ਚੋਰੀ ਦੀ ਐਕਟਿਵਾ ਸਮੇਤ ਦੋ ਕਾਬੂ , ਦੋ ਮੋਟਰ-ਸਾਈਕਲ ਚੋਰੀ
ਗੁਰਦਾਸਪੁਰ 23 ਮਈ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ , ਪੁਲਿਸ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਚੋਰੀ ਦੀ ਐਕਟਿਵਾ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । ਜਦੋ ਕਿ ਪੁਲਿਸ ਸਟੇਸ਼ਨ ਦੀਨਾਨਗਰ ਅਧੀਨ ਵੱਖ-ਵੱਖ ਥਾਂਵਾਂ ਤੋ ਦੋ ਮੋਟਰ-ਸਾਈਕਲ ਚੋਰੀ ਹੋ ਗਏ ।
ਸਹਾਇਕ ਸਬ ਇੰਸਪੈਕਟਰ ਜਗਤਾਰ ਸਿੰਘ ਸੀ ਆਈ ਏ ਸਟਾਫ਼ ਗੁਰਦਾਸਪੁਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਨੇੜੇ ਲੁੱਕ ਪਲਾਂਟ ਬਥਵਾਲਾ ਵਿੱਖੇ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕਰ ਰਿਹਾ ਸੀ ਕਿ ਬਥਵਾਲਾ ਸਾਈਡ ਤੋ ਰਵਿੰਦਰ ਸਿੰਘ ਉਰਫ ਅਬੀ ਪੁੱਤਰ ਬੁਆ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀਆਨ ਪਿੰਡ ਲੱਖਣਪਾਲ ਬਥਵਾਲਾ ਸਾਈਡ ਤੋ ਸਕੂਟਰੀ ਐਕਟਿਵਾ ਬਿਨਾ ਨੰਬਰ ਤੇ ਸਵਾਰ ਹੋ ਕੇ ਆਏ ਇਹਨਾਂ ਨੂੰ ਰੋਕ ਕੇ ਐਕਟਿਵਾ ਦੇ ਕਾਗਜਾ ਬਾਰੇ ਪੁੱਛਿਆਂ ਤਾਂ ਇਹਨਾਂ ਨੇ ਕੋਈ ਤਸੱਲੀ ਬਖ਼ਸ਼ ਜੁਆਬ ਨਹੀਂ ਦਿੱਤਾ ਸਖ਼ਤੀ ਨਾਲ ਪੁੱਛਣ ਤੇ ਇਹਨਾਂ ਨੇ ਦਸਿਆਂ ਕਿ ਇਹ ਐਕਟਿਵਾ ਕਰੀਬ ਇਕ ਮਹੀਨਾ ਪਹਿਲਾ ਇਹਨਾਂ ਨੇ ਬੱਸ ਸਟੈਂਡ ਗੁਰਦਾਸਪੁਰ ਤੋਂ ਚੋਰੀ ਕੀਤੀ ਹੈ , ਜਿਸ ਨੂੰ ਵੇਚਣ ਲਈ ਉਹ ਜਾ ਰਹੇ ਸਨ ।
ਵਿਸ਼ਾਲ ਸਲਾਰੀਆਂ ਪੁੱਤਰ ਗੁਰਮੇਜ ਸਿੰਘ ਵਾਸੀ ਮਗਰਾਲਾ ਨੇ ਪੁਲਿਸ ਨੂੰ ਬਿਆਨ ਰਾਹੀਂ ਦਸਿਆਂ ਕਿ ਉਹ ਦੀਨਾਨਗਰ ਵਿਖੇ ਬਹਿਰਾਮਪੁਰ ਰੋਡ ਸਥਿਤ ਐਚ ਡੀ ਐਫ ਸੀ ਬੈਂਕ ਵਿੱਖੇ ਸੇਲ ਅਫਸਰ ਵਜੋਂ ਕੰਮ ਕਰਦਾ ਹੈ ਬੀਤੇ ਦਿਨ ਉਹ ਰੋਜ਼ਾਨਾ ਦੀ ਤਰਾ ਆਪਣਾ ਮੋਟਰ-ਸਾਈਕਲ ਨੰਬਰ ਪੀ ਬੀ 06 ਏ ਈ 5536 ਬੈਂਕ ਦੇ ਬਾਹਰ ਖੜਾ ਕਰਕੇ ਅੰਦਰ ਚਲਾ ਗਿਆ ਜਦੋਂ ਕਰੀਬ 12.30 ਵਜੇ ਬੈਂਕ ਤੋ ਬਾਹਰ ਆਇਆ ਤਾਂ ਦੇਖੀਆਂ ਕਿ ਉਸ ਦਾ ਮੋਟਰ-ਸਾਈਕਲ ਉੱਥੇ ਨਹੀਂ ਸੀ ਕੋਈ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ । ਸਹਾਇਕ ਸਬ ਇੰਸਪੈਕਟਰ ਗੁਰਦੇਵ ਸਿੰਘ ਪੁਲਿਸ ਸਟੇਸ਼ਨ ਦੀਨਾਨਗਰ ਨੇ ਦਸਿਆਂ ਕਿ ਵਿਸ਼ਾਲ ਸਲਾਰੀਆਂ ਵੱਲੋਂ ਦਿੱਤੇ ਬਿਆਨ ਦੇ ਅਧਾਰ ਤੇ ਨਾਮਾਲੂਮ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
ਸੁਖਵਿੰਦਰ ਸਿੰਘ ਪੁੱਤਰ ਹਜੂਰਾ ਸਿੰਘ ਵਾਸੀ ਪਿੰਡ ਕੂਕਰ ਨੇ ਪੁਲਿਸ ਨੂੰ ਬਿਆਨ ਰਾਹੀਂ ਦਸਿਆਂ ਕਿ ਉਸ ਦਾ ਲੜਕਾ ਅਰਸ਼ਪ੍ਰੀਤ ਸਿੰਘ ਨੋਵੀ ਕਲਾਸ ਵਿੱਚ ਪੜਦਾ ਹੈ ਬੀਤੇ ਦਿਨ 8 ਅਪ੍ਰੈਲ 2021 ਨੂੰ ਰੋਜ਼ਾਨਾ ਦੀ ਤਰਾ ਆਪਣਾ ਮੋਟਰ-ਸਾਈਕਲ ਨੰਬਰ ਪੀ ਬੀ 06 ਏ ਵੀ 8886 ਤੇ ਸਵਾਰ ਹੋ ਕੇ ਟਿਉਸ਼ਨ ਪੜਣ ਲਈ ਪੁਰਾਣਾ ਰਾਧਾ ਸਵਾਮੀ ਸਤਸੰਗ ਭਵਨ ਨੇੜੇ ਰੇਲਵੇ ਫਾਟਕ ਦੀਨਾਨਗਰ ਗਿਆ ਸੀ ਅਤੇ ਆਪਣਾ ਮੋਟਰ-ਸਾਈਕਲ ਗਲੀ ਵਿੱਚ ਖੜਾ ਕਰ ਦਿੱਤਾ ਸੀ ਜਦੋਂ ਟਿਉਸ਼ਨ ਪੜਣ ਤੋ ਬਾਅਦ ਉਸ ਦਾ ਲੜਕਾ ਬਾਹਰ ਆਇਆ ਤਾਂ ਦੇਖੀਆਂ ਕਿ ਉਸ ਦਾ ਮੋਟਰ-ਸਾਈਕਲ ਉੱਥੇ ਨਹੀਂ ਸੀ ਜੋ ਕੋਈ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ । ਸੁਖਵਿੰਦਰ ਸਿੰਘ ਨੇ ਹੋਰ ਦਸਿਆਂ ਕਿ ਉਸ ਨੂੰ ਜਾਣਕਾਰਾ ਤੋ ਪਤਾ ਲੱਗਾ ਹੈ ਕਿ ਉਸ ਦੇ ਬੇਟੇ ਦਾ ਮੋਟਰ-ਸਾਈਕਲ ਅਮਿੱਤ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਦੀਨਾ ਨਗਰ ਨੇ ਚੋਰੀ ਕੀਤਾ ਹੈ । ਸਹਾਇਕ ਸਬ ਇੰਸਪੈਕਟਰ ਹਰਬੀਰ ਸਿੰਘ ਪੁਲਿਸ ਸਟੇਸ਼ਨ ਦੀਨਾਨਗਰ ਨੇ ਦਸਿਆਂ ਕਿ ਸੁਖਵਿੰਦਰ ਸਿੰਘ ਵੱਲੋਂ ਦਿੱਤੇ ਬਿਆਨ ਦੇ ਅਧਾਰ ਤੇ ਅਮਿਤ ਕੁਮਾਰ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp