ਗੁਰਦਾਸਪੁਰ: ਸਾਡੀਆਂ ਮੰਗਾ ਤੇ ਗੋਰ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ- ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ

ਸਾਡੀਆਂ ਮੰਗਾ ਤੇ ਗੋਰ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ- ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ
ਗੁਰਦਾਸਪੁਰ 5 ਜੂਨ ( ਅਸ਼ਵਨੀ ) :- ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਕੈਬਨਿਟ ਮੰਤਰੀ ਅਰੁਣਾ ਚੋਧਰੀ ਦੇ ਘਰ ਸਾਹਮਣੇ ਚੱਲ ਰਿਹਾ ਪੱਕਾ ਮੋਰਚਾ 52 ਵੇ ਦਿਨ ਵਿੱਚ ਸ਼ਾਮਿਲ ਹੋਇਆਂ । ਅੱਜ ਦੇ ਧਰਨੇ ਦੀ ਅਗਵਾਈ ਬਲਾਕ ਬੰਗਾ ਦੇ ਨਿਰਮਲ ਖੋਸਲਾ , ਹੁਸ਼ਿਆਰਪੁਰ ਦੇ ਜੀਵਨ ਕੁਮਾਰੀ ਦੀ ਅਗਵਾਈ ਵਿੱਚ ਸ਼ਾਮਿਲ ਹੋਈਆ ਧਰਨੇ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕਿ੍ਰਸ਼ਨਾ ਕੁਮਾਰੀ , ਮੀਤ ਪ੍ਰਧਾਨ ਗੁਰਬਖਸ਼ ਕੋਰ , ਜਿਲਾ ਤਰਨਤਾਰਨ ਦੇ ਸੈਕਟਰੀ ਬੇਅੰਤ ਕੋਰ ਨੇ ਕਿਹਾ ਕਿ ਸਾਡੀਆਂ ਮੁੱਖ ਮੰਗਾ 3 ਤੋ 6 ਸਾਲ ਦੇ ਆਂਗਨਵਾੜੀ ਦੇ ਬੱਚੇ ਵਾਪਿਸ ਕੀਤੇ ਜਾਣ , ਅਧਿਆਪਕਾ , ਆਸ਼ਾ ਵਰਕਰਾ ਹੋਰ ਅਧਿਕਾਰੀਆਂ ਵਾਂਗ 50 ਲੱਖ ਦਾ ਬੀਮਾ ਕੀਤਾ ਜਾਵੇ , ਕਰੋਣਾ ਦੀ ਆੜ ਵਿੱਚ ਕਈ ਆਂਗਨਵਾੜੀ ਵਰਕਰਾ , ਹੈਲਪਰਾ ਦੀ ਜਾਣ ਜਾ ਚੁੱਕੀ ਹੈ ਉਹਨਾਂ ਪਰਿਵਾਰਾਂ ਨੂੰ ਵੀ ਬੀਮਾ ਦਿੱਤਾ ਜਾਵੇ ,ਐਡਵਾਈਜਰ ਬੋਰਡ ਅਧੀਨ ਪੈਂਦੇ ਆਂਗਨਵਾੜੀ ਨੂੰ ਵੀ ਮੁੜ ਆਈ ਸੀ ਡੀ ਐਸ ਵਿੱਚ ਲਿਆਂਦਾ ਜਾਵੇ , 600 ਤੇ 300 ਦੀ ਕਟੋਤੀ ਤਰੁੰਤ ਲਾਗੂ ਕੀਤੀ ਜਾਵੇ , ਪਿੱਛਲੇ ਚਾਰ ਸਾਲ ਤੋਂ ਖਾਲ਼ੀ ਪਈਆਂ ਅਸਾਮੀਆਂ ਨੂੰ ਤਰੁੰਤ ਭਰਿਆ ਜਾਵੇ , ਵਿਭਾਗੀ ਮੰਤਰੀ ਨੂੰ ਜੇਕਰ ਉਸ ਨੇ ਅੋਰਤਾ ਦੀ ਗੱਲ ਹੀ ਨਹੀਂ ਸੁਣਣੀ ਤਾਂ ਉਸ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਮੰਤਰੀ ਅਰੁਣਾ ਚੋਧਰੀ ਨੂੰ ਕੋਈ ਪਤਾ ਹੀ ਨਹੀਂ ਕਿ ਸਕੀਮ 1975 ਤੋ ਚੱਲੀ ਹੈ ਬੱਚੇ ਭੁੱਖੇ ਮਰਦੇ ਨੇ ਮੰਤਰੀ ਦਾ ਸਿਆਪਾ ਕਰਦੇ ਨੇ ਜੇਕਰ ਸਾਡੀਆਂ ਮੰਗਾ ਤੇ ਗੋਰ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ । ਅੱਜ 52 ਵੇ ਦਿਨ ਵਿੱਚ ਸ਼ਾਮਿਲ ਹੋਈਆ ਆਂਗਨਵਾੜੀ ਵਰਕਰ ਹੈਲਪਰ ਬਲਾਕ ਹੁਸ਼ਿਆਰਪੁਰ , ਸਰਕਲ ਅੱਤੋਵਾਲ , ਸੁਰਿੰਦਰ ਕੋਰ , ਸੰਤੋਸ਼ ਰਾਣੀ , ਅਜਮੇਰ ਕੋਰ , ਜੀਵਨ ਕੁਮਾਰੀ , ਦਲਜਿੰਦਰ ਰਾਣੀ , ਬਲਾਕ ਬੰਗਾ ਜਸਬੀਰ ਕੋਰ , ਪਰਮਜੀਤ ਕੋਰ , ਇਂਦਰਜੀਤ ਕੋਰ , ਸੋਮਾ ਰਾਣੀ , ਕਮਲੇਸ਼ ਕੋਰ , ਕਮਲਾ ਰਾਣੀ , ਪ੍ਰਦੀਪ ਕੋਰ , ਸੁਨੀਤਾ , ਰਜਨੀ ਕਾਲੀਆਂ ,ਧਰਮਜੀਤ , ਕਸ਼ਮੀਰ , ਕੁਲਵਿੰਦਰ ਕੋਰ , ਭਜਨ ਕੋਰ , ਰੇਸ਼ਮਾਂ , ਸੁਖਜੀਤ ਕੋਰ , ਅੰਜੁ ਬਾਲਾ ਅਤੇ ਗੁਰਮੀਤ ਆਦਿ ਹਾਜ਼ਰ ਸਨ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply