ਹਲਕਾ ਵਾਸੀਆਂ ਨੂੰ ਹਰ ਸੰਭਵ ਸਹੂਲਤ ਮੁੱਹਇਆ ਕਰਵਾਉਣਾ ਮੇਰਾ ਫ਼ਰਜ- ਡਾ. ਰਾਜ ਕੁਮਾਰ
-13.33 ਲੱਖ ਦੀ ਲਾਗਤ ਨਾਲ ਬਾੜੀਆਂ ਕਲਾਂ ਤੋਂ ਕੰਮੋਵਾਲ ਵਾਇਆ ਸੁਭਾਨਪੁਰ ਸੜਕ ਦੀ ਕੰਮ ਮੁਕੰਮਲ
ਹੁਸ਼ਿਆਰਪੁਰ/ਚੱਬੇਵਾਲ : ਹਲਕਾ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਆਪਣੇ ਹਲਕੇ ਦੀ ਤੱਰਕੀ ਤੇ ਪਿੰਡ ਵਾਸੀਆਂ ਨੂੰ ਹਰ ਸਹੂਲਤ ਮੁਹੱਇਆ ਕਰਵਾਉਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਫਿਰ ਚਾਹੇ ਜਨਤਾ ਦੀ ਸਿਹਤ ਨੂੰ ਲੈ ਕੇ ਕੰਮ ਹੋਣ, ਪਿੰਡ ਦੇ ਵਿਕਾਸ ਕਰਾਜਾਂ ਦੇ ਕੰਮ, ਬੱਚਿਆਂ ਦੀ ਪੜਾਈ ਨੂੰ ਲੈ ਕੇ ਕੋਈ ਕੰਮ ਹੋਵੇ ਜਾਂ ਕੋਈ ਹੇਰ, ਇਹਨਾਂ ਕਾਰਜਾਂ ਦੇ ਚੱਲਦੇ ਡਾ. ਰਾਜ ਹਰ ਸਮੇਂ ਇਹਨਾਂ ਤੇ ਖੁਦ ਨਿਗਰਾਨੀ ਰਖਦੇ ਹਨ ਅਤੇ ਕਿਸੇ ਵੀ ਸੱਮਸਿਆ ਦੇ ਹੱਲ ਲਈ ਤੁਰੰਤ ਯਤਨ ਕਰਦੇ ਹਨ। ਇਸੇ ਕੜੀ ਦੇ ਚਲਦੀਆਂ ਡਾ. ਰਾਜ ਨੇ ਬਾੜੀਆਂ ਕਲਾਂ ਤੋਂ ਕੰਮੋਵਾਲ ਵਾਇਆ ਸੁਭਾਨਪੁਰ ਸੜਕ, ਜੋ ਕਿ 13.33 ਲੱਖ ਦੀ ਲਾਗਤ ਨਾਲ ਬਣੀ ਹੈ, ਉਸਦਾ ਨਿਰੀਖਣ ਕੀਤਾ।
ਇਹ ਸੜਕ ਲੱਗਭਗ ਬਣ ਕੇ ਤਿਆਰ ਹੋ ਚੁੱਕੀ ਹੈ। ਇਸ ਦੌਰਾਨ ਡਾ. ਰਾਜ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੜਕ ਬਣਾਉਣ ਵਿੱਚ ਪ੍ਰਯੋਗ ਮਟੀਰਿਅਲ ਵਿੱਚ ਕਿਸੇ ਕਿਸਮ ਦੀ ਕਮੀ ਨ ਛੱਡੀ ਜਾਵੇ। ਤਾਂ ਜੋ ਲੋਕ ਇਸਦਾ ਲੰਮੇ ਸਮੇਂ ਤੱਕ ਲਾਭ ਲੈ ਸਕਣ। ਉਹਨਾਂ ਨੇ ਦੱਸਿਆ ਕਿ ਪਿੰਡ ਬਾੜੀਆਂ ਅਤੇ ਆਸਪਾਸ ਦੀਆਂ ਲਗਭਗ ਸਾਰੀਆਂ ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ ਅਤੇ ਕਈ ਸੜਕਾਂ ਕਾਫੀ ਹੱਦ ਤੱਕ ਬਣ ਵੀ ਗਈਆਂ ਹਨ। ਸੜਕਾਂ ਬਣਾਉਣ ਲਈ ਵਰਤੇ ਮਟੀਰਿਅਲ ਦੀ ਗੁਣਵੱਤਾ ਦਾ ਵੀ ਪੂਰਾ-ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਇਸ ਮੌਕੇ ਤੇ ਡਾ. ਰਾਜ ਨੇ ਦੱਸਿਆ ਕਿ ਪਿੰਡ ਬਾੜੀਆਂ ਨਾਲ ਲਗਦੀਆਂ ਸਾਰੀਆਂ ਸੜਕਾਂ 1 ਕਰੋੜ 13 ਲੱਖ ਦੇ ਖਰਚੇ ਨਾਲ ਬਣਾਈਆਂ ਜਾ ਰਹੀਆਂ ਹਨ।
ਇਹ ਪਿੰਡ ਬਾਹੋਵਾਲ ਤੋਂ ਬਾੜੀਆਂ ਕਲਾਂ ਵਾਇਆ ਭਾਮ ਰੋਡ ਤੋਂ ਸਰਕਾਰੀ ਹਾਈ ਸਕੂਲ ਭਾਮ, ਬਾੜੀਆਂ ਤੋਂ ਮੱਖਣਗੜ-ਭਾਮ ਤੋਂ ਜਾਂਗਲੀਵਾਲ, ਬਾੜੀਆਂ ਤੋਂ ਬਾਬੇ ਦਾ ਬਾਗ ਬਿਲਾਸਪੁਰ, ਬਾੜੀਆਂ ਖੁਰਦ ਤੋਂ ਸਟੇਡਿਅਮਆਦਿ ਸੜਕਾਂ ਹਨ। ਜਿਕਰਯੋਗ ਹੈ ਕਿ ਲੋਕ ਬਾਹੋਵਾਲ-ਬਾੜੀਆਂ ਸੜਕ ਨੂੰ ਲੈ ਕੇ ਬਹੁਤ ਪਰੇਸ਼ਾਨ ਸਨ। ਆਉਣ-ਜਾਣ ਵਿੱਚ ਉਹਨਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਸੀ। ਡਾ. ਰਾਜ ਨੇ ਕਿਹਾ ਕਿ ਹਲਕਾ ਵਾਸੀਆਂ ਨੂੰ ਹਰ ਸੰਭਵ ਸਹਾਇਤਾ ਮੁਹਇਆ ਕਰਵਾਉਣਾ ਉਹਨਾਂ ਦਾ ਪਹਿਲਾ ਫ਼ਰਜ ਹੈ ਅਤੇ ਉਹ ਇਸ ਫ਼ਰਜ ਤੋਂ ਕਦੇ ਵੀ ਪਿੱਛੇ ਨਹੀਂ ਹਟਣਗੇ। ਇਹਨਾਂ ਸੜਕਾਂ ਦੇ ਨਿਰਮਾਣ ਕਾਰਜਾਂ ਕਰਕੇ ਪਿੰਡ ਵਾਸੀਆਂ ਨੇ ਡਾ. ਰਾਜ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਇਸ ਮੌਕੇ ਤੇ ਵਿਜੈ ਕੁਮਾਰ, ਬੋਬੀ ਹਾਂਡਾ ਅਤੇ ਤਰਸੇਮ ਸਿੰਘ ਜੇ.ਈ. ਮਾਹਿਲਪੁਰ ਬਲਾਕ ਆਦਿ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp