ਪਠਾਨਕੋਟ: *“ਮੁੱਖ ਮੰਤਰੀ ਮਿਲਾਓ ਪੁੰਨ ਕਮਾਓ” ਮੁਹਿੰਮ ਤਹਿਤ 3 ਜੂਨ ਨੂੰ ਦਫਤਰੀ ਮੁਲਾਜ਼ਮ ਜਾਣਗੇ ਮੋਤੀ ਮਹਿਲ*

*“ਮੁੱਖ ਮੰਤਰੀ ਮਿਲਾਓ ਪੁੰਨ ਕਮਾਓ” ਮੁਹਿੰਮ ਤਹਿਤ 3 ਜੂਨ ਨੂੰ ਦਫਤਰੀ ਮੁਲਾਜ਼ਮ ਜਾਣਗੇ ਮੋਤੀ ਮਹਿਲ*
 
*ਮੁਲਾਜ਼ਮਾਂ ਦਾ ਐਲਾਨ ਜੋ ਵੀ ਮੁੱਖ ਮੰਤਰੀ ਨੂੰ ਮਿਲਵਾਏਗਾ ਓਸ ਨੂੰ ਪੁੰਨ ਮਿਲੇ ਇਸ ਲਈ ਸ਼੍ਰੀ ਦੁੱਖ ਨਿਵਾਰਣ ਸਾਹਿਬ ਵਿਖੇ ਅਰਦਾਸ ਕਰਵਾਉਣਗੇ।*
 
*ਚਾਰ ਸਾਲਾਂ ਤੋਂ ਰੈਗੂਲਰ ਦਾ ਮਾਮਲਾ ਲਟਕਾਉਣ ਤੋਂ ਖਫਾ ਹਨ ਦਫਤਰੀ ਕਾਮੇ*
 
 
ਪਠਾਨਕੋਟ, 31 ਮਈ ( ਰਾਜਿੰਦਰ ਰਾਜਨ ਬਿਊਰੋ  ) ਅਸੀ ਅਕਸਰ ਸੁਣਦੇ ਆਏ ਹਾਂ ਕਿ ਕਿਸੇ ਨੂੰ ਮਿਲਵਾਉਣ ਲਈ ਲੋਕ ਨਗਦ ਇਨਾਮ ਰੱਖਦੇ ਹਨ ਜਾਂ ਹੋਰ ਕੋਈ ਵਸਤੂ ਦੇਣ ਦੀ ਗੱਲ ਆਖਦੇ ਹਨ। “ਕੈਪਟਨ ਮਿਲਾਓ ਪੁੰਨ ਕਮਾਓ” ਇਹ ਤਾਂ ਪੰਜਾਬ ਵਿੱਚ ਪਹਲੀ ਵਾਰ ਸਭ ਨੂੰ ਸੁਣਨ ਲਈ ਮਿਲੇਗਾ ਤੇ ਹੈਰਾਨ ਕਰਨ ਵਾਲਾ ਵੀ ਹੈ ਕਿ  ਮੁੱਖ ਮੰਤਰੀ ਨੂੰ ਮਿਲਵਾਉਣ ਤੇ ਕਿਸੇ ਨੂੰ ਪੁੰਨ ਮਿਲੇਗਾ, ਅਕਸਰ ਤਾਂ ਕਿਸੇ ਵੀ ਮੁੱਖ ਮੰਤਰੀ ਨੂੰ ਓਸ ਸੂਬੇ ਦੇ ਲੋਕ ਅਕਸਰ ਹੀ ਮਿਲਦੇ ਹਨ ਪਰ ਪੰਜਾਬ ਵਿੱਚ ਅਜਿਹਾ ਕਿ ਹੋ ਗਿਆ? ਇਥੇ ਇਹ ਵੀ ਦੱਸਣ ਯੋਗ ਹੈ ਕਿ ਪੁੰਨ ਕਿਵੇਂ ਮਿਲੇਗਾ, ਕੋਈ ਵੀ ਪੰਜਾਬ ਦਾ ਵਾਸੀ ਜਾ ਕਾਂਗਰਸੀ ਆਗੂ ਮੁੱਖ ਮੰਤਰੀ ਨੂੰ ਮਿਲਾਏਗਾ ਓਸ ਲਈ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਜਾ ਮੰਦਰ ਵਿਖੇ ਹਵਨ ਕਰਵਾਉਣਗੇ ਤਾਂ ਜੋ ਮਿਲਵਾਉਣ ਵਾਲੇ ਵਿਅਕਤੀ ਨੂੰ ਪੁੰਨ ਮਿਲੇ।
 
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਪੰਜਾਬ ਦੇ ਆਗੂ ਮਲਕੀਤ ਸਿੰਘ ਨੇ ਕਿਹਾ ਕਿ ਸੂਬੇ ਵਿਚ ਸੱਤਾ ਵਿਚ ਆਈ ਕਾਂਗਰਸ ਸਰਕਾਰ ਦੇ ਚਾਰ ਸਾਲ ਬੀਤ ਗਏ ਹਨ ਅਤੇ ਚਾਰ ਸਾਲਾਂ ਤੋਂ ਲਗਾਤਾਰ ਮੁਲਾਜ਼ਮ ਆਪਣੀਆ ਮੰਗਾਂ ਨੂੰ ਲੈ ਕੇ ਸਰਕਾਰ ਦੇ ਦਰਬਾਰੇ ਗੱਲ ਰੱਖਦੇ ਆ ਰਹੇ ਹਨ। ਆਗੂਆਂ ਨੇ ਕਿਹਾ ਕਿ ਦਫ਼ਤਰੀ ਕਰਮਚਾਰੀਆ ਨੂੰ ਪੱਕਾ ਕਰਨ ਲਈ ਵਿੱਤ ਵਿਭਾਗ ਵੱਲੋਂ 16 ਦਸੰਬਰ 2019 ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਪਰ ਸਰਕਾਰ ਮਸਲੇ ਨੂੰ ਲਟਕਾ ਰਹੀ ਹੈ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ,ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਤੱਕ ਪਹੁੰਚ ਕੀਤੀ ਹੈ ਅਤੇ ਉਹ ਦਫ਼ਤਰੀ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਏ.ਜੀ ਪੰਜਾਬ ਅਤੁਲ ਨੰਦਾ ਤੋਂ ਫਾਈਲ ਪਾਸ ਕਰਵਾਉਣ ਤੋਂ ਹੱਥ ਖੜੇ ਕਰ ਚੁੱਕੇ ਹਨ। ਆਗੂਆਂ ਨੇ ਕਿਹਾ ਕਿ ਦਫ਼ਤਰੀ ਮੁਲਾਜ਼ਮ ਲਗਾਤਾਰ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਲਈ ਅਪੀਲ ਕਰ ਰਹੇ ਹਨ ਪਰ ਕੋਈ ਮੁਲਾਕਾਤ ਨਹੀ ਕਰਵਾ ਰਿਹਾ ਹੈ ਜਿਸ ਕਰਕੇ ਮੁਲਾਜ਼ਮਾਂ ਵੱਲੋਂ ਹੁਣ ਇਹ ਸ਼ੁਰੂਆਤ ਕੀਤੀ ਜਾ ਰਹੀ ਹੈ ਕਿ ਜੋ ਵੀ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਨਾਲ ਮਿਲਵਾਏਗਾ ਉਹ ਪੁੰਨ ਕਮਾਏਗਾ। ਇਸੇ ਮੁਹਿੰਮ ਨੂੰ ਸ਼ੁਰੂ ਕਰਦੇ ਹੋਏ ਦਫ਼ਤਰੀ ਮੁਲਾਜ਼ਮ 3 ਜੂਨ ਨੂੰ ਪਟਿਆਲਾ ਮੋਤੀ ਮਹਿਲ ਵਿਖੇ ਜਾਣਗੇ।
ਮਲਕੀਤ ਸਿੰਘ ਨੇ ਕਿਹਾ ਕਿ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਤਕਰੀਬਨ 9000 ਅਧਿਆਪਕਾਂ ਨੂੰ ਪੰਜਾਬ ਸਰਕਾਰ ਵੱਲੋਂ ਪੱਕਾ ਕਰ ਦਿੱਤਾ ਗਿਆ ਸੀ ਪਰ ਅਧਿਆਪਕਾਂ ਦੇ ਨਾਲ ਕੰਮ ਕਰਦੇ ਤਕਰੀਬਨ 900 ਦਫ਼ਤਰੀ ਕਰਮਚਾਰੀਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੈਬਿਨਟ ਮੰਤਰੀ ਬ੍ਰਹਮ ਮਹਿੰਦਰਾਂ ਦੀ ਪ੍ਰਧਾਨਗੀ ਹੇਠ ਕੈਬਿਨਟ ਸਬ ਕਮੇਟੀ ਬਣਾਈ ਸੀ ਪਰ ਅੱਜ 2 ਸਾਲਾਂ ਬਾਅਦ ਬ੍ਰਹਮ ਮਹਿੰਦਰਾਂ ਨੂੰ ਕੱਚੇ ਮੁਲਾਜ਼ਮਾਂ ਦੀ ਯਾਦ ਤਾਂ ਆਈ ਹੈ  ਪਰ ਉਹ ਸਿਰਫ਼ ਆਪਣੇ ਹੀ ਮਹਿਕਮੇ ਤੱਕ ਸੀਮਿਤ ਰਹਿ ਗਏ ਹਨ। ਆਗੂਆਂ ਨੇ ਬ੍ਰਹਮ ਮਹਿੰਦਰਾ ਨੂੰ ਸਵਾਲ ਕੀਤਾ ਕਿ ਸਿਰਫ ਉਨ੍ਹਾਂ ਦੇ ਮਹਿਕਮੇ ਵਿਚ ਕੰਮ ਕਰਨ ਵਾਲੇ ਕੱਚੇ ਮੁਲਾਜ਼ਮ ਹੀ ਮੁਲਾਜ਼ਮ ਹਨ ਬਾਕੀ ਮਹਿਕਮਿਆਂ ਦੇ ਨਹੀ???
ਇਸ ਦੇ ਨਾਲ ਹੀ ਆਗੂ ਮਲਕੀਤ ਸਿੰਘ ਨੇ ਕਿਹਾ ਕਿ ਚੋਣ ਵਰ੍ਹੇ ਦੇ ਦੋਰਾਨ ਮੁਲਾਜ਼ਮਾਂ ਨੂੰ ਰੈਗੂਲਰ ਦਾ ਤੋਹਫ਼ਾ ਦੇਣ ਦੀ ਬਜਾਏ ਮੁਲਾਜ਼ਮਾਂ ਦੀਆ ਤਨਖਾਹਾਂ ਵਿਚ ਕਟੌਤੀਆ ਕੀਤੀਆਂ ਜਾ ਰਹੀਆ ਹਨ ਅਤੇ ਮੁਲਾਜ਼ਮਾਂ ਦੀਆ ਦੂਰ ਦੁਰਾਡੇ ਬਦਲੀਆ ਕੀਤੀਆ ਜਾ ਰਹੀਆ ਹਨ। ਆਗੂਆਂ ਨੇ ਕਿਹਾ ਕਿ ਕਾਂਗਰਸ ਆਗੂਆਂ ਤੇ ਮੰਤਰੀ ਨਾਲ ਮੀਟਿੰਗ ਤੋਂ ਲਗਦਾ ਹੈ ਕਿ ਉਹ ਮਸਲਾ ਹੱਲ ਕਰਵਾਉਣ ਵਿਚ ਨਾਕਾਮ ਹਨ ਅਤੇ ਮਸਲਾ ਮੁੱਖ ਮੰਤਰੀ ਤੋਂ ਹੀ ਹੱਲ ਹੋਵੇਗਾ ਇਸ ਲਈ ਮੁਲਾਜ਼ਮ ਵੱਲੋਂ ਨਿਵੇਕਲੀ ਪਹਿਲ ਕੀਤੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਦਫ਼ਤਰੀਰੀ ਮੁਲਾਜ਼ਮ 3 ਜੂਨ ਨੂੰ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਮੋਤੀ ਮਹਿਲ ਵੱਲ ਕੂਚ ਕਰਨਗੇ। ਇਸ ਮੌਕੇ ਤੇ ਸੁਮਿਤ ਰਾਜ, ਜਸਬੀਰ ਸਿੰਘ, ਦੁਸ਼ਯੰਤ ਜੋਸ਼ੀ, ਲਲਿਤਾ, ਨੀਲਮ, ਰਾਜ ਕੁਮਾਰ, ਖ਼ੁਸ਼ਹਾਲ ਬੱਧਨ, ਰਜੀਵ ਠਾਕੁਰ,ਅਸ਼ਵਨੀ ਸ਼ਰਮਾ, ਅਮਰਜੀਤ, ਪ‍ੰਕਜ ਸ਼ਰਮਾ, ਧੀਰਜ ਆਦਿ  ਹਾਜ਼ਰ ਸਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply