LATEST: ਰਿਸ਼ਮਾਂ ਦੇਵੀ ਨੇ ਸੰਭਾਲਿਆ ਬੀਪੀਈਓ ਨਰੋਟ ਜੈਮਲ ਸਿੰਘ ਦਾ ਚਾਰਜ

ਰਿਸ਼ਮਾਂ ਦੇਵੀ ਨੇ ਸੰਭਾਲਿਆ ਬੀਪੀਈਓ ਨਰੋਟ ਜੈਮਲ ਸਿੰਘ ਦਾ ਚਾਰਜ

ਪਠਾਨਕੋਟ, 17 ਮਈ (ਰਾਜਨ ਬਿਊਰੋ ) ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ 79 ਸੈਂਟਰ ਹੈਡ ਟੀਚਰਾਂ ਨੂੰ ਪ੍ਰਮੋਸ਼ਨ ਦੇ ਕੇ ਬੀਪੀਈਓ ਨਿਯੁਕਤ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਬਲਾਕ ਨਰੋਟ ਜੈਮਲ ਸਿੰਘ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਕਨੌਰ ਦੀ ਸੈਂਟਰ ਹੈਡ ਟੀਚਰ ਰਿਸ਼ਮਾਂ ਦੇਵੀ ਨੂੰ ਪ੍ਰਮੋਸ਼ਨ ਦੇ ਕੇ ਬਲਾਕ ਨਰੋਟ ਜੈਮਲ ਸਿੰਘ ਦਾ ਬੀਪੀਈਓ ਨਿਯੁਕਤ ਕੀਤਾ ਗਿਆ ਸੀ।

ਉਨ੍ਹਾਂ ਦੀ ਨਿਯੁਕਤੀ ਤੇ ਵੱਖ-ਵੱਖ ਅਧਿਆਪਕ ਜੱਥੇਬੰਦੀਆਂ ਅਤੇ ਅਧਿਆਪਕਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਬੀਪੀਈਓ ਰਿਸ਼ਮਾਂ ਦੇਵੀ ਵੱਲੋਂ ਅੱਜ ਬੀਪੀਈਓ ਦਫ਼ਤਰ ਤਾਰਾਗੜ੍ਹ ਪਹੁੰਚ ਕੇ ਆਪਣਾ ਚਾਰਜ ਸੰਭਾਲ ਲਿਆ ਗਿਆ ਹੈ। ਇਸ ਮੌਕੇ ਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲਾਂ ਵਿੱਚ ਸਿੱਖਿਆ ਦਾ ਲੈਵਲ ਹੋਰ ਉੱਚਾ ਚੁੱਕਣ ਲਈ ਪੂਰਾ ਜ਼ੋਰ ਲਗਾਉਣਗੇ।

Advertisements

ਉਨ੍ਹਾਂ ਇਸ ਮੌਕੇ ਤੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਸਕੂਲ ਹੁਣ ਅਤਿਆਧੁਨਿਕ ਤਕਨੀਕਾਂ ਨਾਲ ਲੈਸ ਹੋ ਚੁੱਕੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਉੱਚ ਯੋਗਤਾ ਪ੍ਰਾਪਤ ਸਟਾਫ਼ ਕੰਮ ਕਰ ਰਿਹਾ ਹੈ, ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀ ਮਿਆਰੀ ਸਿੱਖਿਆ ਅਤੇ ਸੁਵਿਧਾਵਾਂ ਦਾ ਫਾਇਦਾ ਲੈਣਾ ਚਾਹੀਦਾ ਹੈ।

Advertisements

ਇਸ ਮੌਕੇ ਤੇ ਬੀਪੀਈਓ ਧਾਰ-2 ਰਾਕੇਸ਼ ਕੁਮਾਰ ਠਾਕੁਰ, ਜੁਨਿਅਰ ਸਹਾਇਕ ਨਰੇਸ਼ ਕੁਮਾਰ, ਐਮਆਈਐਸ ਕੋਆਰਡੀਨੇਟਰ ਪੰਕਜ ਸ਼ਰਮਾ, ਅਜੇ ਮਹਾਜਨ ਹੈਡ ਟੀਚਰ, ਰਜਨੀ ਬਾਲਾ ਡਾਟਾ ਐਂਟਰੀ, ਗੁਰਸ਼ਰਨਜੀਤ ਕੌਰ ਪੀਟੀਆਈ, ਨੀਰੂ ਬਾਲਾ ਡਾਟਾ ਐਂਟਰੀ, ਸੁਭਾਸ਼ ਚੰਦਰ, ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply