ਥਾਣਾ ਸਿਟੀ ਵਿੱਚੋਂ ਹੌਲਦਾਰ ਤੇ ਵਲੰਟੀਅਰ ਨੂੰ ਵਿਜ਼ੀਲੈਂਸ ਵਿਭਾਗ ਨੇ ਰਿਸ਼ਵਤ ਲੈਣ ਦੇ ਦੋਸ਼ ਵਿੱਚ ਮੌਕੇ ਤੇ ਗ੍ਰਿਫ਼ਤਾਰ ਕੀਤਾ

ਸ੍ਰੀ ਮੁਕਤਸਰ ਸਾਹਿਬ : ਥਾਣਾ ਸਿਟੀ ਮੁਕਤਸਰ ਦੇ ਇਕ ਹੌਲਦਾਰ ਤੇ ਇਕ ਵਲੰਟੀਅਰ ਨੂੰ ਬਠਿੰਡਾ ਦੇ ਚੌਕਸੀ ਵਿਭਾਗ ਨੇ ਦਸ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਗਿ੍ਫ਼ਤਾਰੀ ਥਾਣਾ ਸਿਟੀ ਵਿੱਚੋਂ ਹੀ ਹੋਈ ਹੈ। ਬਠਿੰਡਾ ਚੌਕਸੀ ਟੀਮ ਸਵੇਰੇ 7 ਵਜੇ ਤੋਂ ਤਾਕ ਵਿੱਚ ਬੈਠੀ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਮੁਕਤਸਰ ਦੇ ਮੌੜ ਰੋਡ ਸਥਿਤ ਇਕ ਵਿਅਕਤੀ ਨੂੰ ਨਸ਼ਾ ਤਸਕਰੀ ਦੇ ਸ਼ੱਕ ਵਿੱਚ ਹੌਲਦਾਰ ਤੇ ਇਕ ਵਲੰਟੀਅਰ ਭਾਲ ਰਹੇ ਸੀ। ਉਹ ਸ਼ੱਕੀ ਵਿਅਕਤੀ ਦੇ ਘਰ ਗਏ ਪਰ ਨਾ ਤਾਂ ਸ਼ੱਕੀ ਵਿਅਕਤੀ ਮਿਲਿਆ ਤੇ ਨਾ ਹੀ ਕੋਈ ਸ਼ੱਕੀ ਵਸਤੂ ਘਰੋਂ ਮਿਲੀ। ਇਸ ‘ਤੇ ਹੌਲਦਾਰ ਨੇ ਸ਼ੱਕੀ ਵਿਅਕਤੀ ਦੇ ਰਿਸ਼ਤੇਦਾਰ ਮੇਜਰ ਸਿੰਘ ਨੂੰ ਕਥਿਤ ਤੌਰ ’ਤੇ ਦਸ ਹਜ਼ਾਰ ਰੁਪਏ ਦੀ ਰਿਸ਼ਵਤ ਦੇਣ ਲਈ ਕਿਹਾ।

Advertisements

ਮੇਜਰ ਸਿੰਘ ਨੇ ਇਹ ਮਾਮਲਾ ਬਠਿੰਡਾ ਚੌਕਸੀ ਵਿਭਾਗ ਦੇ ਧਿਆਨ ਵਿੱਚ ਲਿਆਂਦਾ। ਚੌਕਸੀ ਟੀਮ ਨੇ ਆਪਣਾ ਜਾਲ ਫੈਲਾ ਕੇ ਹੌਲਦਾਰ ਤੇ ਵਲੰਟੀਅਰ ਨੂੰ ਰੰਗੇ ਹੱਥੀਂ ਕਾਬੂ ਕਰਕੇ ਆਪਣੇ ਨਾਲ ਲੈ ਗਈ। 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply