ਪਠਾਨਕੋਟ ਦੀ ਵਿਸ਼ੇਸ਼ ਰਿਪੋਰਟ: ਪ੍ਰਚੀਨ ਇਤਿਹਾਸਕ ਸ਼ਹਿਰ ਪਠਾਨਕੋਟ ਦੀ ਰਾਜਨੀਤੀ ਨੇੇ ‘ਪਠਾਨਕੋਟ ਨੂੰ ਗੰਦਕੋਟ ਬਣਾਇਆ’ —-?
ਪਠਾਨਕੋਟ ਤੋਂ ਗਿਆਨੀ ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ਦੀ ਵਿਸ਼ੇਸ਼ ਰਿਪੋਰਟ
ਪਠਾਨਕੋਟ ਸ਼ਹਿਰ ਦਾ ਨਾਮ ਮੋਹਰੀ ਜ਼ਿਲ੍ਹਿਆਂ ਵਿੱਚ ਆਉਂਦਾ ਹੈ ਜੋ ਇੱਕ ਪ੍ਰਚੀਨ ਇਤਿਹਾਸਕ ਸ਼ਹਿਰ ਹੈ। ਪੰਜਾਬ ਦੇ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਪਠਾਨਕੋਟ ਦਾ ਮੁੱਖ ਦੁਆਰ ਹਨ। ਪਠਾਨਕੋਟ ਦੇ ਨੇੜੇ ਪੈਂਦੇ ਗੁਰਦੁਆਰਾ ਬਾਰਠ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦਾ ਇਥੇ ਇਤਿਹਾਸਕ ਗੁਰਦੁਆਰਾ ਸੁਸ਼ੋਭਿਤ ਹੈ ਜੋ ਕਿ ਸ੍ਰੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਧਰਤੀ ਹੈ। ਇਹ ਸ਼ਹਿਰ ਖਾਸ ਮਹੱਤਵ ਇਹ ਵੀ ਰੱਖਦਾ ਹੈ ਕਿ ਜਿੱਥੇ ਮਹਾਰਾਜਾ ਰਣਜੀਤ ਸਿੰਘ ਅਤੇ ਸਹੀਦ ਰਾਮ ਸਿੰਘ ਪਠਾਨੀਆ ਦੀਆਂ ਯਾਦਾਂ ਨਾਲ ਜੁੜਿਆ ਇਹ ਸ਼ਹਿਰ ਹੈ ਉੱਥੇ ਦੇਸ਼ ਦਾ ਬਹੁਮੰਤਵੀ ਰਣਜੀਤ ਸਾਗਰ ਡੈਮ ਵੀ ਇਥੇ ਸਥਿਤ ਹੈ। ਇਸ ਤੋਂ ਇਲਾਵਾ ਪ੍ਰਚੀਨ ਮੰਦਿਰ ਕਾਲੀ ਮਾਤਾ ਮੰਦਰ, ਸ਼ਨੀ ਦੇਵ ਮੰਦਰ, ਲਕਸ਼ਮੀ ਨਰਾਇਣ ਮੰਦਰ,ਆਸ਼ਾ ਪੂਰਣੀ ਮੰਦਰ ਆਦਿ ਮੌਜੂਦ ਹਨ। ਪਠਨਕੋਟ ਦਾ ਗੌਰਵਮਈ ਇਤਿਹਾਸ ਇਸ ਗੱਲ ਦੀ ਵੀ ਗਵਾਹੀ ਭਰਦਾ ਹੈ ਕਿ ਏਥੇ ਕੁੰਤੀ ਪੁੱਤਰ ਪਾਂਡਵ ਇਕਾਂਤਵਾਸ ਕੱਟਣ ਲਈ ਆਏ ਸਨ ਜੋ ਇਥੇ ਪਾਂਡਵਾਂ ਦੇ ਪ੍ਰਸਿੱਧ ਮੰਦਰ ਮੁਕਤੇਸ਼ਵਰ ਧਾਮ ਨਾਲ ਮਸ਼ਹੂਰ ਹੈ ਅਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ।
ਖੱਢੀ ਨਹਿਰ ਸਰਕੁਲਰ ਰੋਡ ਪਠਾਨਕੋਟ ਵਿਖੇ ਗੰਦ ਕੂੜੇ ਦੇ ਢੇਰਾਾ ਦਾ ਦ੍ਰਿਸ਼:ਤਸ਼ਵੀਰਾ ਰਾਜਿੰਦਰ ਸਿੰਘ ਰਾਜਨ ਪਠਾਨਕੋਟ
ਪਰ ਦੁੱਖ ਦੀ ਗੱਲ ਹੈ ਕਿ ਐਨੀ ਮਹੱਤਵ ਵਾਲੇ ਇਸ ਸ਼ਹਿਰ ਨੂੰ ਇਥੋਂ ਦੀ ਰਾਜਨੀਤੀ ਦੇ ਕੱਚੇ ਘਰੜ ਨੇ ਪਠਾਨਕੋਟ ਨੂੰ ਗੰਦ ਕੋਟ ਬਣਾ ਦਿੱਤਾ ਹੈ। ਹਰ ਬਦਲਦੀ ਸਰਕਾਰ ਦੇ ਮੰਤਰੀਆਂ-ਸੰਤਰੀਆਂ ਨੇ ਲੋਕਾਂ ਨਾਲ ਵੋਟਾਂ ਵਿਚ ਵੱਡੇ-ਵੱਡੇ ਵਾਅਦੇ ਕਰਕੇ ਇਸ ਸ਼ਹਿਰ ਨੂੰ ਮਾਡਲ ਸ਼ਹਿਰ ਬਣਾਉਣ ਦਾ ਵਾਅਦਾ ਕੀਤਾ ਪ੍ਰੰਤੂ ਲੋਕਾਂ ਤੋਂ ਵੋਟਾਂ ਲੈ ਕੇ ਮੰਤਰੀਆ ਸੰਤਰੀਆ ਦੇ ਰਾਜ ਭਾਗ ਹਾਸਲ ਕਰਕੇ ਪੂਰੇ ਆਨੰਦ ਮਾਣੇ। ਯੋਜਨਾਬੱਧ ਤਰੀਕੇ ਨਾਲ ਜੁੜੇ ਵਿਕਾਸ ਕੰਮ ਜੋ ਰੂਟੀਨ ਨਾਲ ਹੁੰਦੇ ਹਨ ਉਹਨਾਂ ਨੂੰ ਆਪਣੇ ਸਿਰ ਤੇ ਸਜਾ ਕੇ ਲੋਕਾਂ ਨੂੰ ਕੇਵਲ ਤੇ ਕੇਵਲ ਬੇਵਕੂਫ਼ ਬਣਾਇਆ। ਇਹੋ ਕਾਰਨ ਹੈ ਕਿ ਲੋਕ ਕੱਦੇ ਇਕ ਸਰਕਾਰ ਤੇ ਕੱਦੇ ਦੂਸਰੀ ਸਰਕਾਰ ਦਾ ਪਲਟਵਾਰ ਕਰਦੀ ਹੈ। ਲੋਕਾਂ ਨੂੰ ਤੀਸਰੀ ਧਿਰ ਕੋਈ ਲੱਭਦੀ ਨਹੀਂ ਆਖਰ ਜਾਣ ਤਾਂ ਜਾਣ ਕਿਧਰ। ਹੁਣ ਅਸਲ ਗੱਲ ਇਹ ਹੈ ਕਿ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ਦੀਆ ਗਲੀਆਂ,ਨਾਲੀਆ, ਸੜਕਾਂ, ਖੱਢੀ ਨਹਿਰ ਸਰਕੁਲਰ ਰੋਡ ਵਿਖੇ ਗੰਦ ਦੇ ਅੰਬਾਰ ਤੋਂ ਪਣਪਦਾ ਮੱਛਰ ਵੀ ਡੇਂਗੂ ਅਤੇ ਮਲੇਰੀਆ ਬਿਮਾਰੀ ਨੂੰ ਸੱਦਾ ਦੇ ਰਿਹਾ ਹੈ। ਏਥੇ ਗੰਦਗੀ ਦੇ ਢੇਰਾਂ ਨੂੰ ਲਾਈ ਜਾਂਦੀ ਅੱਗ ਤੋਂ ਨਿਕਲਦਾ ਧੂਆਂ ਜਹਿਰੀਲੀ ਗੈਸ ਬਣਕੇ ਖ਼ਤਰੇ ਦਾ ਅਲਾਰਮ ਦੇ ਰਿਹਾ ਹੈ। ਇੱਥੇ ਇਹ ਵੀ ਦੱਸਣਾ ਠੀਕ ਹੋਵੇਗਾ ਕਿ ਉਕਤ ਖਢੀ ਨਹਿਰ ਦੇ ਨੇੜੇ ਇਕ ਪਾਸੇ ਸਿਵਲ ਹਸਪਤਾਲ ਅਤੇ ਦੂਸਰੇ ਪਾਸੇ ਪਸ਼ੂ ਹਸਪਤਾਲ, ਕੁੱਝ ਮੰਦਰ ਅਤੇ ਸੀਨੀਅਰ ਸਕੂਲ ਮੌਜੂਦ ਹੈ। ਸਰਕਾਰੀ ਤੇ ਧਾਰਮਕ ਸੰਸਥਾਵਾਂ ਉੱਪਰ ਕੀ ਅਸਰ ਪੈਂਦਾ ਹੋਵੇਗਾ ਸਹਿਜੇ ਨਾਲ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਵੇਂ ਉਕਤ ਸਮੱਸਿਆ ਕਾਰਨ ਵਾਤਾਵਰਨ ਵੀ ਗੰਧਲਾ ਹੋ ਰਿਹਾ ਹੈ। ਇਸ ਗੰਦਗੀ ਦੇ ਕਾਰਨ ਸ਼ਹਿਰ ਅੰਦਰ ਮੱਖੀ ਤੇ ਮੱਛਰ ਦੀ ਭਰਮਾਰ ਬਹੁਤਾਤ ਮਾਤਰਾ ਵਿੱਚ ਮਿਲਦੀ ਹੈ। ਸ਼ਾਮਾਂ ਵੇਲੇ ਗਲੀਆਂ, ਸੜਕਾਂ,ਪਾਰਕਾ ਅਤੇ ਘਰ ਦੀਆਂ ਛੱਤਾਂ ਤੇ ਸੈਰ ਕਰਦੇ ਸਮੇਂ ਮੱਛਰ ਵੱਢ ਵੱਢ ਖਾ ਰਿਹਾ ਹੈ। ਨਾਲੀਆਂ ਤੇ ਨਾਲਿਆਂ ਦੀ ਗੰਦਗੀ ਕੂੜੇ ਦੇ ਢੇਰਾਂ ਤੋਂ ਪਣਪ ਰਿਹਾ ਮੱਛਰ ਦੁਗਣਾ ਚੁਗਣਾ ਹੋ ਰਿਹਾ ਹੈ ਕਰੋਨਾ ਮਹਾਂਮਾਰੀ ਨੇ ਪਹਿਲਾਂ ਹੀ ਲੋਕਾਂ ਨੂੰ ਆਪਣੇ ਚੱਕਰਵਿਊ ਵਿੱਚ ਫਸਾਇਆ ਹੋਇਆ ਜੋ ਲੋਕ ਕਰੋਨਾ ਪੋਸਿਟਿਵ ਕਾਰਨ ਘਰਾਂ ਵਿਚ ਇਕਾਂਤਵਾਸ ਕੱਟ ਰਹੇ ਹਨ ਉਨ੍ਹਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਗੰਧ ਕੂੜੇ ਦੇ ਢੇਰ। ਚੱਲ ਰਹੀ ਅੱਤ ਦੀ ਗਰਮੀ ਕਾਰਨ ਆਮ ਆਦਮੀ ਦਿਨ ਤਾਂ ਕੱਢ ਲਵੇਗਾ ਪ੍ਰੰਤੂ ਰਾਤਾਂ ਕੱਢਣੀਆ ਬਹੁਤ ਔਖੀਆਂ ਹੋ ਜਾਂਦੀਆ ਹਨ ਜਿਸ ਦਾ ਮੁੱਖ ਕਾਰਨ ਮੱਛਰਾ ਦੀ ਭਰਮਾਰ ਹੈ। ਭਾਵੇਂ ਪਠਾਨਕੋਟ ਨੂੰ ਨਗਰ ਨਿਗਮ ਦਾ ਦਰਜਾ ਹਾਸਲ ਹੈ ਪ੍ਰੰਤੁ ਅਨੇਕਾਂ ਸਹੂਲਤਾਂ ਪੱਖੋਂ ਹਾਲੇ ਵੀ ਬਹੁਤ ਪੱਛੜ ਕੇ ਰਹਿ ਗਿਆ ਹੈ। ਲੋਕ ਆਖ਼ਰ ਕਿਹੜੇ ਸਰਕਾਰੇ ਦਰਬਾਰੇ ਫਰਿਆਦ ਲੈਕੇ ਜਾਾਣ, ਇਹ ਇਕ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਸਹਿਰ ਅਤੇ ਨਾਲ ਲੱਗਦਿਆ ਇਲਾਕਿਆ ਵਿਚ ਕਿਤੇ ਵੀ ਕੋਈ ਗੰਦ ਕੂੜਾ ਸੁੱਟਣ ਦਾ ਢੁਕਵਾਂ ਸਥਾਨ ਨਹੀਂ ਹੈ, ਜਿਸ ਕਾਰਨ ਮੱਖੀ ਮੱਛਰ ਦਾ ਹੋਰ ਵੀ ਵਧਣਾ ਸੰਭਵ ਹੈ। ਸ਼ਹਿਰ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਕਿਟਾਣੂਨਾਸ਼ਕ ਦਾ ਸ਼ਿੜਕਾ, ਅਤੇ ਸੈਨੇਟਾਈਜ਼ਰ ਕਰਨਾ ਸਮੇਂ ਦੀ ਮੁੱਖ ਲੋੜ ਹੈ। ਸਰਕਾਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਕਤ ਸਮੱਸਿਆਵਾ ਨੂੰ ਮੁੱਖ ਰੱਖਦਿਆਂ ਹੋਇਆਂ ਫੌਰੀ ਢੁਕਵੇਂ ਕਦਮ ਚੁੱਕੇ ਤਾਂ ਜੋ ਕੋਈ ਹੋਰ ਭਿਆਨਕ ਬਿਮਾਰੀ ਲੋਕਾਂ ਲਈ ਮੁਸੀਬਤ ਦਾ ਕਾਰਨ ਨਾ ਬਣ ਜਾਵੇ, ਪਹਿਲਾਂ ਹੀ ਲੋਕ ਕਰੋਨਾ ਮਹਾਂਮਾਰੀ ਨਾਲ ਭਿਆਨਕ ਯੁੱਧ ਕਰ ਰਹੇ ਹਨ ਅਤੇ ਅਨੇੇੇੇਕਾ ਕੀਮਤੀ ਜਾਨਾ ਗੁੁਆ ਚੁੱਕੇ ਹਨ ਸੋ ਉਕਤ ਸਮੱਸਿਆ ਨੂੰ ਮੁੱਖ ਰੱਖਦਿਆ ਸਰਕਾਰ ਦਾ ਫਰਜ਼ ਬਣਦਾ ਹੈ ਕਿ ਆਪਣਿਆ ਵਾਆਦਿਆ ਅਨੁਸਾਰ ਪ੍ਰਾਚੀਨ ਅਤੇ ਇਤਿਹਾਸਕ ਸ਼ਹਿਰ ਪਠਾਨਕੋਟ ਨੂੰ ਮਾਡਲ ਸ਼ਹਿਰ ਬਣਾਕੇ ਆਪਣੀ ਸਾਖ ਨੂੰ ਬਹਾਲ ਕਰੇ ?
ਗਿਆਨੀ ਰਾਜਿੰਦਰ ਸਿੰਘ ਰਾਜਨ ਮੋਬਾਈਲ ਫੋਨ ਨੰਬਰ 9417427656
ਪੂਰਾ ਪਤਾ:ਉੱਤਮ ਗਾਰਡਨ ਕਲੌਨੀ
ਮਨਵਾਲ ਪਠਾਨਕੋਟ (ਪੰਜਾਬ )
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements