UPDATED: ਲੱਖਾਂ ਰੁਪਏ ਜ਼ਾਹਲੀ ਬਿਲ ਬਣਾ ਕੇ ਖ਼ੁਰਦ ਬੁਰਦ ਕਰਨ ਵਾਲਾ ਗੁਰਦਾਸਪੁਰ ਦੇ ਪ੍ਰਿੰਸੀਪਲ ਕਮ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਅਧਿਆਪਕ ਸੈਮੀਨਾਰ 2016 ਦੇ ਘੁਟਾਲੇ ਦਾ ਦੋਸ਼ ਪੱਤਰ ਜਾਰੀ

 ਗੁਰਦਾਸਪੁਰ ਦੇ ਪ੍ਰਿੰਸੀਪਲ ਕਮ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਅਧਿਆਪਕ ਸੈਮੀਨਾਰ 2016 ਦੇ ਘੁਟਾਲੇ ਦਾ ਦੋਸ਼ ਪੱਤਰ ਜਾਰੀ

ਗੁਰਦਾਸਪੁਰ 16 ਮਈ ( ਅਸ਼ਵਨੀ ) :-  ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਪੰਜਾਬ ਰਾਜ ਸਿਖਿਆ ਸਿੱਖਿਆ ਸੰਸਥਾ ਮੋਹਾਲੀ ਵਲੋਂ ਭੇਜੇ ਲੱਖਾਂ ਰੁਪਏ ਜ਼ਾਹਲੀ ਬਿਲ ਬਣਾ ਕੇ ਖ਼ੁਰਦ ਬੁਰਦ ਕਰਨ ਵਾਲਾ ਸਰਕਾਰੀ ਇਨ ਸਰਵਿਸ ਅਧਿਆਪਕ ਸਿਖਲਾਈ ਸੰਸਥਾ ਗੁਰਦਾਸਪੁਰ ਦਾ ਪ੍ਰਿੰਸੀਪਲ ਕਮ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲੰਮੀ ਜੱਦੋ-ਜਹਿਦ ਤੋਂ ਬਾਅਦ  ਸਿਖਿਆ ਵਿਭਾਗ ਪੰਜਾਬ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਲਈ ਵਿਭਾਗ ਵੱਲੋਂ ਬਾਕਾਇਦਾ ਦੋਸ਼ ਸੂਚੀ ਜਾਰੀ ਕਰਕੇ ਇੱਕੀ ਦਿਨਾਂ ਵਿੱਚ ਲੱਗੇ ਦੋਸ਼ਾਂ ਦਾ ਜਵਾਬ ਦੇਣ ਲਈ ਪਾਬੰਦ ਕੀਤਾ ਗਿਆ ਹੈ।

Advertisements

ਵਿਭਾਗ ਵੱਲੋਂ ਜਾਰੀ ਦੋਸ਼ ਸੂਚੀ ਵਿਚ  ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਵੱਲੋਂ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਸਰਕਾਰੀ ਹਾਈ ਸਕੂਲ ਮੋਨੀ ਮੰਦਿਰ ਧਾਰੀਵਾਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਫਰਵਾਲ ਤੋਂ ਪ੍ਰੋਜੈਕਟਰ ਮੁਫ਼ਤ ਵਿੱਚ ਮੰਗਵਾਕੇ ਉਸ ਦਾ ਕਿਰਾਇਆ248260 ਰੁਪਏ ਦਾ ਜ਼ਾਹਲੀ ਬਿਲ ਇੱਕ ਕਪੜੇ ਦੀ ਦੁਕਾਨ  ਵਾਲੇ ਦੇ ਨਾਂ ਤੇ ਵਸੂਲ ਕੀਤਾ। ਨਿਯਮਾਂ ਦੇ ਉਲਟ ਵਿਤ ਵਿਭਾਗ ਦੀਆਂ ਹਿਦਾਇਤਾਂ ਦੇ ਉਲਟ ਕੰਮ ਕਰਕੇ ਆਪਣੇ ਅਹੁਦੇ ਦੀ ਦੁਰਵਰਤੋ ਕੀਤੀ ਗਈ ਹੈ। ਇਸੇ ਤਰ੍ਹਾਂ ਗਾਲੜੀ ਰੋੜ ਤੇ ਮਹਾਜਨ ਟੈਂਟ ਹਾਊਸ ਗੁਰਦਾਸਪੁਰ ਦੇ ਨਾਮ ਤੇ ਜ਼ਾਹਲੀ ਬਿਲ ਛਪਾਕੇ 25000 ਰੁਪਏ ਦੇ ਦਰੀਆਂ ਕੁਰਸੀਆਂ ਅਤੇ ਹੋਰ ਫਰਨੀਚਰ ਆਦਿ ਦੇ ਸਰਕਾਰੀ ਫੰਡ ਨੂੰ ਚੂਨਾ ਲਾਇਆ ਹੈ।

Advertisements

ਅਧਿਆਪਕਾਂ ਨੂੰ ਸਿਖਲਾਈ ਕੈਂਪ ਦੌਰਾਨ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ  ਦੁਰਾਂਗਲਾ ਰੋੜ ਸਥਿਤ ਅਮ੍ਰਿਤ ਡਰਾਪ ਇੰਟਪ੍ਰਰਾਇਜ ਨੂੰ 51560 ਰੁਪਏ ਦਾ ਚੈੱਕ ਜਾਰੀ ਕੀਤਾ । ਜਦੋਂ ਕਿ ਉਸ ਵਲੋਂ 11460 ਰੁਪਏ ਦਾ ਪਾਣੀ ਮੁਹੱਈਆ ਕਰਵਾਇਆ ਸੀ। ਪ੍ਰਿੰਸੀਪਲ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋ ਕਰਕੇ ਉਸ ਕੋਲੋਂ 40100 ਰੁਪਏ ਵਾਪਸ ਲੈਕੇ ਹੇਰਾਫੇਰੀ ਕੀਤੀ ਗਈ। ਅਧੀਨ ਸਕੱਤਰ ਸਿਖਿਆ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ( ਸਕੈਡੰਰੀ ਸਿਖਿਆ) ਗੁਰਦਾਸਪੁਰ ਵਲੋਂ  20ਜਨਵਰੀ2021 ਨੂੰ ਭੇਜੀ ਜਾਂਚ ਪੜਤਾਲ ਰਿਪੋਰਟ ਤੇ ਸਹੀ ਪਾਉਂਦਿਆਂ 5ਅਪ੍ਰੈਲ 2021 ਨੂੰ ਦੋਸ਼ੀ ਕਰਾਰ ਦੇ ਕੇ ਇੱਕੀ ਦਿਨਾਂ ਵਿਚ ਆਪਣਾ ਸਪਸ਼ਟੀਕਰਨ ਦੇਣ ਦਾ ਸਮਾਂ ਦਿੱਤਾ ਹੈ।

Advertisements

ਉਧਰ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸਾਬਕਾ ਪ੍ਰਧਾਨ ਅਮਰਜੀਤ ਸ਼ਾਸਤਰੀ ਨੇ ਇਸ ਜਾਂਚ ਪੜਤਾਲ ਤੇ ਕਿੰਤੂ ਕਰਦਿਆਂ ਕਿਹਾ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ ਗੁਰਦਾਸਪੁਰ ਵਲੋਂ ਅਕਤੂਬਰ 2018 ਵਿਚ ਇਸ ਘਪਲੇ ਨੂੰ ਉਜਾਗਰ ਕੀਤਾ ਸੀ। ਅਮਰਜੀਤ ਸ਼ਾਸਤਰੀ  ਕੁਲਵੰਤ ਸਿੰਘ ਸੋਮ ਸਿੰਘ ਅਧਿਆਪਕ ਆਗੂਆਂ ਵੱਲੋਂ ਬਾਕਾਇਦਾ ਡਾਇਰੈਕਟਰ ਐਸ ਈ ਆਰ ਟੀ ਪੰਜਾਬ ਨੂੰ ਹਲਫ਼ੀਆ ਬਿਆਨ ਦੇ ਕੇ ਇਸ ਦੀ ਨਿਰਪੱਖ ਜਾਂਚ ਪੜਤਾਲ ਦੀ ਮੰਗ ਕੀਤੀ ਗਈ। ਅਧਿਆਪਕ ਆਗੂਆਂ ਸਿਖਿਆ ਵਿਭਾਗ ਦੇ ਅਧਿਕਾਰੀਆਂ ਤੇ ਦੋਸ਼ ਲਾਇਆ ਹੈ ਕਿ ਕਥਿਤ ਦੋਸ਼ੀ ਨੂੰ ਬਚਾਉਣ ਲਈ ਇਸ ਜਾਂਚ ਪੜਤਾਲ ਨੂੰ ਲਮਕਾਇਆ ਗਿਆ ਹੈ।

ਦੋਸ਼ੀ ਪ੍ਰਿੰਸੀਪਲ ਕਮ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਉਸ ਦੇ ਅਹੁਦੇ ਤੋਂ ਮੁਅੱਤਲ ਕਰਨ ਦੀ ਬਜਾਏ ਦੋ ਸਕੂਲਾਂ ਦਾ ਕੰਮ ਸੌਂਪਕੇ ਵਿਭਾਗ ਦੇ ਅਧਿਕਾਰੀਆਂ ਦਾ ਚਹੇਤਾ ਹੋਣ ਦਾ ਸਬੂਤ ਦਿੱਤਾ ਹੈ। ਅਧਿਆਪਕ ਆਗੂਆਂ ਨੇ ਵਿਜੀਲੈਂਸ ਵਿਭਾਗ ਪੰਜਾਬ ਤੇ ਵੀ ਕਿੰਤੂ ਪ੍ਰੰਤੂ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਇਸ ਘੁਟਾਲੇ ਦੀ ਜਾਂਚ ਪੜਤਾਲ ਕਰਨ ਲਈ ਗੁਰਦਾਸਪੁਰ ਵਿਜੀਲੈਂਸ ਦਫ਼ਤਰ ਨੂੰ ਹੁਕਮ ਦਿੱਤੇ ਹਨ। ਉਨ੍ਹਾਂ ਵੱਲੋਂ ਆਪਣੇ ਬਿਆਨ ਦਰਜ ਕਰਵਾਉਣ ਦੇ ਬਾਵਜੂਦ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ 2016 ਵਿਚ ਹੋਏ ਸੈਮੀਨਾਰ ਦੋਰਾਨ ਪਠਾਨਕੋਟ ਜ਼ਿਲੇ ਦੀ ਜਾਂਚ ਪੜਤਾਲ ਕਰਨ ਦੀ ਮੰਗ ਕੀਤੀ ਹੈ। ਤਾਂਕਿ ਇਸੇ ਤਰ੍ਹਾਂ ਦਾ ਘਟਾਲਾ ਲੋਕਾਂ ਸਾਹਮਣੇ ਆ ਸਕੇ।

 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply