ਤਨਖਾਹ ਕਮਿਸ਼ਨ ਦੇ ਫੈਸਲੇ ਸਬੰਧੀ  ਸਰਕਾਰ ਦੀ ਕੀਤੀ ਸਖ਼ਤ ਅਲੋਚਨਾ – ਲਾਧੂਪੁਰ, ਮਟੌਰ

ਤਨਖਾਹ ਕਮਿਸ਼ਨ ਦੇ ਫੈਸਲੇ ਸਬੰਧੀ  ਸਰਕਾਰ ਦੀ ਕੀਤੀ ਸਖ਼ਤ ਅਲੋਚਨਾ – ਲਾਧੂਪੁਰ,ਮਟੌਰ

 
ਪਠਾਨਕੋਟ,4 ਜੂਨ( ਰਾਜਿੰਦਰ ਸਿੰਘ ਰਾਜਨ) ਕਰਮਚਾਰੀ ਦਲ ਪੰਜਾਬ ਰ ਸ ਡੈਮ ਦੇ ਪ੍ਰਧਾਨ ਸਲਵਿੰਦਰ ਸਿੰਘ ਲਾਧੂਪੁਰ ਅਤੇ ਫੋਰਮੈਨ ਐਸੋਸੀਏਸ਼ਨ ਰ ਸ ਡੈਮ ਦੇ ਪ੍ਰਧਾਨ ਗੁਰਨਾਮ ਸਿੰਘ ਮਟੌਰ ਨੇ ਇੱਕ ਸਾਂਝੇ ਬਿਆਨ ਵਿੱਚ ਪੰਜਾਬ ਸਰਕਾਰ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਮਿਤੀ 31ਅਗਸਤ 2021ਅੱਗੇ ਵਧਾਉਣ ਨੂੰ ਲੈ ਕੇ ਸਖ਼ਤ ਅਲੋਚਨਾ ਕੀਤੀ,  ਜਿਹਨਾਂ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਵਾਇਦਾ ਕੀਤਾ ਗਿਆ ਸੀ ਕਿ ਜੇਕਰ  2017  ਵਿੱਚ  ਕਾਂਗਰਸ ਸਰਕਾਰ ਬਣੀ ਸੀ ਤਾਂ ਜਲਦ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇਗੀ।
 
ਮੁਲਾਜ਼ਮਾਂ ਵਿਸ਼ਵਾਸ ਕੀਤਾ ਵੋਟਾਂ ਪਾਈਆਂ, ਸਰਕਾਰ ਬਣਨ ਤੋਂ ਬਾਅਦ ਕਾਂਗਰਸ ਸਰਕਾਰ ਨੇ ਮੁਲਾਜ਼ਮਾਂ ਨਾਲ ਧੋਖਾ ਕੀਤਾ ਸਰਕਾਰ ਦਾ ਸਮਾਂ ਖਤਮ ਹੋਣ ਜਾ ਰਿਹਾ ਹੈ , ਅਜੇ ਵੀ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਜਾ  ਰਹੀ, ਮੁਲਾਜ਼ਮਾਂ ਦਾ ਡੀ ਏ
 ਵੀ ਸਰਕਾਰ ਵੱਲ  ਪੈਂਡਿਗ ਪਿਆ ਹੈ , ਕੇਂਦਰੀ ਮੁਲਾਜ਼ਮ 164% ਡੀਏ ਲੈ ਰਹੇ ਹਨ ਜਦੋਂ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ 148% ਹੀ ਡੀਏ ਦਿੱਤਾ ਜਾ ਰਿਹਾ ਹੈ,200 ਰੁਪਏ ਜਜੀਆ ਟੈਕਸ ਵੀ ਬੰਦ ਨਹੀਂ ਕੀਤਾ ਜਾ ਰਿਹਾ, ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ,2004 ਤੋਂ ਭਰਤੀ ਮੁਲਾਜ਼ਮਾਂ ਦੀ ਪੈਨਸ਼ਨ ਬਹਾਲ ਨਹੀਂ ਕੀਤੀ, ਰਸਡੈਮ ਫ਼ੀਲਡ ਕਾਮਿਆਂ ਦੀਆਂ ਪ੍ਰਮੋਸ਼ਨਾ ਪਿਛਲੇ 20 ਸਾਲਾਂ ਤੋਂ ਪੋਸਟਾਂ ਖਾਲੀ ਹੋਣ ਦੇ ਬਾਵਯੂਦ ਵੀ ਨਹੀਂ ਕੀਤੀਆਂ ਜਾ ਰਹੀਆਂ।
ਜਿਸ ਨੂੰ ਲੈ ਕਿ ਮੁਲਾਜ਼ਮ ਸਖ਼ਤ ਨਿਰਾਸ਼ ਹਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply