ਬਿਜਲੀ ਪੈਨਸ਼ਨਰਾਂ ਦੀ ਦਸੂਹਾ ਕਾਨਫਰੰਸ ਪੂਰੇ ਜਾਹੋ-ਜਲਾਲ ਨਾਲ ਸੰਪਨ

ਹੁਸ਼ਿਆਰਪੁਰ,(Nisha,Navneet) : ਅੱਜ ਬਾਬਾ ਬਰਫਾਨੀ ਮੰਦਰ ਦਸੂਹਾ ਵਿਖੇ ਪੀ.ਐਸ.ਪੀ.ਸੀ.ਐਲ./ਟੀ.ਸੀ.ਐਲ ਪੈਨਸ਼ਨਰਜ ਅਸੋਸੀਏਸ਼ਨ ਸਰਕਲ ਹੁਸ਼ਿਆਰਪੁਰ ਦੀ ਰੋਹ ਭਰੀ ਵਿਸ਼ਾਲ ਕਾਨਫਰੰਸ ਕਾਮਰੇਡ ਮਹਿੰਦਰ ਸਿੰਘ ਦਸੂਹਾ ਦੀ ਪ੍ਰਧਾਨਗੀ ਹੇਠ ਸੂਬਾ ਕਮੇਟੀ ਵਲੋਂ ਮਿੱਥੇ ਪ੍ਰੋਗਰਾਮ ਅਨੂਸਾਰ ਹੋਈ। ਜਿਸ ਵਿੱਚ ਸਾਥੀ ਧੰਨਵੰਤ ਸਿੰਘ ਭੱਠਲ ਜਨਰਲ ਸਕੱਤਰ ਪੰਜਾਬ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਕਾਨਫਰੰਸ ਵਿੱਚ ਬਿਕਰਮਜੀਤ ਸੈਣੀ ਸਕੱਤਰ ਗੁਰਦਾਸਪੁਰ ਸਰਕਲ ਅਤੇ ਸਾਥੀ ਪਿਆਰਾ ਸਿੰਘ ਚੰਦੀ ਸਕੱਤਰ ਕਪੂਰਥਲਾ ਸਰਕਲ ਨੇ ਵੀ ਸ਼ਮੂਲੀਅਤ ਕੀਤੀ। ਸਟੇਜ ਸਕੱਤਰ ਦੀ ਜਿੰਮੇਵਾਰੀ ਸਾਥੀ ਸਰਬਨ ਸਿੰਘ ਸਕੱਤਰ ਪੈਨਸ਼ਨਰਜ ਐਸੋਸੀਏਸ਼ਨ ਸਰਕਲ ਹੁਸ਼ਿਆਰਪੁਰ ਨੇ ਬਾਖੂਬੀ ਨਿਭਾਈ। ਕਾਨਫਰੰਸ ਨੂੰ ਸੰਬੋਧਨ ਕਰਦਿਆ ਸਾਥੀ ਧੰਨਵੰਤ ਸਿੰਘ ਭੱਠਲ ਨੇ ਕਿਹਾ ਕਿ ਪਿਛਲੇ ਲੰਮੇਂ ਸਮੇਂ ਤੋਂ ਪੈਨਸ਼ਨਰਜ ਐਸੋਸੀਏਸ਼ਨ ਵਲੋਂ ਵੱਖ ਵੱਖ ਰੂਪਾਂ ਵਿੱਚ ਲਗਾਤਾਰ ਸੰਘਰਸ਼ ਕੀਤੇ ਜਾ ਰਹੇ ਹਨ। ਪਾਵਰਕਾਮ ਮੈਨਜਮੈਂਟ ਨਾਲ ਅੂਸੋਸੀਏਸ਼ਨ ਦੇ ਦਬਾ ਸਦਕਾ ਮੀਟਿੰਗਾਂ ਵੀ ਸਮੇਂ ਸਮੇਂ ਤੇ ਹੋ ਰਹੀਆਂ ਹਨ ਲੇਕਿਨ ਕੋਈ ਤਸੱਲੀਬਖਸ਼ ਪ੍ਰਾਪਤੀ ਨਹੀ ਹੋ ਰਹੀ। ਕਿਉ ਜੋ ਪਾਵਰਕਾਮ ਦੀ ਮੈਨਜਮੈਂਟ ਦੀਆਂ ਲਗਾਮਾਂ ਤਾਂ ਪੰਜਾਬ ਸਰਕਾਰ ਨੇ ਪਹਿਲਾਂ ਹੀ ਕੱਸੀਆਂ ਹੋਈਆ ਹਨ ਅਤੇ ਪਾਵਰਕਾਮ ਦੀ ਮੈਨਜਮੈਂਟ ਕੋਈ ਮੇਜਰ ਫੈਸਲਾ ਆਪਣੇ ਪੱਧਰ ਤੇ ਕਰਨ ਦੇ ਸਮਰੱਥ ਨਹੀ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦਾ ਰਵਈਆਂ ਇਸ ਵਾਰ ਏਨਾ ਹੈਕੜਬਾਜ ਅਤੇ ਲਾਰਾ-ਲੱਪਾ ਲਾ ਕੇ ਡੰਗ ਟਪਾਉਣ ਵਾਲਾ ਹੀ ਲਗਾਤਾਰ ਚਲ ਰਿਹਾ ਹੈ। ਜੋ ਕਿ ਅਤਿ ਨਿੰਦਰਯੋਗ ਹੈ। ਸਾਥੀ ਭੱਠਲ ਨੇ ਹੋਰ ਕਿਹਾ ਕਿ ਅੱਜ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਰਵਈਆ ਮਜਦੂਰ, ਮੁਲਾਜਮ ਪੈਨਸ਼ਨਰ ਅਤੇ ਹਰ ਪੱਧਰ ਦੀ ਮਿਹਨਤਕਸ਼ ਜਮਾਤ ਵਿਰੋਧੀ ਹੈ।

ਜੋ ਕਿ ਪਿਛਲੇ ਦਿਨੀ 5 ਜੁਲਾਈ ਨੂੰ ਕੇਂਦਰੀ ਖਜਾਨਾਂ ਮੰਤਰੀ ਵਲੋਂ ਪੇਸ਼ ਕੀਤੇ ਬਜਟ ਨੇ ਸਪੱਸ਼ਟ ਕਰ ਦਿੱਤਾ ਹੈ। ਅੱਜ ਮਹਿੰਗਾਈ, ਬੇਰੁਜਗਾਰੀ ਲਗਾਤਾਰ ਵੱਧ ਰਹੀਆਂ ਹਨ। ਸਿੱਟੇ ਵਜੋਂ ਅੱਜ ਦਾ ਨੌਜਵਾਨ ਗੈਰ ਸਮਾਜੀ ਤਾਕਤਾਂ ਦੇ ਹੱਥਾਂ ਦਾ ਖਿਲੌਣਾ ਬਣ ਰਿਹਾ ਹੈ, ਮਾਪਿਆ ਦੀ ਪ੍ਰੇਸ਼ਾਨੀ ਵਿੱਚ ਵਾਧਾ ਕਰ ਰਿਹਾ ਹੈ ਅਤੇ ਆ ਰਿਹਾ ਸਮਾਂ ਚੁੱਪ ਬੈਠਣ ਦਾ ਨਹੀ ਸਗੋਂ ਚੇਤਨ ਰੂਪ ਵਿੱਚ ਸਾਝੇ ਘੋਲ ਕਰਨ ਦਾ ਹੈ। ਇਸ ਕਾਨਫਰੰਸ ਵਿੱਚ ਇੰਜੀ: ਹਰਸ਼ ਸਰਮਾਂ ਸੀਨੀਅਰ ਕਾਰਜਕਾਰੀ ਇੰਜੀਨੀਅਰ ਦਸੂਹਾ ਮੰਡਲ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਕਾਨਫਰੰਸ ਨੂੰ ਸੰਬੋਧਨ ਕਰਦਿਆ ਕਿਹਾ ਕਿ ਦਸੂਹਾ ਮੰਡਲ ਅਧੀਨ ਪੈਨਸ਼ਨਰਜ ਨੂੰ ਪੂਰਾ ਸਨਮਾਨ ਪਹਿਲਾਂ ਹੀ ਦਿੱਤਾ ਜਾ ਰਿਹਾ ਹੈ, ਜੇ ਕਰ ਫਿਰ ਵੀ ਕਦੇ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਪੈਨਸ਼ਨਰ ਬਿਨਾਂ ਝਿਜਕ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।

Advertisements

 

ਇਸ ਕਾਨਫਰੰਸ ਨੂੰ ਸਾਥੀ ਭੱਠਲ ਤੋ ਇਲਾਵਾ, ਡੀ.ਕੇ. ਮਹਿਤਾ ਸੂਬਾ ਖਜਾਨਚੀ, ਪਿਆਰਾ ਸਿੰਘ ਚੰਦੀ ਕਪੂਰਥਲਾ ਸਰਕਲ, ਬਿਕਰਮਜੀਤ ਸਿੰਘ ਸੈਣੀ ਗੁਰਦਾਸਪੁਰ ਸਰਕਲ, ਤਰਸੇਮ ਚੰਦ ਮੁਕੇਰੀਆਂ, ਤਰਲੋਕ ਸਿੰਘ ਮੁਕੇਰੀਆਂ, ਇੰਜੀ: ਨਰਿੰਦਰ ਸਿੰਘ ਮੁਲਤਾਨੀ, ਸ਼ੇਰ ਸਿੰਘ ਮੁਕੇਰੀਆਂ, ਮੈਹਲ ਸਿੰਘ, ਕਾਮਰੇਡ ਬਲਬੀਰ ਸਿੰਘ ਝੰਜੋਵਾਲ ਮਾਹਲਪੁਰ, ਕਾ: ਬਲਵੀਰ ਸਿੰਘ ਬਧੋਵਾਣ, ਬਾਲਕਿਸ਼ਨ, ਪ੍ਰਸ਼ੋਤਮ ਸੈਕਟਰੀ ਮਾਹਿਲਪੁਰ, ਪ੍ਰੇਮ ਸੁੱਖ, ਰਤਨ ਚੰਦ, ਗੁਰਬਚਨ ਸਿੰਘ ਬੰਗੜ ਸੁਬਰਬਨ ਹੁਸ਼ਿਆਰਪੁਰ, ਕਾਮਰੇਡ ਗੁਰਮੇਲ ਸਿੰਘ, ਜਗਦੀਸ਼ ਕੁਮਾਰ ਹਰਿਆਣਾ, ਗੁਰਦੇਵ ਸਿੰਘ, ਹਰਦੀਪ ਸਿੰਘ ਭੋਗਪਰ, ਸੰਤੋਸ਼ ਕੁਮਾਰ ਸਕੱਤਰ ਅਤੇ ਮਹਿੰਦਰ ਸਿੰਘ ਮੱਲ੍ਹੀ ਸਮੇਤ ਹੋਰ ਸਾਥੀਆਂ ਨੇ ਸੰਬੋਧਨ ਕੀਤਾ ਅਤੇ ਸੂਬਾਈ ਆਗੂਆਂ ਨੂੰ ਯਕੀਨ ਦਿਵਾਇਆ ਕਿ ਪਹਿਲਾਂ ਦੀ ਤਰ੍ਹਾਂ ਹੀ ਹੁਸ਼ਿਆਰਪੁਰ ਸਰਕਲ ਆ ਰਹੇ ਹਰ ਸੰਘਰਸ਼ ਦੀ ਕਾਮਯਾਬੀ ਲਈ ਦਿਨ-ਰਾਤ ਇੱਕ ਕਰੇਗਾ ੳਤੇ ਪੈਨਸ਼ਨਰਾਂ ਨੂੰ ਸੁਚੇਤ ਕੀਤਾ ਕਿ ਹਾਕਮ ਜਮਾਤ ਦੀਆਂ ਕੋਝੀਆਂ ਚਾਲਾਂ ਅਤੇ ਫੋਕੇ ਦਮਗੱਜਿਆ ਦਾ ਮੂੰਹ ਤੋੜ ਜਵਾਬ ਦੇਣ ਲਈ ਜੱਥੇਬੰਦੀ ਦਾ ਪੂਰਾ ਸ਼ਹਿਯੋਗ ਕਰਨ ਤਾਂ ਹੀ ਕੁੱਝ ਪ੍ਰਾਪਤੀ ਦੀ ਆਸ ਕੀਤੀ ਜਾ ਸਕਦੀ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply