ ਵਾਇਰਸ ਨਾਲ ਜਿਲੇ ਵਿੱਚ 09 ਮੌਤ ਹੋਈਆ ਹਨ । (1) 80 ਸਾਲਾ ਪੁਰਸ਼ ਵਾਸੀ ਮੁਕੇਰੀਆ ਦੀ ਮੌਤ ਸਿਵਮ  ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ  (2) 56 ਸਾਲਾ ਔਰਤ   ਵਾਸੀ ਅਮੀਰਪੁਰ ਦੀ ਮੌਤ ਨਿਜੀ ਹਸਪਤਾਲ ਜਲੰਧਰ  ਵਿਖੇ ਹੋਏ (3) 63 ਸਾਲਾ ਔਰਤ ਵਾਸੀ ਧੋਲੀਵਾਲ  ਮੌਤ ਨਿਜੀ  ਹਸਪਤਾਲ ਜਲੰਧਰ (4) 50 ਸਾਲਾ ਪੁਰਸ਼  ਵਾਸੀ ਢੋਲੋਵਾਲ ਦੀ ਮੌਤਹੀ ਡੀ ਐਮ ਸੀ ਲੁਧਿਆਣਾ(5) 42ਸਾਲਾ ਔਰਤ ਵਾਸੀ ਮਡੁਲੀ ਬਰਹਮਾਣਾ ਦੀ ਮੌਤ ਨਿਜੀ ਹਸਪਤਾਲ ਹੁਸ਼ਿਆਰਪੁਰ (6) 67 ਸਾਲਾ ਔਰਤ ਵਾਸੀ ਦੇਨੋਵਾਲ  ਦੀ ਮੌਤ ਆਈ ਵੀ ਬਾਈ ਹੁਸਿਆਰਪੁਰ (7) 60 ਸਾਲਾ ਔਰਤ ਵਾਸੀ ਤੰਨੂਲੀ   ਦੀ ਮੌਤ ਨਿਜੀ ਹਸਪਤਾਲ ਜਲੰਧਰ (8) 58 ਸਾਲਾ ਪੁਰਸ਼ ਵਾਸੀ ਖੰਨੀ ਮੌਤ ਆਈ ਵੀ ਵਾਈ  ਹੁਸ਼ਿਆਪੁਰ (9) 17 ਸਾਲਾ ਲੜਕਾ ਵਾਸੀ ਰਾਮਪੁਰ ਬਿਲੜੋ ਦੀ ਮੌਤ ਪੀ ਜੀ ਆਈ ਚੰਡੀਗਡ਼ ਵਿਖੇ ਹੋਈ ਹੈ ।   

ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।

ਇਸ ਮੋਕੇ ਸਿਵਲ ਸਰਜਨ ਨੇ ਇਹ ਵੀ ਦਸਿਆ ਕਿ ਜਿਲੇ ਹੁਸ਼ਿਆਰਪੁਰ ਵਿੱਚ ਲੈਬਲ 2 ਫਸਿਲਟੀ ਦੇ 205 ਬੈਡ ਹਨ ਜਿਨੰ 42 ਬੈਡ ਖਾਲ਼ੀ ਹਨ।  ਜਦ ਕਿ ਲੈਬਲ 3 ਫਸੈਲਟੀ ਦੇ 39 ਬੈਡ ਹਨ ਜਿਨਂ ਵਚੋ 8 ਬੈਡ ਖਾਲੀ ਹਨ , । ਸ਼ਾਹਿਰ ਵਾਸੀਆ ਨੂੰ ਘਬਰਾਉਣ ਦੀ ਜਰੂਰਤ ਨਹੀ ਦਵਾਈਆ ਤੇ ਆਕਸੀਜਨ ਦੀ ਕੋਈ ਕਮੀ ਨਹੀ  ਹੈ ਪਾਜੇਵਿਵ ਮਰੀਜਾ ਮਿਸ਼ਨ ਫਹਿਤੇ ਤਹਤਿ ਕਿਟਾ ਉਪਲੱਬਦ ਕਰਵਾਈਆ ਜਾ ਰਹੀਆ ਹਨ ।

ਬਾਹਰੋ ਆਏ ਮਰੀਜ —8
ਜਿਲੇ ਵਿਚੇ ਆਏ ਮਰੀਜ 375
ਟੋਟਲ — 466

 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply