ਗੁਰਦਾਸਪੁਰ ਜ਼ਮੀਨ ਦੇ ਝਗੜੇ ਚ ਚੱਲੀ ਗੋਲੀ, ਇਕ ਦੀ ਮੌਤ ਦੋ ਜਖਮੀ

ਜ਼ਮੀਨ ਦੇ ਝਗੜੇ ਵਿੱਚ ਚੱਲੀ ਗੋਲੀ ਇਕ ਦੀ ਮੋਤ ਦੋ ਜਖਮੀ
ਗੁਰਦਾਸਪੁਰ 29 ਮਈ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਸਦਰ ਦੇ ਪਿੰਡ ਖੋਖਰ ਵਿੱਚ ਅੱਜ ਸਵੇਰ ਅਕਾਲੀ-ਕਾਂਗਰਸੀ ਸਮਰਥਕਾਂ ਦਰਮਿਆਨ ਚੱਲ ਰਹੇ ਜਮੀਨੀ ਝਗੜੇ ਵਿੱਚ ਕਾਂਗਰਸੀ ਸਮਰਥਕ ਧੜੇ ਵੱਲੋਂ ਗੋਲੀ ਚਲਾ ਦਿੱਤੀ ਗਈ । ਇਸ ਵਿੱਚ ਇਕ ਅਕਾਲੀ ਸਮਰਥਕ ਦੀ ਦੋ ਗੋਲ਼ੀਆਂ ਲੱਗਣ ਕਾਰਨ ਮੋਤ ਹੋ ਗਈ ਜਦੋਂ ਕਿ ਮਿ੍ਰਤਕ ਦੀ ਪਤਨੀ ਅਤੇ ਭਤੀਜਾ ਗੰਭੀਰ ਜਖਮੀ ਹੋ ਗਏ । ਜਖਮੀਆ ਦਾ ਇਲਾਜ ਕਰਾਉਣ ਲਈ ਸਥਾਨਕ ਸਿਵਲ ਹੱਸਪਤਾਲ ਵਿੱਚ ਦਾਖਲ ਕਰਵਾਇਆਂ ਗਿਆ ਜਿੱਥੇ ਇਹਨਾਂ ਦੀ ਹਾਲਤ ਵੇਖਦੇ ਹੋਏ ਇਹਨਾਂ ਦੋਵਾ ਜਖਮੀਆ ਨੂੰ ਇਕ ਸਥਾਨਕ ਨਿੱਜੀ ਹੱਸਪਤਾਲ ਵਿੱਚ ਭੇਜ ਦਿੱਤਾ ਗਿਆ ।


               ਘਟਨਾ ਦੀ ਸੂਚਨਾ ਮਿਲਦੇ ਹੀ ਉਪ ਪੁਲਿਸ ਕਪਤਾਨ ਸਿਟੀ ਗੁਰਦਾਸਪੁਰ ਸੁਖਪਾਲ ਸਿੰਘ ਅਤੇ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਦੇ ਮੁੱਖੀ ਜਤਿੰਦਰ ਪਾਲ ਸਿੰਘ ਮੋਕਾ ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ ਅਤੇ ਘਟਨਾ ਦੋਰਾਨ ਪੀੜਤ ਵਿਅਕਤੀ ਆ ਦੇ ਬਿਆਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਹਾਸਲ ਹੋਈ ਜਾਣਕਾਰੀ ਅਨੂਸਾਰ ਮਿ੍ਰਤਕ ਬਲਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਖੋਖਰ ਅਕਾਲੀ ਵਰਕਰ ਸੀ ਜਦੋਂ ਕਿ ਉਸ ਦੀ ਪਤਨੀ ਮਨਜੀਤ ਕੋਰ ਤੇ ਭਤੀਜਾ ਗੁਰਪ੍ਰੀਤ ਸਿੰਘ ਪੁੱਤਰ ਜਰਣੈਲ ਸਿੰਘ ਵਾਸੀ ਪਿੰਡ ਖੋਖਰ ਜਖਮੀ ਹੋਏ ਜੋ ਜੇਰੇ ਇਲਾਜ ਹਨ । ਪਿੰਡ ਦੇ ਲੋਕਾਂ ਨੇ ਦਸਿਆਂ ਕਿ ਗੋਲੀਬਾਰੀ ਦੀ ਘਟਨਾ ਜ਼ਮੀਨ ਦੀ ਵੰਡ ਨੂੰ ਲੈ ਕੇ ਹੋਈ ਹੈ ਮਿ੍ਰਤਕ ਬਲਵਿੰਦਰ ਸਿੰਘ ਨੇ ਅਮਰੀਕ ਸਿੰਘ ਮੀਕਾ ਜੋਕਿ ਵਕੀਲ ਹਨ ਨੂੰ ਆਪਣੀ ਤਿੰਨ ਕਨਾਲ਼ ਜ਼ਮੀਨ ਵੇਚੀ ਹੋਈ ਸੀ । ਰਜਿਸਟਰੀ ਤੋਂ ਬਾਦ ਅਮਰੀਕ ਸਿੰਘ ਦਾ ਕਹਿਣਾ ਸੀ ਕਿ ਉਸ ਨੂੰ ਜ਼ਮੀਨ ਦਾ ਪਿਛੱਲਾ ਹਿੱਸਾ ਨਹੀਂ ਸਗੋਂ ਫਿਰਨੀ ( ਰਸਤੇ ) ਦੇ ਨਾਲ ਲੱਗਦੀ ਜ਼ਮੀਨ ਚਾਹੀਦੀ ਹੈ । ਜਿਸ ਦੇ ਕਾਰਨ ਉਸ ਨੇ ਦੋ ਵਾਰੀ ਬਲਵਿੰਦਰ ਸਿੰਘ ਵੱਲੋਂ ਬੀਜੀ ਹੋਈ ਸਬਜ਼ੀਆਂ ਦੀ ਫਸਲ ਵੀ ਖਤਮ ਕਰਵਾ ਦਿੱਤੀ ਸੀ ਜਿਸ ਬਾਰੇ ਮਾਮਲਾ ਪੁਲਿਸ ਮਹਿਕਮੇ ਕੋਲ ਵੀ ਪੁਜਾ ਸੀ ਜਿੱਥੇ ਦੋਹਾ ਧਿਰਾਂ ਦਾ ਰਾਜ਼ੀਨਾਮਾ ਹੋਇਆਂ ਸੀ । ਮਿ੍ਰਤਕ ਬਲਵਿੰਦਰ ਸਿੰਘ ਦੀ ਪਤਨੀ ਮਨਜੀਤ ਕੋਰ ਨੇ ਦਸਿਆਂ ਕਿ ਅੱਜ ਸਵੇਰੇ ਉਸ ਦਾ ਪਤੀ ਖੇਤਾਂ ਵਿੱਚ ਟਰੈਕਟਰ ਚੱਲਾਂ ਰਿਹਾ ਸੀ ਇਸੇ ਦੋਰਾਨ ਅਮਰੀਕ ਸਿੰਘ ਆਪਣੇ ਕੂਝ ਸਾਥੀਆਂ ਦੇ ਨਾਲ ਉੱਥੇ ਆ ਗਿਆ ਮੋਕਾ ਤੇ ਉਸ ਦਾ ਭਤੀਜਾ ਗੁਰਪ੍ਰੀਤ ਸਿੰਘ ਵੀ ਮੋਜੂਦ ਸੀ ਜਦੋਂ ਉਸ ਨੇ ਅਮਰੀਕ ਸਿੰਘ ਦੀ ਗੱਡੀ ਵਿੱਚ ਹਥਿਆਰ ਪਏ ਵੇਖੇ ਤੇ ਉਹ ਦੋੜ ਕੇ ਘਰ ਆ ਗਿਆ ਤੇ ਉਸ ਨੇ ਸਾਰੀ ਗੱਲ ਦੱਸੀ । ਇਸ ਉਪਰੰਤ ਉਹ ਮੋਕਾ ਤੇ ਪੁੱਜੇ ਉਸ ਨੇ ਵੇਖਿਆਂ ਕਿ ਅਮਰੀਕ ਸਿੰਘ ਨੇ ਉਸ ਦੇ ਪਤੀ ਤੇ ਗੋਲੀ ਚੱਲਾਂ ਦਿੱਤੀ ਜਦੋਂ ਅਮਰੀਕ ਸਿੰਘ ਉਸ ਦੇ ਭਤੀਜੇ ਤੇ ਗੋਲੀ ਚਲਾਉਣ ਲੱਗਾ ਉਸ ਨੂੰ ਰੋਕਣ ਲਈ ਉਹ ਅੱਗੇ ਹੋਈ ਤਾਂ ਅਮਰੀਕ ਸਿੰਘ ਨੇ ਉਹਨਾਂ ਤੇ ਵੀ ਗੋਲੀ ਚੱਲਾਂ ਦਿੱਤੀ ਜਿਸ ਕਾਰਨ ਉਸ ਦੇ ਪਤੀ ਦੀ ਮੋਤ ਹੋ ਗਈ ਤੇ ਉਹ ਅਤੇ ਉਸ ਦਾ ਭਤੀਜਾ ਜਖਮੀ ਹੋ ਗਏ । ਡੀ ਐਸ ਪੀ ਸਿਟੀ ਸੁਖਪਾਲ ਸਿੰਘ ਨੇ ਦਸਿਆਂ ਕਿ ਮਿ੍ਰਤਕ ਦੀ ਲਾਸ਼ ਦਾ ਪੋਸਟ-ਮਾਰਟਮ ਕਰਾਉਣ ਲਈ ਸਥਾਨਕ ਸਿਵਲ ਹੱਸਪਤਾਲ ਭੇਜ ਦਿੱਤੀ ਗਈ ਹੈ ਜਦੋਕਿ ਜਖਮੀਆ ਦਾ ਇਲਾਜ ਇਕ ਸਥਾਨਕ ਨਿੱਜੀ ਹੱਸਪਤਾਲ ਵਿੱਚ ਚੱਲ ਰਿਹਾ ਹੈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply