ਹੁਸ਼ਿਆਰਪੁਰ, (Dr.Mandeep,Sukhwinder) : ਅੱਜ ਇੱਥੇ ਇੱਕ ਜਾਰੀ ਬਿਆਨ ਵਿੱਚ ਪੰਜਾਬ ਸੀਟੂ ਦੇ ਜਨਰਲ ਸੱਕਤਰ ਕਾਮਰੇਡ ਰਘੂਨਾਥ ਸਿੰਘ ਨੇ ਕਿਹਾ ਕਿ ਭਾਰਤ ਦਾ ਖਜਾਨਾ ਲੁੱਟਣ ਵਾਲਿਆ ਪੂਜੀਪਤੀਆਂ ਅਤੇ ਬੌਹ-ਕੌਮੀ ਕੰਪਨੀਆਂ ਨੂੰ ਗੱਫੇ ਦੇਣ ਅਤੇ ਖਜਾਨਾ ਭਰਨ ਵਾਲੇ ਭਾਰਤ ਦੇ ਮਜਦੂਰਾਂ-ਕਿਸਾਨਾਂ, ਖੇਤਮਜਦੂਰਾਂ ਅਤੇ ਕਰਮਚਾਰੀਆਂ ਨੂੰ ਧੱਫੇ ਦੇਣ ਲਈ ਵਾਲੀ ਮੋਦੀ ਸਰਕਾਰ ਦੇ ਲੋਕ ਮਾਰੂ, ਰੁਜਗਾਰੂ ਮਾਰੂ ਅਤੇ ਵਿਕਾਸ ਵਿਰੋਧੀ ਬਜਟ ਦੇ ਵਿਰੁੱਧ ਸੀਟੂ ਹਰ ਪੱਧਰ ਤੇ ਮਿਹਨਤਕਸ਼ ਲੋਕਾਂ ਲਾਮਬੰਦ ਕਰਨ ਲਈ ਲਗਾਤਾਰ ਆਪਣੀ ਮੁਹਿੰਮ ਜਾਰੀ ਰੱਖੇਗੀ।ਰਘੂਨਾਥ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਇਸ ਬਜਟ ਤੋਂ ਸਪੱਸ਼ਟ ਹੈ ਕਿ ਭਾਰਤੀ ਕਾਰਪੋਰੇਟ ਘਰਾਣਿਆਂ, ਬੌਹ ਕੌਮੀ ਕੰਪਨੀਆਂ ਅਤੇ ਭ੍ਰਿਸ਼ਟ ਤਰੀਕਿਆਂ ਨਾਲ ਧੰਨ ਕਮਾਉਣ ਵਾਲਿਆਂ ਵਲੋਂ ਲੋਕ ਸਭਾ ਚੋਣਾਂ ਵਿੱਚ ਦਿੱਤੇ ਅਰਬਾਂ-ਖਰਬਾਂ ਰੁਪਏ ਫੰਡ ਦਾ ਅਹਿਸਾਨ ਮੋੜਨ ਲਈ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਅਤੇ ਬੌਹ ਕੌਮੀ ਕੰਪਨੀਆਂ ਨੂੰ ਆਪਣੇ ਬਜਟ ਵਿੱਚ ਖੁਲ੍ਹੇ ਗੱਫੇ ਦਿੱਤੇ ਹਨ। ਆਪਣੇ ਗਾੜੇ ਖੁਨ-ਪਸੀਨੇ ਰਾਹੀ ਦੇਸ਼ ਦਾ ਖਜਾਨਾ ਭਰਨ ਵਾਲੇ ਕਿਰਤੀਆਂ ਕਿਸਾਨਾਂ ਅਤੇ ਆਮ ਮਿਹਨਤਕਸ਼ ਲੋਕਾਂ ਦੇ ਹਿੱਸੇ ਤਾਂ ਧੱਫੇ ਹੀ ਆਏ ਹਨ।
ਰਘੂਨਾਥ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਬਜਟ ਵਿੱਚ ਨਾਂ ਤਾਂ ਸਵਾਮੀ ਨਾਥਨ ਕਮਿਸ਼ਨ ਦੀ ਰੀਪੋਰਟ ਦੀਆਂ ਸਿਫਾਰਸ਼ਾਂ ਲਾਗੂ ਕਰਕੇ ਕਿਸਾਨਾਂ ਦੇ ਕਰਜੇ ਮਾਫ ਕਰਨ ਅਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਲਾਹੇਬੰਦ ਭਾਅ ਦੇਣ ਲਈ ਕੋਈ ਵੀ ਬਚਨ ਨਹੀ ਦਿੱਤਾ ਗਿਆ ਅਤੇ ਨਾ ਹੀ 44ਵੀਂ-45 ਵੀਂ ਭਰਤੀ ਕਿਰਤ ਕਾਨਫਰੰਸਾਂ ਦੀਆਂ ਸਿਫਾਰਸ਼ਾ ਲਾਗੂ ਕਰਕੇ ਸੱਨਅਤੀ ਮਜਦੂਰਾਂ ਅਤੇ ਖੇਤ ਮਜਦੁਰਾਂ ਦੀਆਂ ਉਜਰਤਾਂ 20 ਹਜਾਰ ਰੁਪਏ ਮਹੀਨਾ ਕਰਨ ਦਾ ਕੋਈ ਜਿਕਰ ਕੀਤਾ ਗਿਆ ਹੈ ਅਤੇ ਨਾ ਹੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ, ਆਸ਼ਾਂ ਵਰਕਰਾਂ, ਮਿਡ-ਡੇ-ਮੀਲ ਵਰਕਰਾਂ ਅਤੇ ਪੇਂਡੂ ਚੌਕੀਦਾਰਾਂ ਸਮੇਤ ਇੱਕ ਕਰੋੜ ਤੋਂ ਵੱਧ ਸਕੀਮ ਵਰਕਰਾਂ ਨੂੰ ਮਜਦੂਰ ਦਾ ਦਰਜਾ ਦੇ ਕੇ ਘੱਟੋਂ ਘੱਟ ਉਜਰਤਾਂ ਦੇ ਕਾਨੂੰਨ ਦੇ ਘੇਰੇ ਵਿੱਚ ਸ਼ਾਮਲ ਕੀਤਾ ਗਿਆ ਹੈ।
ਬਿਹਾਰ ਸਮੇਤ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਸੈਕੜੇ ਬੱਚਿਆਂ ਦੀ ਮੌਤ ਕੁਪੋਸ਼ਨ ਨਾਲ ਹੋਣ ਦੇ ਬਾਵਜੂਦ ਆਈ.ਸੀ.ਡੀ.ਐਸ. ਲਈ ਬਜਟ ਵਿੱਚ ਕੋਈ ਵਾਧਾ ਨਹੀ ਕੀਤਾ ਗਿਆ। ਰੇਲਵੇ, ਏਅਰ ਇੰਡੀਆਂ ਸਮੇਤ ਸਮੁੱਚੇ ਲਾਭ ਕਮਾਉਣ ਵਾਲੇ 7 ਜਨਤੱਕ ਖੇਤਰ ਵਿੱਚ ‘ਚ ਬੌਹ ਕੌਮੀ ਕੰਪਨੀਆਂ ਅਤੇ ਭਾਰਤੀ ਕਾਰਪੋਰੇਟ ਘਰਾਣਿਆ ਨੂੰ ਦਾਖਲ ਹੋਣ ਦੀਆਂ ਖੁੱਲੀਆਂ ਛੁੱਟੀਆਂ ਦਿਤੀਆਂ ਗਈਆਂ ਹਨ। ਜਿਸ ਨਾਲ ਬੇਕਾਰੀ ਵਿੱਚ ਹੋਰ ਵਾਧਾ ਹੋਵੇਗਾ ਕਿਉਕਿ ਨਵਾਂ ਰੁਜਗਾਰ ਸਿਰਜਨ ਲਈ ਬਜਟ ਵਿੱਚ ਕੋਈ ਜਿਕਰ ਨਹੀ ਹੈ। ਇਸ ਦੇ ਉਲਟ ਮਨਰੇਗਾ ਲਈ ਬਜਟ ਵਿੱਚ ਕਟੌਤੀ ਕਰ ਦਿੱਤੀ ਗਈ ਹੈ। ਮਜਦੂਰਾਂ ਨੂੰ ਦਾਸ ਬਣਾਉਣ ਲਈ ਕਿਰਤ-ਕਾਨੂੰਨ ਵਿੱਚ ਮਜਦੂਰ ਵਿਰੋਧੀ ਸੋਧਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਕਾਰਪੋਰੇਟ ਘਰਾਣਿਆਂ ਨੂੰ ਮਜਦੂਰਾਂ ਦਾ ਸੋਸ਼ਣ ਕਰਨ ਦਾ ਲਾਈਸੈਂਸ ਦਿੱੱਤਾ ਜਾ ਸਕੇ।
ਪੀ.ਪੀ.ਪੀ. (ਪਬਕਿਲ ਪ੍ਰਾਈਵੇਟ ਪਾਰਟਨਰਸ਼ਿਪ) ਦੇ ਪੜਦੇ ਹੇਠ ਭਾਰਤ ਦੇ ਸਮੁੱਚੇ ਜਨਤੱਕ ਖੇਤਰ ਨੂੰ ਨਿੱਜੀ ਹੱਥਾਂ ਵਿੱਚ ਸੌਪਣ ਲਈ ਬਜਟ ਵਿੱਚ ਗੱਜ-ਬੱਜ ਕੇ ਕਾਰਪੋਰੇਟ ਘਰਾਣਿਆਂ ਨੂੰ ਹੱਲਾ ਸ਼ੇਰੀ ਦਿੱਤੀ ਗਈ ਹੈ। ਡੀਜਲ ਪੈਟਰੋਲ ਦੀਆਂ ਕੀਮਤਾਂ ਤੇ ਐਕਸਾਈਜ ਡਿਊਟੀ ਵਧਾ ਕੇ ਇੰਨ੍ਹਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਜਿਸ ਨਾਲ ਮਹਿੰਗਾਈ ਵਿੱਚ ਵਾਧਾ ਹੋਰ ਤੇਜੀ ਨਾਲ ਆਰੰਭ ਹੋ ਗਿਆ ਹੈ। ਸੀਟੂ ਆਪਣੀ ਸਾਰੀਆਂ ਜਿਲ੍ਹਾ ਕਮੇਟੀਆਂ, ਸੂਬਾਈ ਯੂਨੀਅਨਾਂ ਸਮੇਤ ਸਾਰੀਆਂ ਯੂਨੀਅਨਾਂ ਨੂੰ ਸਦਾ ਦਿੰਦੀ ਹੈ ਕਿ ਮਜਦੂਰ ਨੂੰ ਦਾਸ ਬਣਾਉਣ ਵਾਲੇ ਲੋਕ ਮਾਰੂ ਮੋਦੀ ਬਜਟ ਵਿਰੁੱਧ ਹੁਣ ਹਰ ਪੱਧਰ ਤੇ ਮਿਹਨਤਕਸ਼ ਲੋਕਾਂ ਨੂੰ ਲਾਮਬੰਦ ਕਰਨ ਲਈ ਜੋਰਦਾਰ ਜਨਤੱਕ ਮੁਹਿੰਮ ਚਲਾਈ ਜਾਵੇ ਅਤੇ ਜੂਝਾਰੂ ਸੰਘਰਸ਼ਾਂ ਦੀ ਤਿਆਰੀ ਕੀਤੀ ਜਾਵੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp