ਲੁਧਿਆਣਾ : ਵੇਟ ਲਿਫਟਿੰਗ ਨੈਸ਼ਨਲ ਖਿਡਾਰਨ ਨੇ ਲੁਧਿਆਣਾ ਪੁਲਿਸ ਦੇ ਇਕ ਸਬ ਇੰਸਪੈਕਟਰ ‘ਤੇ 12 ਵਾਰ ਜਬਰ ਜਨਾਹ ਕਰਨ ਦੇ ਦੋਸ਼ ਲਾਏ ਹਨ। ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੰਦਿਆਂ ਪੀੜਤ ਔਰਤ ਨੇ ਦੱਸਿਆ ਕਿ ਸਬ ਇੰਸਪੈਕਟਰ ਨੇ ਪਹਿਲੋਂ ਉਸ ਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਦੀ ਇੱਜ਼ਤ ਲੁੱਟੀ। ਫਿਰ ਗੁਪਤ ਢੰਗ ਨਾਲ ਬਣਾਈ ਗਈ ਵੀਡੀਓ ਦਿਖਾ ਕੇ ਉਸ ਨੂੰ ਬਲੈਕਮੇਲ ਕੀਤਾ ਤੇ ਸ਼ਹਿਰ ਦੀਆਂ ਅਲੱਗ ਅਲੱਗ ਥਾਵਾਂ ‘ਤੇ ਸੱਦ ਕੇ 12 ਵਾਰ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ ।
ਸਤੰਬਰ 2020 ਉਸ ਦੇ ਪਿਤਾ ਦਾ ਦੋਸਤ ਉਸ ਕੋਲ ਆਇਆ। ਉਸ ਨੇ ਔਰਤ ਨੂੰ ਇਹ ਆਖਿਆ ਕਿ ਲੁਧਿਆਣਾ ਪੁਲਿਸ ਦਾ ਇਕ ਸਬ ਇੰਸਪੈਕਟਰ ਉਸ ਨੂੰ ਸਰਕਾਰੀ ਨੌਕਰੀ ਦਿਵਾ ਸਕਦਾ ਹੈ। ਅਗਲੇ ਦਿਨ ਔਰਤ ਸਬ ਇੰਸਪੈਕਟਰ ਕੋਲ ਅਮਨ ਨਗਰ ਚਲੀ ਗਈ । ਸਬ ਇੰਸਪੈਕਟਰ ਨੇ ਔਰਤ ਕੋਲੋਂ ਸਿੱਖਿਆ ਅਤੇ ਖੇਡਾਂ ਦੇ ਦਸਤਾਵੇਜ਼ ਮੰਗਵਾਏ ਅਤੇ ਸ਼ਿਵਪੁਰੀ ਇਲਾਕੇ ਵਿਚ ਪੈਂਦੇ ਵੰਝਲੀ ਰਿਜ਼ੌਰਟ ਤੇ ਬੁਲਾ ਲਿਆ। ਅਗਲੇ ਦਿਨ ਦੁਪਹਿਰੇ ਇੱਕ ਵਜੇ ਦੇ ਕਰੀਬ ਔਰਤ ਵੰਝਲੀ ਰਿਜ਼ੌਰਟ ਚਲੀ ਗਈ।
ਪੀੜਤਾ ਨੇ ਦੱਸਿਆ ਕਿ ਸਬ ਇੰਸਪੈਕਟਰ ਕਮਰੇ ਵਿਚ ਬੈੱਡ ਤੇ ਲੇਟਿਆ ਸੀ ਤੇ ਤਸੱਲੀ ਦਿੰਦਿਆਂ ਸਬ ਇੰਸਪੈਕਟਰ ਨੇ ਔਰਤ ਨੂੰ ਆਖਿਆ ਕਿ ਘਬਰਾਉਣ ਦੀ ਲੋੜ ਨਹੀਂ , ਦਸਤਾਵੇਜ਼ ਦੇਖ ਕੇ ਸਬ ਸਬ ਇੰਸਪੈਕਟਰ ਨੇ ਔਰਤ ਨੂੰ ਨੌਕਰੀ ਲਈ ਓਵਰਏਜ ਦੱਸਿਆ ਅਤੇ ਪੈਟਰਨ ਠੀਕ ਕਰਨ ਦੀ ਗੱਲ ਕਹਿ ਕੇ ਉਸ ਨੂੰ ਤਿੰਨ ਦਿਨਾਂ ਬਾਅਦ ਸੰਪਰਕ ਕਰਨ ਲਈ ਆਖਿਆ।
ਦੋ ਦਿਨਾਂ ਬਾਅਦ ਔਰਤ ਵੱਲੋਂ ਫੋਨ ਕਰਨ ਤੇ ਸਬ ਇੰਸਪੈਕਟਰ ਨੇ ਉਸ ਨੂੰ ਫਿਰ ਤੋਂ ਵੰਝਲੀ ਰਿਜ਼ੌਰਟ ਬੁਲਾ ਲਿਆ। ਵੰਝਲੀ ਰਿਜ਼ੌਰਟ ਪਹੁੰਚ ਕੇ ਜਦ ਔਰਤ ਨੇ ਫੋਨ ਕੀਤਾ ਤਾਂ ਇੰਸਪੈਕਟਰ ਨੇ ਉਸ ਨੂੰ ਉਪਰ ਵਾਲੇ ਕਮਰੇ ਵਿੱਚ ਬੁਲਾਇਆ । ਔਰਤ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਸਬ ਇੰਸਪੈਕਟਰ ਨੇ ਮਾਰਕੁੱਟ ਕਰਕੇ ਉਸ ਦੀ ਆਬਰੂ ਲੁੱਟ ਲਈ । ਇੰਨਾ ਹੀ ਨਹੀਂ, ਸਬ ਇੰਸਪੈਕਟਰ ਨੇ ਔਰਤ ਦੀ ਵੀਡੀਓ ਵੀ ਬਣਾ ਲਈ। ਕਿਸੇ ਨੂੰ ਨਾ ਦੱਸਣ ਦੀ ਗੱਲ ਆਖ ਕੇ ਉਸ ਨੇ ਔਰਤ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp