ਹੈਰੋਇਨ , ਨਸ਼ੀਲੀਆਂ ਗੋਲ਼ੀਆਂ , ਨਜਾਇਜ ਸ਼ਰਾਬ ਅਤੇ ਲਾਹਣ ਸਮੇਤ 6 ਕਾਬੂ
ਗੁਰਦਾਸਪੁਰ 18 ਮਈ ( ਅਸ਼ਵਨੀ, ) :– ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਸਿਟੀ ਦੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ 1 ਗ੍ਰਾਮ 800 ਮਿਲੀ ਗ੍ਰਾਮ ਹੈਰੋਇਨ , 350 ਨਸ਼ੀਲੀਆਂ ਗੋਲ਼ੀਆਂ , 15 ਹਜ਼ਾਰ ਐਮ ਐਲ ਨਜਾਇਜ ਸ਼ਰਾਬ ਅਤੇ 50 ਕਿੱਲੋ ਲਾਹਣ ਸਮੇਤ 6 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । ਸਬ ਇੰਸਪੈਕਟਰ ਕੰਵਲਜੀਤ ਸਿੰਘ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਲੜਕੀਆਂ ਦੇ ਸਕੂਲ ਨੇੜੇ ਮੋਜੂਦ ਸੀ ਕਿ ਅਜੇ ਕੁਮਾਰ ਉਰਫ ਟੋਨੀ ਪੁੱਤਰ ਦਲੀਪ ਕੁਮਾਰ ਵਾਸੀ ਗੁਰਦਾਸਪੁਰ ਨੂੰ ਆਪਣੇ ਹੱਥ ਵਿੱਚ ਫੜੇ ਮੋਮੀ ਲਿਫਾਫੇ ਨੂੰ ਸੁੱਟਣ ਲੱਗੀਆਂ ਨੂੰ ਕਾਬੂ ਕੀਤਾ ਜਿਸ ਨੂੰ ਚੈੱਕ ਕਰਨ ਤੇ ਉਸ ਵਿੱਚੋਂ 160 ਨਸ਼ੀਲੀਆਂ ਗੋਲ਼ੀਆਂ ਮਾਰਕਾ ਐਡਾਨੋਕ ਬਰਾਮਦ ਹੋਈਆ । ਸਹਾਇਕ ਸਬ ਇੰਸਪੈਕਟਰ ਜਗਤਾਰ ਸਿੰਘ ਪੁਲਿਸ ਸਟੇਸ਼ਨ ਭੈਣੀ ਮੀਆਂ ਖਾਂ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨੇੜੇ ਸੱਤਿਸੰਗ ਘਰ ਭੈਣੀ ਮੀਆਂ ਖਾਂ ਤੋ ਰਾਜਿੰਦਰ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਦਤਾਰਪੁਰ ਅਤੇ ਹਾਕਮ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਕੋਟ ਖਾਂ ਮੁਹਮੰਦ ਨੂੰ ਸ਼ੱਕ ਪੈਣ ਉੱਪਰ ਕਿ ਇਹਨਾਂ ਪਾਸ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਨੂੰ ਮੋਟਰ-ਸਾਈਕਲ ਨੰਬਰ ਪੀ ਬੀ 58 ਐਚ 4278 ਸਮੇਤ ਕਾਬੂ ਕਰਕੇ ਪੁਲਿਸ ਸਟੇਸ਼ਨ ਭੈਣੀ ਮੀਆਂ ਖਾਂ ਵਿਖੇ ਸੂਚਨਾ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਵਿਅਕਤੀਆਂ ਦੀ ਤਲਾਸ਼ੀ ਕੀਤੀ ਤਾਂ ਰਾਜਿੰਦਰ ਸਿੰਘ ਪਾਸੋ ਬਰਾਮਦ ਮੋਮੀ ਲਿਫਾਫੇ ਵਿੱਚੋਂ 140 ਨਸ਼ੀਲੀਆਂ ਗੋਲ਼ੀਆਂ ਅਤੇ ਹਾਕਮ ਸਿੰਘ ਪਾਸੋ 50 ਨਸ਼ੀਲੀਆਂ ਗੋਲ਼ੀਆਂ ਮਾਰਕਾ ਟਰਾਮਾਡੋਲ ਬਰਾਮਦ ਹੋਈਆ । ਸਬ ਇੰਸਪੈਕਟਰ ਪਰਮਬੀਰ ਸਿੰਘ ਪੁਲਿਸ ਸਟੇਸ਼ਨ ਸਿਟੀ ਕਲਾਨੋਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਨਹਿਰ ਦੇ ਕਿਨਾਰੇ ਨੇੜੇ ਦਾਨਾ ਮੰਡੀ ਰੁਢਿਆਣਾ ਵਿਖੇ ਰੇਡ ਕੀਤਾ ਤਾਂ ਪੁਲਿਸ ਪਾਰਟੀ ਨੂੰ ਵੇਖ ਕੇ ਜਗਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਰੁਢਿਆਣਾ ਮੋਟਰ-ਸਾਈਕਲ ਤੇ ਸਵਾਰ ਹੋ ਕੇ ਫ਼ਰਾਰ ਹੋ ਗਿਆ ਮੋਕਾ ਤੋਂ 1 ਗ੍ਰਾਮ 800 ਮਿਲੀ ਗ੍ਰਾਮ ਹੈਰੋਇਨ , 6 ਮੋਬਾਇਲ ਫ਼ੋਨ ਅਤੇ ਇਕ ਇਨਡਰਾਇਡ ਫ਼ੋਨ ਬਰਾਮਦ ਹੋਏ । ਸਹਾਇਕ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਪੁਲਿਸ ਸਟੇਸ਼ਨ ਘੁੰਮਣ ਕਲਾਂ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਮਹਿੰਦਰ ਸਿੰਘ ਪੁੱਤਰ ਬਰਕਤ ਸਿੰਘ ਵਾਸੀ ਮੁਸਤਫਾਪੁਰ ਦੇ ਘਰ ਰੇਡ ਕਰਕੇ ਉਸ ਨੂੰ 50 ਕਿੱਲੋ ਲਾਹਣ ਸਮੇਤ ਕਾਬੂ ਕੀਤਾ । ਸਹਾਇਕ ਸਬ ਇੰਸਪੈਕਟਰ ਹਰਪਾਲ ਸਿੰਘ ਪੁਲਿਸ ਸਟੇਸ਼ਨ ਘੁੰਮਣ ਕਲਾਂ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨੇੜੇ ਪਿੰਡ ਮੁਸਤਫਾਪੁਰ ਤੋ ਡਿੰਪੀ ਪਤਨੀ ਸਤਨਾਮ ਸਿੰਘ ਵਾਸੀ ਮੁਸਤਫਾਪੁਰ ਨੂੰ 7500 ਮਿਲੀ ਲੀਟਰ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ।ਸਹਾਇਕ ਸਬ ਇੰਸਪੈਕਟਰ ਸਵਿੰਦਰ ਸਿੰਘ ਪੁਲਿਸ ਸਟੇਸ਼ਨ ਘੁੰਮਣ ਕਲਾਂ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਟੀ ਪੁਆਇੰਟ ਦਾਦੂਵਾਲ ਹੰਸਲੀ ਤੋ ਲਵਜੀਤ ਸਿੰਘ ਪੁੱਤਰ ਮੁਖਾ ਸਿੰਘ ਵਾਸੀ ਮੁਸਤਫਾਪੁਰ ਨੂੰ 7500 ਐਮ ਐਲ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ । |
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements