ਕੈਪਟਨ ਅਮਰਿੰਦਰ ਸਿੰਘ ਵੱਲੋਂ ਮੈਨੂੰ ਧਮਕਾਉਣ ਲਈ ਸੁਨੇਹਾ ਭੇਜਿਆ ਗਿਆ, ਮੁੱਖ ਮੰਤਰੀ ਦਫ਼ਤਰੋਂ ਕੈਪਟਨ ਸੰਦੀਪ ਸੰਧੂ ਦਾ ਇਹ ਫ਼ੋਨ ਆਇਆ ਕਿ ਹੁਣ ਤੈਨੂੰ ਠੋਕਾਂਗੇ, ਤੂੰ ਤਿਆਰ ਹੋ ਜਾ : ਪਰਗਟ ਸਿੰਘ

ਕੈਪਟਨ ਅਮਰਿੰਦਰ ਸਿੰਘ ਵੱਲੋਂ ਮੈਨੂੰ ਧਮਕਾਉਣ ਲਈ ਸੁਨੇਹਾ ਭੇਜਿਆ ਗਿਆ, ਮੁੱਖ ਮੰਤਰੀ ਦਫ਼ਤਰੋਂ ਕੈਪਟਨ ਸੰਦੀਪ ਸੰਧੂ ਦਾ ਇਹ ਫ਼ੋਨ ਆਇਆ ਕਿ ਹੁਣ ਤੈਨੂੰ ਠੋਕਾਂਗੇ, ਤੂੰ ਤਿਆਰ ਹੋ ਜਾ : ਪਰਗਟ ਸਿੰਘ

ਚੰਡੀਗੜ੍ਹ, 17 ਮਈ: ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ  ਪਰ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਨ। 
ਪਰਗਟ ਸਿੰਘ ਨੇ ਕਿਹਾ ਕਿ ਮੈਨੂੰ ਵੀਰਵਾਰ ਮੁੱਖ ਮੰਤਰੀ ਦਫ਼ਤਰੋਂ ਕੈਪਟਨ ਸੰਦੀਪ ਸੰਧੂ ਦਾ ਇਹ ਫ਼ੋਨ ਆਇਆ  ਕਿ ਅਸੀਂ ਤੇਰਾ ਪੁਲੰਦਾ ਤਿਆਰ ਕਰ ਲਿਆ ਹੈ, ਹੁਣ ਤੈਨੂੰ ਠੋਕਾਂਗੇ, ਤੂੰ ਤਿਆਰ ਹੋ ਜਾ।

ਉਹਨਾਂ ਕਿਹਾ ਕਿ ਮੈਂ ਵੀ ਇਸ ਸੁਨੇਹੇ ਦਾ ’ਪੰਜਾਬੀ’ ਵਿਚ ਜਵਾਬ ਦੇ ਦਿੱਤਾ ਕਿ ਮੇਰੇ ਵੱਲੋਂ ਵੀ ਇਹ ਜਵਾਬ ਮੁੱਖ ਮੰਤਰੀ ਨੂੰ ਦੇ ਦਿਓ।
ਪਰਗਟ ਸਿੰਘ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਵਿਜੀਲੈਂਸ ਦੇ ਡਿਫੈਕਟੋ ਡਾਇਰੈਕਟਰ ਜਨਰਲ  ਹਨ ਜਿਹਨੂੰ ਵੱਲੋਂ ਇਹ ਸਾਰਾ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ। 
ਪਰਗਟ ਸਿੰਘ ਨੇ ਕਿਹਾ ਕਿ ਵੀਰਵਾਰ ਨੂੰ ਫ਼ੋਨ ਆਉਣ ਮਗਰੋਂ ਉਹ ਦੋ ਤਿੰਨ ਦਿਨ ਪ੍ਰੇਸ਼ਾਨ ਰਹੇ ਕਿ ਮੇਰੇ ਨਾਲ ਇਹ ਕਿ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਮੀਡੀਆ ਨੂੰ ਕਿਹਾ ਸੀ ਕਿ ਅਸੀਂ ਹਫ਼ਤੇ  ਬਾਅਦ ਮਿਲਾਂਗੇ ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਮਾਮਲਾ ਵਿਚ ਆ ਜਾਵੇਗਾ। ਉਹਨਾਂ ਕਿਹਾ ਕਿ ਹੁਣ ਹਰ ਦੋ ਚਾਰ ਦਿਨ ਬਾਅਦ ਉਹ ਮੀਡੀਆ ਨੂੰ ਮਿਲਣਗੇ।  

Advertisements

ਪ੍ਰਗਟ ਸਿੰਘ ਨੇ ਕਿਹਾ ਕਿ ਉਸਦਾ ਕੋਈ ਧੜਾ ਨਹੀਂ ਅਤੇ ਨਾ ਹੀ ਕਦੇ ਕੋਸ਼ਿਸ਼ ਕੀਤੀ ਹੈ ਪਰ ਜੇਕਰ ਇਸ ਤਰ੍ਹਾਂ ਦਾ ਵਿਹਾਰ ਉਸ ਵਰਗੇ ਨੈਸ਼ਨਲ ਖਿਡਾਰੀ ਨਾਲ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਕੋਲ ਵੀ ਲੜਨ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਜਾਂਦਾ .

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply