UPDATED: ਆਕਸੀਜਨ ਦੀ ਸਪਲਾਈ ਅਤੇ ਬੈਡਾਂ ਦੀ ਉਪਲਬਧਤਾ ਲਈ ਕੰਟਰੋਲ ਰੂਮ ਸਥਾਪਤ

ਪੰਜਾਬ ਸਰਕਾਰ ਵੱਲੋਂ ਆਕਸੀਜਨ ਦੀ ਸਪਲਾਈ ਅਤੇ ਬੈਡਾਂ ਦੀ ਉਪਲਬਧਤਾ ਨੂੰ ਸੁਚਾਰੂ ਬਣਾਉਣ ਲਈ ਸਮਰਪਿਤ ਕੰਟਰੋਲ ਰੂਮ ਸਥਾਪਤ 

ਰਾਹੁਲ ਤਿਵਾੜੀ ਸਮੇਤ ਸੀਨੀਅਰ ਆਈ.ਏ.ਐਸ. ਅਧਿਕਾਰੀ ਅਤੇ ਅਜੋਏ ਸ਼ਰਮਾ ਇਨਾਂ ਸਹੂਲਤਾਂ ਦਾ ਪ੍ਰਬੰਧ ਅਤੇ ਨਿਗਰਾਨੀ ਕਰਨਗੇ 

ਚੰਡੀਗੜ, 13 ਮਈ:

ਕੋਵਿਡ ਕੇਸਾਂ ਦੇ ਵੱਧ ਰਹੇ ਮਾਮਲਿਆਂ ਨੂੰ ਪ੍ਰਭਾਵਸ਼ਾਲੀ ਅਤੇ ਸਚਾਰੂ ਢੰਗ ਨਾਲ ਨਜਿੱਠਣ ਲਈ, ਪੰਜਾਬ ਸਰਕਾਰ ਵੱਲੋਂ 10 ਮਈ ਨੂੰ ਆਕਸੀਜਨ ਸਪਲਾਈ ਅਤੇ ਬੈਡਾਂ ਦੀ ਉਪਲਬਧਤਾ ਨੂੰ ਸੁਚਾਰੂ ਬਣਾਉਣ ਲਈ ਦੋ ਵੱਖਰੇ ਵੱਖਰੇ ਸਮਰਪਿਤ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ।

Advertisements

ਸੀਨੀਅਰ ਆਈ.ਏ.ਐਸ. ਅਧਿਕਾਰੀ ਰਾਹੁਲ ਤਿਵਾੜੀ ਆਕਸੀਜਨ ਕੰਟਰੋਲ ਰੂਮ ਦੀ ਅਗਵਾਈ ਕਰ ਰਹੇ ਹਨ, ਜਿਨਾਂ ਨਾਲ ਆਈ.ਏ.ਐਸ. ਅਧਿਕਾਰੀ ਤਨੂ ਕਸ਼ਯਪ, ਅਭਿਨਵ ਤਿ੍ਰਖਾ, ਪ੍ਰਦੀਪ ਅਗਰਵਾਲ ਅਤੇ ਸ਼ੌਕਤ ਅਹਿਮਦ ਪੈਰੀ ਮੈਂਬਰ ਹੋਣਗੇ, ਜਦੋਂਕਿ ਹਸਪਤਾਲ ਦੇ ਬੈੱਡਾਂ ਦੀ ਉਪਲੱਬਧਤਾ ਆਈ.ਏ.ਐੱਸ. ਅਜੋਏ ਸ਼ਰਮਾ ਦੀ ਨਿਗਰਾਨੀ ਹੇਠ ਹੋਵੇਗੀ, ਜਿਨਾਂ ਨਾਲ ਆਈ.ਏ.ਐਸ. ਅਧਿਕਾਰੀ ਵੀ. ਐਨ. ਜ਼ਾਦੇ, ਮੁਹੰਮਦ ਤਈਅਬ, ਵਿਪੁਲ ਉਜਵਲ ਅਤੇ ਪ੍ਰਵੀਨ ਕੁਮਾਰ ਥਿੰਦ ਮੈਂਬਰ ਹੋਣਗੇ।

Advertisements

ਆਕਸੀਜਨ ਕੰਟਰੋਲ ਰੂਮ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਾਹੁਲ ਤਿਵਾੜੀ ਨੇ ਕਿਹਾ ਕਿ ਹੁਣ ਦੋਵੇਂ ਕੰਟਰੋਲ ਰੂਮਾਂ ਦੇ ਸਾਰੇ ਕਾਰਜ ਜਨਤਾ ਲਈ ਵੈਬਸਾਈਟ statecovidcontrolroom.punjab.gov.in

Advertisements

‘ਤੇ ਉਪਲਬਧ ਹੋਣਗੇ, ਜੋ ਕਿ ਕੱਲ ਬਾਦ ਦੁਪਹਿਰ ਤੋਂ ਕਾਰਜ ਕਰੇਗੀ। ਉਨਾਂ ਕਿਹਾ ਕਿ ਆਕਸੀਜਨ ਦੀ ਉਪਲਬਧਤਾ ਦੀ ਨਿਯਮਿਤ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਸੰਕਟਕਾਲੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਆਕਸੀਜਨ ਦੀ ਨਿਰਵਿਘਨ ਸਪਲਾਈ ਅਤੇ ਮਰੀਜਾਂ ਲਈ ਬੈਡਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਸੂਬਾ ਸਰਕਾਰ ਦੀ ਤਰਜੀਹ ਹੈ।

ਉਨਾਂ ਇਹ ਵੀ ਦੱਸਿਆ ਕਿ ਨਾਗਰਿਕਾਂ ਨੂੰ ਆਕਸੀਜਨ ਅਤੇ ਬੈਡਾਂ ਦੋਵਾਂ ਦੀ ਉਪਲੱਬਧਤਾ ਸੰਬੰਧੀ ਫੇਸਬੁੱਕ ਅਤੇ ਟਵਿੱਟਰ ਸਣੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਨਿਯਮਤ ਤੌਰ ‘ਤੇ ਅਪਡੇਟਡ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply