ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਾਮਲਿਆਂ ਦੇ ਘਰੇਲੂ ਇਕਾਂਤਵਾਸ ਸਬੰਧੀ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ

ਪੰਜਾਬ ਸਰਕਾਰ ਵੱਲੋਂ ਹਲਕੇ/ਬਗੈਰ ਲੱਛਣਾਂ ਵਾਲੇ ਕੋਵਿਡ-19 ਮਾਮਲਿਆਂ ਦੇ ਘਰੇਲੂ ਇਕਾਂਤਵਾਸ ਸਬੰਧੀ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ
ਚੰਡੀਗੜ, 29 ਮਈ:
ਪੰਜਾਬ ਸਰਕਾਰ ਨੇ ਵੱਲੋਂ ਅੱਜ ਹਲਕੇ/ਬਗੈਰ ਲੱਛਣਾਂ ਵਾਲੇ ਕੋਵਿਡ-19 ਮਾਮਲਿਆਂ ਦੇ ਘਰੇਲੂ ਇਕਾਂਤਵਾਸ ਸਬੰਧੀ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਅਨੁਸਾਰ ਘਰੇਲੂ ਇਕਾਂਤਵਾਸ ਅਧੀਨ ਮਰੀਜ਼ ਦੇ ਇਕਾਂਤਵਾਸ ਦੀ ਮਿਆਦ ਉਦੋਂ ਖ਼ਤਮ ਹੋਵੇਗੀ ਜਦੋਂ ਲੱਛਣ ਸਾਹਮਣੇ ਆਉਣ ਤੋਂ ਬਾਅਦ ਘੱਟੋ ਘੱਟ 10 ਦਿਨ ਬੀਤ ਜਾਣ (ਜਾਂ ਬਗੈਰ ਲੱਛਣਾਂ ਵਾਲੇ ਕੇਸਾਂ ਲਈ ਸੈਂਪਲਿੰਗ ਦੀ ਮਿਤੀ ਤੋਂ) ਅਤੇ 3 ਦਿਨ ਤੋਂ ਕੋਈ ਬੁਖਾਰ ਨਾ ਆਇਆ ਹੋਵੇ। ਘਰੇਲੂ ਇਕਾਂਤਵਾਸ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਟੈਸਟਿੰਗ ਦੀ ਕੋਈ ਲੋੜ ਨਹੀਂ ਹੈ।
ਸਿਹਤ ਮੰਤਰੀ ਨੇ ਕਿਹਾ ਕਿ 60 ਸਾਲ ਤੋਂ ਵੱਧ ਉਮਰ ਦੇ ਬਜੁਰਗ ਮਰੀਜ਼ਾਂ ਅਤੇ ਸਹਿ ਰੋਗਾਂ ਜਿਵੇਂ ਹਾਈਪਰਟੈਨਸਨ, ਸੂਗਰ, ਦਿਲ ਦੀ ਬਿਮਾਰੀ, ਫੇਫੜਿਆਂ / ਜਿਗਰ / ਗੁਰਦੇ ਦੀ ਬਿਮਾਰੀ ਆਦਿ ਵਾਲੇ ਵਿਅਕਤੀਆਂ ਨੂੰ ਇਲਾਜ ਕਰ ਰਹੇ ਮੈਡੀਕਲ ਅਧਿਕਾਰੀ ਦੁਆਰਾ ਢੁੱਕਵੇਂ ਮੁਲਾਂਕਣ ਤੋਂ ਬਾਅਦ ਹੀ ਘਰੇਲੂ ਇਕਾਂਤਵਾਸ ਦੀ ਆਗਿਆ ਦਿੱਤੀ ਜਾਵੇਗੀ।
ਸ. ਸਿੱਧੂ ਨੇ ਅੱਗੇ ਕਿਹਾ ਕਿ ਰੈਮਡੇਸਿਵਿਰ ਜਾਂ ਕੋਈ ਹੋਰ ਜਾਂਚ ਥੈਰੇਪੀ ਦੇਣ ਸਬੰਧੀ ਫੈਸਲਾ ਡਾਕਟਰੀ ਪੇਸ਼ੇਵਰ ਦੁਆਰਾ ਲਿਆ ਜਾਣਾ ਚਾਹੀਦਾ ਹੈ ਅਤੇ ਇਹ ਸਿਰਫ਼ ਹਸਪਤਾਲ ਵਿੱਚ ਹੀ ਦਿੱਤੀ ਜਾਣੀ ਚਾਹੀਦੀ ਹੈ।ਉਨਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰੈਮਡੇਸਿਵਿਰ ਖ਼ਰੀਦਣ ਜਾਂ ਘਰ ਵਿੱਚ ਵੀ ਲੈਣ ਦੀ ਕੋਸ਼ਿਸ਼ ਨਾ ਕਰਨ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply