LATEST: ਪਿੰਡਾਂ ਦੇ ਵਿਕਾਸ ਦੇ ਨਾਲ-ਨਾਲ ਪਿੰਡ ਵਾਸੀਆਂ ਦੀ ਸਿਹਤ ਦਾ ਧਿਆਨ ਰਖਣਾ ਵੀ ਮੇਰਾ ਫਰਜ- ਵਿਧਾਇਕ ਡਾ. ਰਾਜ

ਪਿੰਡਾਂ ਦੇ ਵਿਕਾਸ ਦੇ ਨਾਲ-ਨਾਲ ਪਿੰਡ ਵਾਸੀਆਂ ਦੀ ਸਿਹਤ ਦਾ ਧਿਆਨ ਰਖਣਾ ਵੀ ਮੇਰਾ ਫਰਜ- ਵਿਧਾਇਕ ਡਾ. ਰਾਜ
-ਡਾ. ਰਾਜ ਕੁਮਾਰ ਨੇ ਪਿੰਡ ਢੱਕੋਂ ਵਿੱਖੇ ਮੈਡੀਕਲ ਕੈਂਪ ਦਾ ਕੀਤਾ ਉਦਘਾਟਨ
ਹੁਸ਼ਿਆਰਪੁਰ : ਹਲਕੇ ਦੇ ਪਿੰਡਾਂ ਦੇ ਵਿਕਾਸ ਦੇ ਨਾਲ-ਨਾਲ ਪਿੰਡ ਵਾਸੀਆਂ ਦੀ ਸਿਹਤ ਵੀ ਓੰਨੀ ਜਰੂਰੀ ਹੈ। ਇਹ ਵਿਚਾਰ ਵਿਧਾਇਕ ਚੱਬੇਵਾਲ ਡਾ. ਰਾਜ ਨੇ ਪਿੰਡ ਢੱਕੋਂ ਵਿਖੇ ਲਗਾਏ ਗਏ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਲੱਗੇ ਵਿਅਕਤ ਕੀਤੇ। ਡਾ. ਰਾਜ ਨੇ ਦੱਸਿਆ ਕਿ ਕੋਰੋਨਾ ਬੀਮਾਰੀ ਕਰਕੇ ਬਹੁਤ ਮੌਤਾਂ ਹੋ  ਰਹੀਆਂ ਹਨ। ਜਿਸ ਕਰਕੇ ਸਾਨੂੰ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ ਅਤੇ ਸਮੇਂ-ਸਮੇਂ ਤੇ ਡਾਕਟਰ ਤੋਂ ਚੈਕਅਪ ਕਰਵਾਉਣਾ ਚਾਹੀਦਾ ਹੈ। ਇਸਦੇ ਤਹਿਤ ਹੀ ਉਹ ਪਿੰਡ-ਪਿੰਡ ਮੈਡੀਕਲ ਕੈਂਪ ਲਗਾ ਰਹੇ ਹਨ ਤਾਂ ਜੋ ਹਲਕੇ ਦੀ ਜਨਤਾ ਇਹਨਾਂ ਮੈਡੀਕਲ ਕੈਂਪਾਂ ਤੇ ਆਪਣੀ ਜਾਂਚ ਕਰਵਾ ਕੇ ਮੁਫਤ ਦਵਾਈ ਲੈ ਸਕਣ। ਜਿਕਰਯੋਗ ਹੈ ਕਿ ਇਹਨਾਂ ਕੈਂਪਾਂ ਵਿੱਚ ਕੋਰੋਨਾ ਵੈਕਸੀਨ ਵੀ ਲਗਾਈ ਜਾਂਦੀ ਹੈ ਤੇ ਲੋਕਾਂ ਨੂੰ ਇਸ ਬੀਮਾਰੀ ਤੋਂ ਜਾਗਰੁਕ ਵੀ ਕਰਵਾਈਆ ਜਾਂਦਾ ਹੈ। ਇਸ ਮੌਕੇ ਤੇ ਡਾ. ਰਾਜ ਨੇ ਦੱਸਿਆ ਕਿ ਸਾਨੂੰ ਕੋਰੋਨਾ ਵੈਕਸੀਨ ਲਗਵਾਉਣ ਤੋਂ ਘਬਰਾਉਣਾ ਨਹੀਂ ਚਾਹਿਦਾ ਅਤੇ ਵੈਕਸੀਨ ਦੇ ਨਾਲ-ਨਾਲ ਮਾਸਕ ਪਹਿਣ ਕੇ ਹੀ ਘਰ ਤੋਂ ਬਾਹਰ ਨਿਕਲਣਾ ਚਾਹੀਦਾ ਹੈ। ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਹੀ ਅਸੀ ਇਸ ਮਹਾਂਮਾਰੀ ਨੂੰ ਜਲਦ ਨਿਜਾਤ ਪਾ ਸਕਦੇ ਹਾਂ। ਪਿੰਡ ਵਿੱਚ ਲਗਾਏ ਮੈਡੀਕਲ ਕੈਂਪ ਲਈ ਪਿੰਡ ਵਾਸੀਆਂ ਨੇ ਡਾ. ਰਾਜ ਕੁਮਾਰ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪਿੰਡ ਦੇ ਸਰਪੰਚ ਕੁਲਵਿੰਦਰ ਕੌਰ, ਮਨਜੀਤ ਕੌਰ ਪੰਚ, ਸਤਵਿੰਦਰ ਸਿੰਘ ਪੰਚ, ਮੀਨਾ ਰਾਣੀ ਪੰਚ, ਓੰਕਾਰ ਸਿੰਘ ਪੰਚ ਆਦਿ ਮੌਜੂਦ ਸਨ।
 
 
 
 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply