ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅੱਜ ਕਾਂਗਰਸ ਹਾਈ ਕਮਾਨ ਅੱਗੇ ਪੇਸ਼ੀ, ਜਾਖੜ ਨੂੰ ਬਦਲਣ, ਕੈਬਨਿਟ ਵਿਚ ਫੇਰਬਦਲ ਕਰਨ ਦੇ ਬਦਲ ਵੀ ਖੁੱਲ੍ਹੇ

ਚੰਡੀਗੜ੍ਹ : ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ ਦਿੱਲੀ ਪੁੱਜ ਗਏ। ਦਿੱਲੀ ਪੁੱਜ ਕੇ ਮੁੱਖ ਮੰਤਰੀ ਸਿੱਧੇ ਕਪੂਰਥਲਾ ਹਾਊਸ ਪੁੱਜੇ ਜਿੱਥੇ ਦਿਨ ਭਰ ਉਨ੍ਹਾਂ ਆਪਣੇ ਭਰੋਸੇਮੰਦ ਮੰਤਰੀਆਂ ਨਾਲ ਮੀਟਿੰਗ ਕੀਤੀ। ਜਦਕਿ ਮੁੱਖ ਮੰਤਰੀ ਅੱਜ  ਸ਼ੁੱਕਰਵਾਰ ਨੂੰ ਮਲਿੱਕਾਰੁਜਨ ਖੜਗੇ, ਜੇਪੀ ਅਗਰਵਾਲ ਤੇ ਹਰੀਸ਼ ਰਾਵਤ ਦੀ ਕਮੇਟੀ ਸਾਹਮਣੇ ਪੇਸ਼ ਹੋਣਗੇ।

ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਵੀਰਵਾਰ ਨੂੰ ਕਮੇਟੀ ਸਾਹਮਣੇ ਪੇਸ਼ ਹੋਣਗੇ ਜਿਸ ਲਈ ਉਹ ਦੁਪਹਿਰ ਕਰੀਬ 11:40 ਵਜੇ ਹੈਲੀਕਾਪਟਰ ਰਾਹੀਂ ਦਿੱਲੀ ਵੀ ਚਲੇ ਗਏ ਪਰ ਉਹ ਅੱਜ ਕਮੇਟੀ ਸਾਹਮਣੇ ਪੇਸ਼ ਨਹੀਂ ਹੋਏ। ਉੱਧਰ ਵੀਰਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਮੇਟੀ ਸਾਹਮਣੇ ਸੂਬੇ ਦੇ ਹਾਲਾਤ ‘ਤੇ ਆਪਣੇ ਵਿਚਾਰ ਰੱਖੇ।

Advertisements

ਉਧਰ ਮੁੱਖ ਮੰਤਰੀ ਦਿਨ ਭਰ ਆਪਣੇ ਨਿਵਾਸ ਸਥਾਨ ਕਪੂਰਥਲਾ ਹਾਊਸ ਵਿਚ ਭਰੋਸੇਯੋਗ ਮੰਤਰੀਆਂ ਨਾਲ ਚਰਚਾ ਕਰਦੇ ਰਹੇ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਆਪਣੇ ਨਾਲ ਕਈ ਫਾਈਲਾਂ ਵੀ ਲੈ ਕੇ ਗਏ ਹਨ ਜਿਨ੍ਹਾਂ ਵਿਚ ਸਰਕਾਰ ਦੇ ਕੰਮਕਾਰ ਦੇ ਬਿਓਰੇ ਤੋਂ ਲੈ ਕੇ ਉਹ ਸਾਰੇ ਤੱਥ ਮੌਜੂਦ ਹਨ ਜੋ ਉਨ੍ਹਾਂ ਵਿਰੁੱਧ ਬੋਲਣ ਵਾਲਿਆਂ ਨਾਲ ਸਬੰਧਿਤ ਹਨ।

Advertisements

ਉਧਰ ਸ਼ਾਮ ਨੂੰ ਹਰੀਸ਼ ਰਾਵਤ ਨੇ ਇਹ ਕਿਹਾ ਕਿ ਮੁੱਖ ਮੰਤਰੀ  ਸ਼ੁੱਕਰਵਾਰ ਨੂੰ ਕਮੇਟੀ ਸਾਹਮਣੇ ਪੇਸ਼ ਹੋਣਗੇ।  ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਕਮੇਟੀ ਦੇ ਨਾਲ-ਨਾਲ ਪਾਰਟੀ ਦੀ ਅੰਤਿ੍ਮ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕਰਨਾ ਚਾਹੁੰਦੇ ਹਨ।

Advertisements

ਹਾਲਾਂਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਸਮਾਂ ਦਿੱਤਾ ਹੈ ਜਾਂ ਨਹੀਂ। ਪਾਰਟੀ ਦੇ ਆਹਲਾ ਮਿਆਰੀ ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨਾਲ ਮੁਲਾਕਾਤ ਉਪਰੰਤ ਕਮੇਟੀ ਆਪਣੀ ਰਿਪੋਰਟ ਪਾਰਟੀ ਹਾਈ ਕਮਾਨ ਨੂੰ ਦੇਵੇਗੀ ਜਿਸ ਉਪਰੰਤ ਰਾਹੁਲ ਗਾਂਧੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ ਤੇ ਇਕ ਦੋ ਹੋਰਨਾਂ ਆਗੂਆਂ ਨੂੰ ਬਿਠਾ ਕੇ ਸਮਝੌਤੇ ਦਾ ਰਾਹ ਬਣਾ ਸਕਦੇ ਹਨ ਕਿਉਂਕਿ ਤਿੰਨ ਦਿਨ ਦੀ ਕਵਾਇਦ ‘ਚ ਕਾਂਗਰਸ ਨੂੰ ਇਹ ਸਪੱਸ਼ਟ ਹੋ ਗਿਆ ਹੈ ਕਿ 2022 ਤੋਂ ਪਹਿਲਾਂ ਆਪਸੀ ਖਹਿਬਾਜ਼ੀ ਕਾਰਨ ਕਾਂਗਰਸ ਪਾਰਟੀ ਖਿੰਡਣ ਲੱਗੀ ਹੈ।

ਉਧਰ ਪਾਰਟੀ ਸਾਹਮਣੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਬਦਲਣ, ਕੈਬਨਿਟ ਵਿਚ ਫੇਰਬਦਲ ਕਰਨ ਦੇ ਬਦਲ ਵੀ ਖੁੱਲ੍ਹੇ ਪਏ ਹਨ ਪਰ ਪਾਰਟੀ ਆਗੂਆਂ ਦਾ ਇਹ ਵੀ ਮੰਨਣਾ ਹੈ ਕਿ ਚੋਣਾਂ ਵਾਲੇ ਸਾਲ ਵਿਚ ਕੈਬਨਿਟ ਵਿਚ ਫੇਰਬਦਲ ਕਰਨ ਨਾਲ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ਜਿਸ ਮੰਤਰੀ ਨੂੰ ਹਟਾਇਆ ਜਾਵੇਗਾ ਉਹ ਬਗ਼ਾਵਤ ਕਰ ਸਕਦਾ ਹੈ। ਦੂਜੇ ਪਾਸੇ ਪਾਰਟੀ ਵਿਚ ਜੇ ਨਵਾਂ ਸੂਬਾ ਪ੍ਰਧਾਨ ਲਾਇਆ ਜਾਵੇ ਤਾਂ ਚੋਣਾਂ ਦੀ ਸਾਰੀ ਕਵਾਇਦ ਕਰਨਾ ਵੀ ਨਵੇਂ ਪ੍ਰਧਾਨ ਲਈ ਆਸਾਨ ਨਹੀਂ ਹੋਵੇਗਾ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply