ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਪੂਰੀਆਂ ਹੋਣ ਤੇ ਆਕਾਲ ਪੁਰਖ ਦਾ ਸੁ਼ਕਰਾਨਾ ਤੇ ਤ੍ਰਿਪਤ ਰਾਜਿੰਦਰ ਬਾਜਵਾ ਦੀ ਚੜਦੀ ਕਲਾ ਲਈ ਕੀਤੀ ਅਰਦਾਸ

ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਪੂਰੀਆਂ ਹੋਣ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ  ਵਿਖੇ ਨਤਮਸਤਕ ਹੋ ਕੇ ਕੀਤਾ ਆਕਾਲ ਪੁਰਖ ਦਾ ਸੁ਼ਕਰਾਨਾ ਤੇ ਤ੍ਰਿਪਤ ਰਾਜਿੰਦਰ ਬਾਜਵਾ ਦੀ ਚੜਦੀ ਕਲਾ ਲਈ ਕੀਤੀ ਅਰਦਾਸ 
 
ਪਠਾਨਕੋਟ, 29 ਮਈ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ )  ਪੰਜਾਬ ਸਟੇਟ ਵੇਟਨਰੀ ਇੰਸਪੈਕਟਰਜ ਐਸੋਸੀਏਸ਼ਨ ਨੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ,ਕਿਸ਼ਨ ਚੰਦਰ ਮਹਾਜ਼ਨ,ਜਸਵਿੰਦਰ ਬੜੀ,ਰਾਜੀਵ ਮਲਹੋਤਰਾ,ਗੁਰਦੀਪ ਸਿੰਘ ਬਾਸੀ ਦੀ ਅਗਵਾਈ ਹੇਠ  ਉਹਨਾਂ ਦੀਆਂ ( ਵੈਟਨਰੀ ਇੰਸਪੈਕਟਰਾਂ ਦੀਆਂ) ਕੁਝ ਮੰਗਾਂ ਕੈਬਨਿਟ ਮੰਤਰੀ ਪਸੂ ਪਾਲਣ ਵਿਭਾਗ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ  ਬਾਜਵਾ ਵੱਲੋਂ ਮੰਨ ਕੇ ਉਹਨਾਂ ਦੀ ਦਿਨ ਰਾਤ ਮਿਹਨਤ ਕਰਕੇ ਨੋਟੀਫਿਕੇਸ਼ਨ ਕਰਵਾਇਆ  ਆਕਾਲ ਪੁਰਖ  ਦਾ ਸੁਕਰਾਨਾ  ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਤਸਰ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਦੇ ਭੋਗ ਪਾਏ ਜਾਣ ਉਪਰੰਤ ਕੀਤਾ ਗਿਆ ।
 
ਉਕਤ ਜਾਣਕਾਰੀ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦਿੰਦਿਆ ਅਗੇ ਦੱਸਿਆ ਕਿ ਇਸ  ਮੌਕੇ ਤੇ ਵੈਟਨਰੀ ਇੰਸਪੈਕਟਰਾਂ ਲਈ ਮਸੀਹਾ ਬਣ ਕੇ ਉਭਰੇ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਚੜਦੀ ਕਲਾ ਲ‌ਈ ਸਮੂੱਚੀ ਐਸੋਸੀਏਸ਼ਨ ਨੇ ਅਰਦਾਸ ਕੀਤੀ ਤੇ ਕਿਹਾ ਕਿ ਆਕਾਲ ਪੁੱਰਖ ਇਸ ਦਰਵੇਸ ਸਿਆਸਤਦਾਨ  ਤੇ ਆਪਣਾ ਮੇਹਰ ਭਰਿਆ ਹੱਥ ਰੱਖੀ ਤਾਂ ਕਿ ਇਹ ਪੰਜਾਬ,ਪੰਜਾਬੀਅਤ ਅਤੇ ਮੁਲਾਜ਼ਮਾ ਲ‌ਈ ਰਾਹ ਦੁਸੇਰਾ  ਬਣ ਸੱਕਣ।
 
ਇਸ ਮੌਕੇ ਤੇ ਸਾਬਕਾ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਵਿਰਕ,ਬਰਿੰਦਰਪਾਲ ਸਿੰਘ ਕੈਰੋ,ਰਾਮ ਲੁਭਾਇਆ ਕਪੂਰਥਲਾ,ਪਵਿਤਰਜੀਤ ਸਿੰਘ ਸੰਧੂ,ਰਾਏ ਮੂਰਤ ਸਿੰਘ ਰੰਧਾਵਾ,ਬਲਰਾਜ ਸਿੰਘ ਪੱਡਾ,ਰਪਿੰਦਰਪਾਲ ਸਿੰਘ ਲੌਹਕਾ,ਬਲਰਾਮ ਸਰਮਾ,ਪਿਆਰਾ ਸਿੰਘ,ਸਾਹਿਬ ਸਿੰਘ ਸਾਂਧਰਾ,ਹਰਵੰਤ ਸਿੰਘ,ਦਲਜੀਤ ਸਿੰਘ  ਰਾਜਾਤਾਲ,ਹਰਦੇਵ ਸਿੰਘ ਮਾਹਲਾ,ਕਰਨੈਲ ਸਿੰਘ,ਸੁਰੇਸ ਕੁਮਾਰ ਆਦਿ ਸਾਥੀ ਹਾਜ਼ਰ ਸਨ। ਅਖੀਰ ਵਿਚ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ ਨੇ ਆਈ ਹੋਈ ਸਾਧ ਸੰਗਤ ਅਤੇ ਵੈਟਨਰੀ ਇੰਸਪੈਕਟਰਜ ਸਾਥੀਆਂ ਦਾ ਧੰਨਵਾਦ ਕੀਤਾ ਮੀਡੀਆ ਨੂੰ ਇਹ ਜਾਣਕਾਰੀ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply