ਪ੍ਰੇਮ ਵਿਆਹ ਰਜਿਸਟਰਡ ਕਰਾਉਣ ਆਏ ਲੜਕੇ ਤੇ ਲੜਕੀ ਨੂੰ ਜ਼ਬਰਦਸਤੀ ਲੈ ਜਾ ਰਹੇ ਲੜਕੀ ਦੇ ਪਿਤਾ ਤੇ ਭਰਾ ਸਮੇਤ 9 ਵਿਅਕਤੀ ਇਕ 32 ਬੋਰ ਰਿਵਾਲਵਰ , 6 ਰੌਂਦ ਅਤੇ ਦੋ ਕਾਰਾ ਸਮੇਤ ਕਾਬੂ

ਪ੍ਰੇਮ ਵਿਆਹ ਰਜਿਸਟਰਡ ਕਰਾਉਣ ਆਏ ਲੜਕੇ ਤੇ ਲੜਕੀ ਨੂੰ ਜ਼ਬਰਦਸਤੀ ਲੈ ਜਾ ਰਹੇ ਲੜਕੀ ਦੇ ਪਿਤਾ ਤੇ ਭਰਾ ਸਮੇਤ 9 ਵਿਅਕਤੀ ਇਕ 32 ਬੋਰ ਰਿਵਾਲਵਰ , 6 ਰੌਂਦ ਅਤੇ ਦੋ ਕਾਰਾ ਸਮੇਤ ਕਾਬੂ
ਗੁਰਦਾਸਪੁਰ 29 ਮਈ ( ਅਸ਼ਵਨੀ ) :– ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਲੜਕੀ ਦੇ ਪਿਤਾ ਤੇ ਭਰਾ ਸਮੇਤ 9 ਵਿਅਕਤੀਆਂ ਨੂੰ ਇਕ 32 ਬੋਰ ਰਿਵਾਲਵਰ , 6 ਰੌਂਦ ਅਤੇ ਦੋ ਕਾਰਾ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ਜੋ ਕਿ ਪ੍ਰੇਮ ਵਿਆਹ ਕਰਕੇ ਵਿਆਹ ਰਜਿਸਟਰਡ ਕਰਾਉਣ ਆਏ ਲੜਕੀ ਤੇ ਲ਼ੜਕੇ ਨੂੰ ਜ਼ਬਰਦਸਤੀ ਲੈ ਜਾ ਰਹੇ ਸਨ ।
                     ਸਬ ਇੰਸਪੈਕਟਰ ਉਂਕਾਰ ਸਿੰਘ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਸਥਾਨਕ ਗੁਰੂ ਨਾਨਕ ਪਾਰਕ ਮੋਜੂਦ ਸੀ ਕਿ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਗਗਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਫ਼ਿਰੋਜ਼ਪੁਰ ਨੇ ਇਕ ਲੜਕੀ ਅਨੀਤਾ ਰਾਣੀ ਪੁੱਤਰੀ ਮਿਲਖ ਰਾਜ ਵਾਸੀ ਫ਼ਿਰੋਜ਼ਪੁਰ ਨਾਲ ਪ੍ਰੇਮ ਵਿਆਹ ਕਰਵਾਇਆਂ ਹੈ ਜੋ ਸਥਾਨਕ ਜਿਲਾ ਕਚੈਹਿਰੀਆ ਵਿਖੇ ਰਜਿਸਟਰ ਕਰਾਉਣ ਲਈ ਆ ਰਹੇ ਸੀ ਜਦੋਂ ਉਹ ਕਚੈਹਿਰੀਆ ਦੇ ਮੇਨ ਗੇਟ ਤੇ ਪੁੱਜੇ ਤਾਂ ਇਕ ਬਰੀਜਾ ਗੱਡੀ ਨੰਬਰ ਪੀ ਬੀ 05 ਏ ਐਲ 5045 ਅਤੇ ਇਕ ਸਵਿਫਟ ਕਾਰ ਡਿਜਾਇਰ ਵਿੱਚ ਸਵਾਰ ਹੋ ਕੇ ਆਏ ਜਿਨਾ ਨੇ ਗੱਡੀਆਂ ਤੋ ਉਤਰਦੇ ਹੀ ਲੱਖਾਂ ਸਿੰਘ ਪੁੱਤਰ ਗੁਰਬਚਨ ਸਿੰਘ ਨੇ ਆਪਣੇ ਹੱਥ ਵਿੱਚ ਫੱੜੇ ਰਿਵਾਲਵਰ ਨੂੰ ਗਗਨ ਦੀਪ ਸਿੰਘ ਤੇ ਤਾਨ ਦਿੱਤਾ ਅਤੇ ਬਾਕੀਆਂ ਨੇ ਲੜਕੇ ਨੂੰ ਧੂਹ ਕੇ ਬਰੀਜਾ ਗੱਡੀ ਵਿੱਚ ਅਤੇ ਲੜਕੀ ਨੂੰ ਸਵਿਫਟ ਡਿਜਾਇਰ ਗੱਡੀ ਵਿੱਚ ਸੁੱਟ ਲਿਆ ਤੇ ਇਕ ਸਲਾਹ ਹੋ ਕੇ ਲੜਕੇ ਤੇ ਲੜਕੀ ਨੂੰ ਕਿਹਾ ਕਿ ਤੁਹਾਨੂੰ ਦੋਵਾ ਨੂੰ ਮਾਰ ਦੇਣਾ ਹੈ ਅਤੇ ਮੋਕਾ ਤੋ ਗੱਡੀਆਂ ਭੱਜਾਂ ਕੇ ਲੈ ਗਏ ਹਨ । ਸਬ ਇੰਸਪੈਕਟਰ ਉਂਕਾਰ ਸਿੰਘ ਨੇ ਹੋਰ ਦਸਿਆਂ ਇਸ ਬਾਰੇ ਸੂਚਨਾ ਮਿਲਣ ਤੇ ਨਾਕਾਬੰਦੀ ਕਰਕੇ ਕੇ ਲੱਖਾਂ ਸਿੰਘ ਪੁੱਤਰ ਗੁਰਬਚਨ ਸਿੰਘ , ਰਾਜ ਕੁਮਾਰ ਪੁੱਤਰ ਮਿਲਖ ਰਾਜ , ਮਿਲਖ ਰਾਜ ਪੁੱਤਰ ਕਰਮ ਚੰਦ , ਜਗਸੀਰ ਸਿੰਘ ਪੁੱਤਰ ਸੋਹਨ ਸਿੰਘ , ਸੁਰਿੰਦਰ ਸਿੰਘ ਪੁੱਤਰ ਅਨਵਰ ਸਿੰਘ , ਬਲਬੀਰ ਸਿੰਘ ਪੁੱਤਰ ਨੇਫ਼ਾ ਸਿੰਘ ਨੂੰ ਇਕ 32 ਬੋਰ ਰਿਵਾਲਵਰ , 6 ਰੌਂਦ ਅਤੇ ਦੋ ਕਾਰਾ ਸਮੇਤ ਕਾਬੂ ਕਰਕੇ ਧਾਰਾ 364 , 120 ਬੀ ਅਤੇ 25/27-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply