ਜ਼ਿਲ੍ਹੇ ਦੇ ਨੌਜਵਾਨਾਂ ਦੀ ਸ਼ਾਨਦਾਰ ਪਹਿਲ, ਵਲੰਟੀਅਰਾਂ ਵਲੋਂ ਨਿਭਾਈ ਜਾਣ ਵਾਲੀ ਸਮਾਜਿਕ ਜ਼ਿੰਮੇਵਾਰੀ ਨਾਲ ਬਚਾਈਆਂ ਜਾ ਸਕਣਗੀਆਂ ਕਈ ਕੀਮਤੀ ਜਾਨਾ : ਅਪਨੀਤ ਰਿਆਤ

ਜ਼ਿਲ੍ਹੇ ਦੇ ਨੌਜਵਾਨਾਂ ਦੀ ਸ਼ਾਨਦਾਰ ਪਹਿਲ; ਪ੍ਰਸ਼ਾਸਨ ਦੇ ਸੱਦੇ ’ਤੇ ਘਰੇਲੂ ਇਕਾਂਤਵਾਸ ਕੋਵਿਡ ਮਰੀਜ਼ਾਂ ਦੀ ਨਿਗਰਾਨੀ ਅਤੇ ਕਾਊਂਸÇਲੰਗ ਦੇ ਲਈ ਆਏ ਅੱਗੇ
ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ’ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਇਨ੍ਹਾਂ ਨੌਜਵਾਨਾਂ ਦੀ ਹੋਈ ਟਰੇਨਿੰਗ
ਘਰੇਲੂ ਇਕਾਂਤਵਾਸ ਕੋਵਿਡ ਮਰੀਜ਼ਾਂ ਨੂੰ ਰੋਜ਼ਾਨਾ ਕਾÇਲੰਗ ਕਰਕੇ ਉਨ੍ਹਾਂ ਦੇ ਪੈਰਾਮੀਟਰ ਕਰਨਗੇ ਰਿਕਾਰਡ, ਗੰਭੀਰ ਮਰੀਜ਼ਾਂ ਦੇ ਬਾਰੇ ਸਿਹਤ ਵਿਭਾਗ ਨੂੰ ਕਰਵਾਉਣਗੇ ਜਾਣੂ
ਵਲੰਟੀਅਰ ਦੇ ਤੌਰ ’ਤੇ ਸੇਵਾਵਾਂ ਦੇਣ ਵਾਲਿਆਂ ’ਚ ਇਟਰਨ ਡਾਕਟਰ, ਪ੍ਰੋਫੈਸਰ, ਨਰਸਿੰਗ ਅਤੇ ਹੋਰ ਕਾਲਜਾਂ ਦੇ ਵਿਦਿਆਰਥੀ
ਵਲੰਟੀਅਰਾਂ ਵਲੋਂ ਨਿਭਾਈ ਜਾਣ ਵਾਲੀ ਸਮਾਜਿਕ ਜ਼ਿੰਮੇਵਾਰੀ ਨਾਲ ਬਚਾਈਆਂ ਜਾ ਸਕਣਗੀਆਂ ਕਈ ਕੀਮਤੀ ਜਾਨਾ : ਅਪਨੀਤ ਰਿਆਤ

ਹੁਸ਼ਿਆਰਪੁਰ  13 ਮਈ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਘਰੇਲੂ ਇਕਾਂਤਵਾਸ ਵਿੱਚ ਰਹਿ ਰਹੇ ਕੋਵਿਡ ਮਰੀਜ਼ਾਂ ਦੀ ਸਹੀ ਨਿਗਰਾਨੀ ਅਤੇ ਸਹੀ ਸਮੇਂ ਨਾਲ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਮਿਲੇ ਇਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸੱਦੇ ’ਤੇ ਜ਼ਿਲ੍ਹੇ ਦੇ ਕੁਝ ਨੌਜਵਾਨ ਅੱਗੇ ਆਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਵਿੱਚ ਇਟਰਨ ਡਾਕਟਰ, ਪ੍ਰੋਫੈਸਰ, ਨਰਸਿੰਗ ਸਟੂਡੈਂਟਸ ਅਤੇ ਜ਼ਿਲ੍ਹੇ ਦੇ ਹੋਰ ਕਾਲਜਾਂ ਦੇ ਵਿਦਿਆਰਥੀਆਂ ਨੇ ਪਹਿਲ ਕਰਕੇ ਵਲੰਟੀਅਰ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਦੇਣ ਲਈ ਸਹਿਮਤੀ ਪ੍ਰਗਟਾਈ ਹੈ ਜੋ ਕਿ ਇਕ ਵਧੀਆ ਉਪਰਾਲਾ ਹੈ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇਨ੍ਹਾਂ ਨੌਜਵਾਨਾਂ ਦੇ ਲਈ ਆਯੋਜਿਤ ਟਰੇਨਿੰਗ ਸੈਸ਼ਨ ਦੌਰਾਨ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਦਾ ਹੌਂਸਲਾ ਵਧਾਉਂਦਿਆਂ ਕਿਹਾ ਕਿ ਉਨ੍ਹਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਕੋਵਿਡ ਦੇ ਖਾਤਮੇ ਨੂੰ ਲੈ ਕੇ ਇਕ ਬੇਹਤਰੀਨ ਉਪਰਾਲਾ ਹੈ। ਇਸ ਦੌਰਾਨ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਜ) ਕਿਰਪਾਲਵੀਰ ਸਿੰਘ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਮੈਰਾਕੀ ਫਾਊਂਡੇਸ਼ਨ ਵਲੋਂ ਆਯੋਜਿਤ ਟਰੇਨਿੰਗ ਵਿੱਚ ਜ਼ਿਲ੍ਹੇ ਦੇ ਸਰਕਾਰੀ ਕਾਲਜ, ਐਸ.ਡੀ. ਕਾਲਜ, ਰਿਆਤ ਬਾਹਰਾ ਨਰਸਿੰਗ ਕਾਲਜ, ਮੈਰੀਟੋਰੀਅਸ ਨਰਸਿੰਗ ਕਾਲਜ, ਸਵਾਮੀ ਸਰਵਾਨੰਦ ਗਿਰੀ ਰਿਜਨਲ ਇੰਸਟੀਚਿਊਟ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੋਂ ਇਲਾਵਾ ਡੀ.ਏ.ਵੀ ਕਾਲਜ ਦੇ ਪ੍ਰੋਫੈਸਰ ਅਤੇ 7 ਇਟਰਨ ਡਾਕਟਰਾਂ ਦੇ ਹਿੱਸਾ ਲਿਆ ਅਤੇ ਘਰੇਲੂ ਇਕਾਂਤਵਾਸ ਵਿੱਚ ਰਹਿਣ ਵਾਲੇ ਕੋਵਿਡ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਬਾਰੇ ਵਿੱਚ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਵੱਖ-ਵੱਖ ਸੈਸ਼ਨਾ ਵਿੱਚ ਮਾਹਰ ਡਾਕਟਰਾਂ ਨੇ ਵਲੰਟੀਅਰਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਬਾਰੇ ਵਿੱਚ ਵਿਸਥਾਰ ਨਾਲ ਦੱਸਿਆ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਨੌਜਵਾਨ ਘਰੇਲੂ ਇਕਾਂਤਵਾਸ ਵਾਲੇ ਪਾਜ਼ੀਟਿਵ ਮਰੀਜ਼ਾਂ ਨੂੰ ਰੋਜ਼ਾਨਾ ਫੋਨ ਕਰਨਗੇ ਅਤੇ ਉਨ੍ਹਾਂ ਦੇ ਬੁਖਾਰ, ਜੁਕਾਮ, ਆਕਸੀਜਨ ਲੈਵਲ ਆਦਿ ਸਬੰਧੀ ਨਿਗਰਾਨੀ ਕਰਕੇ ਉਨ੍ਹਾਂ ਦੇ ਪੈਰਾਮੀਟਰ ਰਿਕਾਰਡ ਕਰਨਗੇ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਰੁਟੀਨ ਕਿਸ ਤਰ੍ਹਾਂ ਦੀ ਹੈ ਜਾਂ ਹੋਰ ਉਹ ਕਿ ਸਾਵਧਾਨੀਆਂ ਅਪਣਾਉਣ ਇਸ ਬਾਰੇ ਵਿੱਚ ਵੀ ਉਨ੍ਹਾਂ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਜ਼ਰੂਰਤ ਪੈਣ ’ਤੇ ਉਨ੍ਹਾਂ ਦੀ ਕਾਊਂਸÇਲੰਗ ਵੀ ਕੀਤੀ ਜਾਵੇਗੀ।
ਅਪਨੀਤ ਰਿਆਤ ਨੇ ਦੱਸਿਆ ਕਿ ਮਰੀਜ਼ਾਂ ਦੀ ਰੋਜ਼ਾਨਾ ਨਿਗਰਾਨੀ ਤੋਂ ਇਹ ਪਤਾ ਲੱਗਦਾ ਰਹੇਗਾ ਕਿ ਮਰੀਜ਼ ਨੂੰ ਕਦੋਂ ਹਸਪਤਾਲ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਨਿਗਰਾਨੀ ਨਾਲ ਗੰਭੀਰ ਮਰੀਜ਼ ਨੂੰ ਵੀ ਸਮੇਂ ਸਿਰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾ ਸਕੇਗਾ ਜੋ ਕਿ ਇਸ ਮੁਸ਼ਕਿਲ ਸਮੇਂ ਵਿੱਚ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦਿਨ ਵਿੱਚ ਕੋਵਿਡ ਨਾਲ ਹੋਣ ਵਾਲੀਆਂ ਵਧੇਰੇ ਮੌਤਾਂ ਦਾ ਕਾਰਨ ਮਰੀਜ਼ਾਂ ਦਾ ਹਾਸਪਤਾਲ ਵਿੱਚ ਦੇਰੀ ਨਾਲ ਪਹੁੰਚਣਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਯਤਨਾ ਨਾਲ ਘਰੇਲੂ ਇਕਾਂਤਵਾਸ ਵਾਲੇ ਕੋਵਿਡ ਮਰੀਜ਼ਾਂ ਨੂੰ ਇਸ ਦਾ ਕਾਫੀ ਲਾਭ ਮਿਲੇਗਾ। ਉਨ੍ਹਾਂ ਇਸ ਦੌਰਾਨ ਵਲੰਟੀਅਰਾਂ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਦੇਣ ਵਾਲੇ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਨਿਭਾਈ ਜਾਣ ਵਾਲੀ ਇਸ ਸਮਾਜਿਕ ਜ਼ਿੰਮੇਵਾਰੀ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਣਗੀਆਂ ।ਇਸ ਮੌਕੇ ’ਤੇ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਮੈਡੀਕਲ ਸਪੈਸ਼ਲਿਸਟ ਡਾ. ਸਰਬਜੀਤ ਸਿੰਘ, ਡਾ. ਸੈਲੇਸ਼, ਡਾ. ਲਕਸ਼ਮੀਕਾਂਤ, ਮੈਰਾਕੀ ਫਾਊਂਡੇਸ਼ਨ ਤੋਂ ਸੀਮਾਂਤ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply