ਪ੍ਰੈਸ ਕਲੱਬ ਧਾਰ ਕਲਾਂ ਪ੍ਰਧਾਨ ਰਜਨੀਸ਼ ਕਾਲੂ ਨੇ ਵੀ ਕੋਰੋਨਾ ਟੈਸਟ ਕਰਵਾ ਕੇ ਲਗਾਈ ਕੋਵਿਸ਼ਿਲਡ ਵੈਕਸੀਨ


ਪਠਾਨਕੋਟ,13 ਮਈ (ਸਿੰਘ ਰਾਜਨ / ਅਵਿਨਾਸ਼ ) : ਪਿਛਲੇ ਦਿਨ੍ਹਾਂ ਦੋਰਾਨ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਕਰੋਨਾ ਫਰੰਟ ਲਾਈਨ ਵਰਕਰ ਦਾ ਦਰਜਾ ਦਿੱਤਾ ਗਿਆ ਸੀੀ। ਜਿਸ ਅਧੀਨ ਅੱਜ ਜਿਲ੍ਹਾ ਪਠਾਨਕੋਟ ਵਿੱਚ ਮਾਨਯੋਗ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਦੀਆਂ ਹਦਾਇਤਾਂ ਅਨੁਸਾਰ ਦਫਤਰ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ ਵੱਲੋਂ ਸਿਹਤ ਵਿਭਾਗ ਪਠਾਨਕੋਟ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਸੇਵਾ ਕੇਂਦਰ ਵਿੱਚ ਪੱਤਰਕਾਰਾਂ ਨੂੰ ਕੋਵਿਡ ਵੈਕਸੀਨ ਲਗਾਉਂਣ ਲਈ ਇੱਕ ਵਿਸ਼ੇਸ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ ਨੇ ਦੱਸਿਆ ਕਿ ਅੱਜ ਲਗਾਏ ਗਏ ਕੈਂਪ ਦੋਰਾਨ ਜਿਲ੍ਹਾ ਪਠਾਨਕੋਟ ਦੇ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਕਰੋਨਾ ਤੋਂ ਬਚਾਓ ਲਈ ਵੈਕਸੀਨ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦੋਰਾਨ ਪੱਤਰਕਾਰਾਂ ਦੇ ਕਰੋਨਾ ਟੈਸਟ ਵੀ ਕੀਤੇ ਗਏ। ਜਿਲ੍ਹਾ ਪਠਾਨਕੋਟ ਦੇ ਪੱਤਰਕਾਰ ਭਾਈਚਾਰੇ ਵੱਲੋਂ ਪੰਜਾਬ ਸਰਕਾਰ ਦੇ ਇਸ ਫੈਂਸਲੇ ਦੀ ਪ੍ਰਸੰਸਾ ਕੀਤੀ ਗਈ ਅਤੇ ਕਰੋਨਾ ਵੈਕਸੀਨ ਲਗਾਉਂਣ ਲਈ ਜੋ ਫਰੰਟ ਲਾਈਨ ਵਰਕਰ ਦਾ ਜੋ ਦਰਜਾ ਦਿੱਤਾ ਗਿਆ ਹੈ ਉਸ ਲਈ ਧੰਨਵਾਦ ਵੀ ਕੀਤਾ ਗਿਆ। 

ਇਸ ਮੌਕੇ ਤੇ ਜਿਲ੍ਹਾ ਲੋਕ ਸੰਪਰਕ ਅਫਸ਼ਰ ਨੇ ਕਿਹਾ ਕਿ ਪੱਤਰਕਾਰ ਜਿੱਥੇ ਸਮਾਜ ਦਾ ਚੋਥਾ ਮੰਨੇ ਜਾਂਦੇ ਹਨ ਅਤੇ ਜਿਲ੍ਹਾ ਪਠਾਨਕੋਟ ਦੇ ਪੱਤਰਕਾਰਾਂ ਵੱਲੋਂ ਕਰੋਨਾ ਕਾਲ ਦੋਰਾਨ ਅਪਣੀਆਂ ਜਿਮ੍ਹੇਦਾਰੀਆਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਨਿਭਾ ਰਹੇ ਹਨ। ਉਨ੍ਹਾਂ ਸਾਰੇ ਪੱਤਰਕਾਰ ਭਾਈਚਾਰੇ ਅੱਗੇ ਅਪੀਲ ਕਰਦਿਆਂ ਕਿਹਾ ਕਿ ਪੱਤਰਕਾਰ ਜੋ ਫਰੰਟ ਲਾਈਨ ਤੇ ਅਪਣੀਆਂ ਸੇਵਾਵਾਂ ਦਿੰਦੇ ਹਨ ਉਹ ਕਵਰੇਜ ਦੇ ਦੋਰਾਨ ਪੂਰੀ ਤਰ੍ਹਾਂ ਨਾਲ ਹਦਾਇਤਾਂ ਦੀ ਪਾਲਣਾ ਕਰਨ, ਮਾਸਕ ਲਗਾ ਕੇ ਰੱਖਣ ਅਤੇ ਆਪਸੀ ਸਮਾਜਿੱਕ ਦੂਰੀ ਵੀ ਬਣਾ ਕੇ ਰੱਖਣ।ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਲੋਕਾਂ ਨੂੰ ਵੀ ਕਰੋਨਾ ਬੀਮਾਰੀ ਤੋਂ ਬਚਾਉਂਣ ਲਈ ਜਾਗਰੁਕ ਕਰੀਏ ਤਾਂ ਜੋ ਪੰਜਾਬ ਸਰਕਾਰ ਦਾ ਜੋ ਪੰਜਾਬ ਨੂੰ ਕਰੋਨਾ ਮੁਕਤ ਬਣਾਉਂਣ ਦਾ ਮਿਸ਼ਨ ਫਤਿਹ ਹੈ ਉਸ ਨੂੰ ਸਫਲ ਕੀਤਾ ਜਾ ਸਕੇ । ਉੱਥੇ ਪ੍ਰੈਸ਼ ਕਲੱਬ ਧਾਰ ਕਲਾਂ ਦੇ ਪ੍ਰਧਾਨ ਰਜਨੀਸ਼ ਕਾਲੂ ਨੇ ਵੀ ਇਸ ਵੇਕਸੀਨੇਸ਼ਨ ਕੈਂਪ ਵਿੱਚ ਪਹੁੰਚ ਕੇ ਕੋਵਿਸ਼ਿਲਡ ਦੀ ਡੋਜ਼ ਲਗਵਾਈ ਅਤੇ ਹੋਰਨਾਂ ਪੱਤਰਕਾਰਾਂ ਨੂੰ ਡੋਜ ਲਗਵਾਉਣ ਲਈ ਪ੍ਰੇਰਿਆ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply