ਮਿਊਂਸਪਲ ਮੁਲਾਜਮ ਐਕਸ਼ਨ ਕਮੇਟੀ ਵਲੋਂ 13 ਮਈ ਤੋਂ ਹੜਤਾਲ ਸ਼ੁਰੂ…… ਸੈਣੀ
ਹੁਸ਼ਿਆਰਪੁਰ : ਪੰਜਾਬ ਮਿਊਂਸਪਲ ਮੁਲਾਜਮ ਐਕਸ਼ਨ ਕਮੇਟੀ ਪੰਜਾਬ ਦੇ ਕੋ ਕੰਨਵੀਨਰ ਕੁਲਵੰਤ ਸਿੰਘ ਸੈਣੀ ਵਲੋਂ ਲਾਰਿਆ ਦੀ ਸਰਕਾਰ ਦੇ ਖਿਲਾਫ ਸਾਰੀਆ ਮੁਲਾਜਮ ਜਥੇਬੰਦੀਆ ਨੂੰ ਇੱਕਜੁਟ ਹੋ ਕੇ ਸੰਘਰਸ਼ ਤੇ ਆਉਣ ਦੀ ਲੋੜ ਹੈ। ਕਿਉਂਕਿ ਇਹ ਸਰਕਾਰ ਜਦ ਤੋਂ ਹੋਂਦ ਵਿਚ ਆਈ ਹੈ ਇਹ ਸਿਰਫ ਲਾਰਿਆ ਦੀ ਸਰਕਾਰ ਬਣ ਕੇ ਹੀ ਰਹਿ ਗਈ ਹੈ ਕਿਉਂਕਿ ਸਭ ਤੋਂ ਪਹਿਲੀ ਮੰਗ ਨਗਰ ਨਿਗਮਾਂ ਨਗਰ ਕੌਂਸਲਾ ਵਿਚ ਕੱਚੇ ਮੁਲਜਮਾ ਨੂੰ ਪੱਕੇ ਕਰਨ ਦੀ ਸੀ ਜ਼ੋ ਕਿ 4 ਸਾਲ ਨਿੱਕਲ ਜਾਣ ਤੇ ਵੀ ਇਹ ਮੰਗ ਉਥੇ ਦੀ ਉਥੇ ਖੜੀ ਹੈ।
ਪੱਕੇ ਮੁਲਾਜਮਾ ਦੀਆਂ 142 ਮਹੀਨੇ ਦਾ ਡੀ.ਏ ਦਾ ਬਕਾਇਆ, ਨਵਾ ਸਕੇਲ ਜ਼ੋ ਸਰਕਾਰ ਅੱਗੇ ਤੋਂ ਅੱਗੇ ਲਿਜਾ ਕੇ ਆਪਣਾ ਸਮਾਂ ਲੰਘਾ ਰਹੀ ਹੈ ਜ਼ੋ ਵਿਧਾਇਕ ਇਸ ਸਰਕਾਰ ਵਿਚ ਨਵੇਂ ਬਣ ਕੇ ਆਏ ਸਨ ਉਹਨਾਂ ਨੂੰ ਹੋਰ 7—8 ਮਹੀਨੇ ਤੱਕ ਪੈਨਸ਼ਨ ਲੱਗ ਜਾਵੇਗੀ, ਸਾਰੇ ਪੰਜਾਬ ਵਿਚ ਆਊਟਸੋਰਸ ਤੇ ਲੱਗੇ ਸਾਰੇ ਮੁਲਾਜਮ ਕੱਚੇ ਦੇ ਕੱਚੇ ਹੀ ਚਲੇ ਆ ਰਹੇ ਹਨ। ਪੰਜਾਬ ਦੇ ਨਿਊਜ਼ ਚੈਨਲਾ ਤੇ ਡਿਬੇਟਾ ਵਿਚ ਮੌਜੂਦਾ ਸਰਕਾਰ ਦੇ ਨੁੰਮਾਇਦੇ ਇਹ ਕਹਿ ਰਹੇ ਹਨ ਕਿ ਸਾਨੂੰ ਕੱਚੇ ਮੁਲਾਜਮਾ ਨੂੰ ਪੱਕਾ ਕਰਨ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਜਦਕਿ ਸਰਕਾਰ ਬਣਨ ਸਾਰ ਹੀ ਸਾਰੇ ਵਿਧਾਇਕ ਨੂੰ ਮੰਗ ਪੱਤਰ ਦਿੱਤੇ ਗਏ ਸਨ। ਲੋਕਲ ਬਾਡੀ ਸਕੱਤਰ, ਡਾਇਰੈਕਟਰ ਦੇ ਨਾਲ ਕਈ ਵਾਰ ਮੀਟਿੰਗ ਵੀ ਹੋ ਚੁੱਕੀਆ ਹਨ। ਇਥੋ ਤੱਕ ਕਿ ਲੋਕਲ ਬਾਡੀ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਦੀ ਰਿਹਾਇਸ਼ ਵਿਚ ਵੀ ਮੀਟਿੰਗ ਹੋਈ ਅਤੇ ਮੰਤਰੀ ਸਾਹਿਬ ਨੇ ਵਿਸ਼ਵਾਸ ਦੁਆਇਆ ਕਿ ਮੈਂ ਉਸ ਕਮੇਟੀ ਦਾ ਪ੍ਰਮੁੱਖ ਨੁੰਮਾਇੰਦਾ ਹਾਂ ਮੈਂ ਇਸ ਸਮੱਸਿਆ ਦਾ ਜਲਦ ਹੱਲ ਕਰਾਂਗਾ।
ਪਰ ਸਰਕਾਰ ਜਦ ਪਵਿੱਤਰ ਗੁਟਕਾ ਸਾਹਿਬ ਦੀ ਸੁੰਹ ਚੱੁਕ ਕੇ ਝੂਠ ਬੋਲ ਸਕਦੀ ਹੈ ਅਤੇ ਸਾਰੇ ਪੰਜਾਬ ਦੇ ਮੁਲਾਜਮਾ ਨੂੰ ਅਤੇ ਆਮ ਲੋਕਾ ਨੂੰ ਲੋਲੀਪੋਪ ਦੇ ਕੇ ਸਰਕਾਰ ਹੋਂਦ ਵਿਚ ਆਈ ਹੈ ਤਾਂ ਇਸ ਸਰਕਾਰ ਤੋਂ ਆਖਰੀ ਸਾਲ ਵਿਚ ਕੀ ਉਮੀਦ ਰੱਖੀ ਜਾ ਸਕਦੀ ਹੈ। ਸਾਢੇ 4 ਸਾਲ ਨਿੱਕਲਣ ਦੇ ਬਾਵਜੂਦ ਵੀ ਕੋਈ ਮੰਗ ਵੀ ਪੂਰੀ ਨਹੀਂ ਕੀਤੀ। ਇਸ ਲਈ ਐਕਸ਼ਨ ਕਮੇਟੀ ਪੰਜਾਬ ਵਲੋਂ 13 ਮਈ 2021 ਤੋਂ ਹੜਤਾਲ ਦਾ ਫੈਸਲਾ ਲਿਆ ਗਿਆ ਹੈ ਜਿਸ ਦੇ ਸਬੰਧ ਵਿਚ ਨਗਰ ਨਿਗਮਾਂ ਹੁਸ਼ਿਆਰਪੁਰ ਵਿਚ ਮੁਜਹਾਰਾ ਕੀਤਾ ਗਿਆ ਅਤੇ ਕੋਵਿਡ—19 ਨੂੰ ਦੇਖਦੇ ਹੋਏ ਮੁਲਾਜਮਾ ਨੂੰ ਬਹੁਤੇ ਇਕੱਠੇ ਹੋਣ ਤੋਂ ਰੋਕਿਆ ਗਿਆ। ਇਸ ਮੁਜਹਾਰੇ ਵਿਚ ਦਲੀਪ ਕੁਮਾਰ, ਪ੍ਰਧਾਨ ਟਿਊੁਬਵੈਲ ਅਪਰੇਟਰ ਯੂਨੀਅਨ, ਜਾਨੂੰ, ਜ਼ਸਵੀਰ ਕੁਮਾਰ, ਅਰੁਨ ਸੰਧੂ, ਲੱਕੀ, ਰਕੇਸ਼ ਕੁਮਾਰ ਸਿੱਧੂ ਅਤੇ ਹੋਰ ਮੁਲਾਜਮ ਸ਼ਾਮਿਲ ਰਹੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp