LATEST.. ਮੁਜਰਿਮ ਇਸਤਿਹਾਰੀਆਂ ਨੂੰ ਦਸੂਹਾ ਪੁਲਸ ਨੇ ਕੀਤਾ ਕਾਬੂ

ਦਸੂਹਾ 1 ਜੂਨ (ਚੌਧਰੀ) : ਨਵਜੋਤ ਸਿੰਘ ਮਾਹਲ, ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਵੱਲੋਂ ਮੁਜਰਮ ਇਸਤਿਹਾਰੀਆਂ ਨੂੰ ਗ੍ਰਿਫਤਾਰ ਕਰਨ ਲਈ ਦਿੱਤੇ ਦਿਸ਼ਾ ਨਿਰਦੇਸ਼ਾਂ ਹੇਠ ਮਨੀਸ਼ ਕੁਮਾਰ,ਉਪ ਕਪਤਾਨ ਪੁਲਿਸ,ਸਬ ਡਵੀਜ਼ਨ ਦਸੂਹਾ ਦੀ ਹਦਾਇਤ ਪਰ ਐਸ.ਆਈ. ਗੁਰਪ੍ਰੀਤ,ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਮੁਕੱਦਮਾਂ ਨੰਬਰ 71 ਮਿਤੀ 13/05/2017 ਅਧੀਨ ਧਾਰਾ 22-61-85 ਐਨ.ਡੀ.ਪੀ.ਐਸ. ਐਕਟ ਥਾਣਾ ਦਸੂਹਾ ਦਾ ਮੁਜਰਿਮ ਇਸਤਿਹਾਰੀ ਮਨਦੀਪ ਸਿੰਘ ਉਰਫ ਮਨੀ ਪੁੱਤਰ ਜਸਵਿੰਦਰ ਸਿੰਘ ਵਾਸੀ ਦਸਮੇਸ ਨਗਰ ਥਾਣਾ ਦਸੂਹਾ ਹਾਲ ਵਾਸੀ ਜਹੂਰਾ ਥਾਣਾ ਟਾਂਡਾ ਨੂੰ ਮਿਤੀ 30/05/2021 ਨੂੰ ਅਤੇ ਮੁਕੱਦਮਾਂ ਨੰਬਰ 166 ਮਿਤੀ 01/08/2020 ਅਧੀਨ ਧਾਰਾ 452,323, 148, 149,506 ਭ:ਦ: ਥਾਣਾ ਦਸੂਹਾ ਦਾ ਮੁਜਰਿਮ ਇਸਤਿਹਾਰੀ ਗੁਰਪ੍ਰੀਤ ਸਿੰਘ ਉਰਫ ਬੰਟੀ ਪੁੱਤਰ ਬਹਾਦਰ ਸਿੰਘ ਵਾਸੀ ਜਲੋਟਾ ਥਾਣਾ ਦਸੂਹਾ ਮਿਤੀ 01/06/2021 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਮਨੀਸ਼ ਕੁਮਾਰ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਵੱਲੋਂ ਦੱਸਿਆ ਕਿ ਨਸ਼ੀਲਾਂ ਪਦਾਰਥਾਂ ਅਤੇ ਹੋਰ ਵਾਰਦਾਤਾਂ ਦੇ ਦਰਜ ਮੁਕੱਦਮਿਆਂ ਵਿੱਚ ਰੂਪੋਸ਼ ਹੋਏ ਮੁਜਰਿਮ ਇਸਤਿਹਾਰੀਆਂ ਦੀ ਸਰਗਰਮੀ ਨਾਲ ਭਾਲ ਕਰਵਾਈ ਜਾ ਰਹੀ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply