ਵੱਡੀ ਖ਼ਬਰ : LATSET: ਪੰਜਾਬ ਚ ਤੌਉਤੇ ਤੂਫ਼ਾਨ: 24 ਤੋਂ 72 ਘੰਟਿਆਂ ਦੌਰਾਨ 40 ਤੋਂ 50 ਕਿਲੋਮੀਟਰ ਦੀ ਰਫਤਾਰ ਨਾਲ, ਧੂੜ ਝੱਖੜ ਤੋਂ ਬਾਅਦ ਭਾਰੀ ਬਾਰਸ਼ ਅਤੇ ਗੜੇਮਾਰੀ ਪੈਣ ਦੀ ਸੰਭਾਵਨਾ

ਚੰਡੀਗੜ੍ਹ : ਪੰਜਾਬ ਚ ਤੌਉਤੇ ਤੂਫ਼ਾਨ 24 ਤੋਂ 72 ਘੰਟਿਆਂ ਦੌਰਾਨ 40 ਤੋਂ 50 ਕਿਲੋਮੀਟਰ ਦੀ ਰਫਤਾਰ ਨਾਲ ਧੂੜ ਝੱਖੜ ਤੋਂ ਬਾਅਦ ਭਾਰੀ ਬਾਰਸ਼ ਅਤੇ ਗੜੇਮਾਰੀ ਪੈਣ ਦੀ ਸੰਭਾਵਨਾ ਹੈ।  ਇਸ ਤੂਫ਼ਾਨ ਨੇ ਗੁਜਰਾਤ ਅਤੇ ਆਸ ਪਾਸ ਦੇ ਸੂਬਿਆਂ ਚ ਭਾਰੀ ਤਬਾਹੀ ਮਚਾਈ ਤੇ ਕਈ ਮੌਤਾਂ ਵੀ ਹੋਈਆਂ।  ਮੌਸਮ ਵਿਭਾਗ ਦੇ ਵਿਗਿਆਨੀ ਏ ਕੇ ਸਿੰਘ ਨੇ ਕਿਹਾ ਹੈ ਕਿ ਇਸ ਤੂਫ਼ਾਨ ਦੀ ਰਫ਼ਤਾਰ 40-50 ਕਿਲੋਮੀਟਰ ਤਕ ਹੋ ਸਕਦੀ ਹੈ, ਇਸ ਲਈ ਸਫ਼ਰ ਤੋਂ ਗੁਰੇਜ਼ ਕੀਤਾ ਜਾਵੇ ਅਤੇ ਆਪਣੀਆਂ ਕਾਰਾਂ ਤੇ ਹੋਰ ਵਹੀਕਲ ਦਰੱਖਤਾਂ ਥੱਲੇ ਨਾ ਖੜੇ ਕੀਤੇ ਜਾਣ। 

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ 24 ਤੋਂ 72 ਘੰਟਿਆਂ ਦੌਰਾਨ ਮੌਸਮ  ਇਕ ਵਾਰ ਫਿਰ ਤੋਂ ਬਦਲ ਸਕਦਾ ਹੈ। ਮੌਸਮ ਵਿਭਾਗ ਦੁਆਰਾ ਜਾਰੀ ਇਕ ਵਿਸ਼ੇਸ਼ ਬੁਲੇਟਿਨ ਵਿਚ ਕਿਹਾ ਕਿ 19 -21 ਮਈ ਨੂੰ  ਪੰਜਾਬ -ਹਰਿਆਣਾ ਅਤੇ ਚੰਡੀਗੜ੍ਹ ਦੇ ਦੱਖਣੀ ਹਿੱਸਿਆਂ ਵਿਚ ਭਾਰੀ ਬਾਰਸ਼ ਹੋ ਸਕਦੀ ਹੈ।

Advertisements

ਜਦੋਂ ਕਿ 19-20 ਮਈ ਨੂੰ ਹਰਿਆਣਾ ਅਤੇ ਉੱਤਰੀ ਪੰਜਾਬ ਵਿਚ 40 ਤੋਂ 50 ਕਿਲੋਮੀਟਰ ਦੀ ਰਫਤਾਰ ਨਾਲ ਧੂੜ ਝੱਖੜ ਤੋਂ ਬਾਅਦ ਭਾਰੀ ਬਾਰਸ਼ ਅਤੇ ਗੜੇਮਾਰੀ ਪੈਣ ਦੀ ਸੰਭਾਵਨਾ ਹੈ। ਮੌਸਮ ਮਾਹਿਰਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ  ਬਾਰਸ਼ 22 ਮਈ ਤੱਕ ਹੋ ਸਕਦੀ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply