LATEST NEWS: ਮਿਹਨਤ ਦੇ ਨਾਲ ਖਿੜਦਾ ਫੁੱਲ ਗੁਲਾਬ ਦਾ’ ਗੀਤ ਸਿੱਖਿਆ ਸਕੱਤਰ ਵੱਲੋਂ ਜਾਰੀ

ਮਿਹਨਤ ਦੇ ਨਾਲ ਖਿੜਦਾ ਫੁੱਲ ਗੁਲਾਬ ਦਾ’ ਗੀਤ ਸਿੱਖਿਆ ਸਕੱਤਰ ਵੱਲੋਂ ਜਾਰੀ

 
ਪਠਾਨਕੋਟ, 2 ਜੂਨ (ਰਾਜਿੰਦਰ ਰਾਜਨ ਬਿਊਰੋ ) – ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਮੁੱਖ ਦਫ਼ਤਰ ਵਿਖੇ ਪਠਾਨਕੋਟ ਦੇ ਸਰਕਾਰੀ ਮਿਡਲ ਸਕੂਲ ਬੁੰਗਲ ਦੇ ਅਧਿਆਪਕ ਰਾਜੇਸ਼ ਕੁਮਾਰ ਵੱਲੋਂ ਮੀਡੀਆ ਟੀਮ ਪਠਾਨਕੋਟ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ “ਮਿਹਨਤ ਦੇ ਨਾਲ ਖਿੜਦਾ ਫੁੱਲ ਗੁਲਾਬ ਦਾ, ਮਹਿਕਾਂ ਵੰਡੇ ਸਮਾਰਟ ਸਕੂਲ ਪੰਜਾਬ ਦਾ” ਗੀਤ ਜਾਰੀ ਕੀਤਾ ਗਿਆ।
 ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵੰਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਦੇਵ ਰਾਜ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਨੇ ਗੀਤਕਾਰ ਅਧਿਆਪਕ ਅਤੇ ਮੀਡੀਆ ਟੀਮ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਅਧੀਨ ਅਧਿਆਪਕਾਂ ਵੱਲੋਂ ਵੱਖ-ਵੱਖ ਢੰਗਾਂ ਨਾਲ ਸਿੱਖਿਆ ਦੇ ਵਿਕਾਸ ਲਈ ਯਤਨ ਕੀਤੇ ਜਾ ਰਹੇ ਹਨ। ਇਹਨਾਂ ਯਤਨਾਂ ਵਿੱਚ ਰਾਜੇਸ਼ ਕੁਮਾਰ ਐੱਸ.ਐੱਸ. ਮਾਸਟਰ ਸਰਕਾਰੀ ਮਿਡਲ ਸਮਾਰਟ ਸਕੂਲ ਬੁੰਗਲ ਵੱਲੋਂ ਲਿਖਿਆ ਤੇ ਗਾਇਆ ਗੀਤ ਸਿੱਖਿਆ ਸਕੱਤਰ ਵੱਲੋਂ ਜਾਰੀ ਕੀਤਾ ਗਿਆ ਹੈ। ਉਹਨਾਂ ਗੀਤਕਾਰ ਅਧਿਆਪਕ ਦੇ ਇਸ ਉੱਦਮ ਦੀ ਸਰਾਹਨਾ ਕਰਦਿਆਂ ਹੌਸਲਾ ਅਫ਼ਜ਼ਾਈ ਕੀਤੀ।
ਇਸ ਗੀਤ ਵਿੱਚ ਗੀਤਕਾਰ ਅਧਿਆਪਕ ਵੱਲੋਂ ਸਰਕਾਰੀ ਸਮਾਰਟ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਵਰਨਣ ਕੀਤਾ ਗਿਆ ਹੈ। ਰਾਜੇਸ਼ ਕੁਮਾਰ ਦੇ ਨਾਲ-ਨਾਲ
ਇਸ ਗੀਤ ਵਿੱਚ ਸ਼੍ਰੀਮਤੀ ਰਘਬੀਰ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਧਾਨੀ, ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਬਾਖ਼ੂਬੀ ਪੇਸ਼ਕਾਰੀ ਕੀਤੀ ਹੈ। 
 
ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਸਮੇਂ ਵਿੱਚ ਸਿੱਖਿਆ ਵਿਭਾਗ ਵੱਲੋਂ ਸਰਕਾਰ ਤੇ ਸਮਾਜ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੀ ਕਾਇਆਕਲਪ ਕੀਤੀ ਗਈ ਹੈ। ਸਰਕਾਰੀ ਸਮਾਰਟ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਨਾਲ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਹੁਣ ਸਰਕਾਰੀ ਸਕੂਲ ਐੱਲ. ਈ. ਡੀਜ਼/ ਪ੍ਰਾਜੈਕਟਰਾਂ ਨਾਲ ਸੁਸੱਜਿਤ ਹੋ ਚੁੱਕੇ ਹਨ। ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸੁਵਿਧਾਵਾਂ ਅਤੇ ਗੁਣਵੱਤਾ ਭਰਪੂਰ ਸਿੱਖਿਆ ਬਾਰੇ ਇਸ ਗੀਤ ਵਿੱਚ ਬਾਖ਼ੂਬੀ ਵਰਨਣ ਕੀਤਾ ਗਿਆ ਹੈ।
ਇਸ ਮੌਕੇ ਬਲਕਾਰ ਅੱਤਰੀ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਪਠਾਨਕੋਟ, ਬਲਵਿੰਦਰ ਸੈਣੀ ਡੀਐਸਐਮ, ਵਨੀਤ ਮਹਾਜਨ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ, ਮਲਕੀਤ ਸਿੰਘ ਏਪੀਸੀ ਜਨਰਲ, ਸੰਜੀਵ ਮਨੀ ਸਮਾਰਟ ਸਕੂਲ ਕੋਆਰਡੀਨੇਟਰ, ਤਰੁਣ ਪਠਾਨੀਆ ਕਲਰਕ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਪਠਾਨਕੋਟ, ਅਰੁਣ ਕੁਮਾਰ ਡੀਐਮ ਸਪੋਰਟਸ, ਡੀਐਮ ਵਿਕਾਸ ਰਾਏ, ਡੀਐਮ ਸ਼ਮੀਰ ਸ਼ਰਮਾ ਸਮੇਤ ਸਮੂਹ ਅਧਿਕਾਰੀਆਂ ਅਤੇ ਅਧਿਆਪਕਾਂ ਨੇ ਗੀਤਕਾਰ ਅਧਿਆਪਕ ਨੂੰ ਵਧਾਈ ਦਿੱਤੀ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply