ਨਿਹਾਲਪੁਰ ਦੇ ਸ਼ਾਹੀ ਪਰਿਵਾਰ ਨੇ ਲੋੜਵੰਦ ਲੜਕੀ ਦੀ ਕੀਤੀ ਮਾਲੀ ਮਦਦ


ਤੂੰ ਮਘਦਾ ਰਹੀ ਵੇ ਸੂਰਜਾ, ਕੰਮੀਆਂ ਦੇ ਵਿਹੜੇ…..

ਦਸੂਹਾ 5 ਜੂਨ (ਚੌਧਰੀ) : ਪਿੰਡ ਨਿਹਾਲਪੁਰ ਦੇ ਸਵ ਸਰਦਾਰ ਇੰਦਰ ਸਿੰਘ ਦੇ ਪਰਿਵਾਰ ਨੇ ਇੱਕ ਲੋੜਵੰੜ ਲੜਕੀ ਦੇ ਵਿਆਹ ਲਈ ਮਾਲੀ ਮੱਦਦ ਕੀਤੀ ਹੈ । ਗੁਰਮੀਤ ਸਿੰਘ ਸ਼ਾਹੀ ਪੁੱਤਰ ਸਵ ਸਰਦਾਰ ਇੰਦਰ ਸਿੰਘ ਸ਼ਾਹੀ ਨੇ ਦੱਸਿਆ ਕਿ ਉਹਨਾਂ ਦੇ ਛੋਟਾ ਭਰਾ ਦਲੇਰ ਸਿੰਘ ਜੋ ਅੱਜਕੱਲ ਜਰਮਨ ਵਿੱਚ ਰਹਿੰਦਾ ਹੈ, ਨੇ ਉਹਨਾਂ ਨੂੰ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਪਾਈ। ਜਿਸ ਵਿੱਚ ਇਸ ਲੋੜਵੰਦ ਲੜਕੀ ਜਿਸ ਦੇ ਪਿਤਾ ਦੀ ਮੌਤ ਹੋ ਗਈ ਹੈ ਅਤੇ ਉਹਨਾਂ ਦੇ ਪਰਿਵਾਰ ਵਿੱਚ ਕੋਈ ਵੀ ਆਰਥਿਕ ਵਸੀਲੇ ਦਾ ਸਾਧਨ ਨਹੀਂ ਹੈ , ਪਰਿਵਾਰ ਰੋਟੀ ਪਾਣੀ ਦਾ ਮਹੁਤਾਜ ਹੈ , ਇਹਨਾਂ ਬੇਸਹਾਰਾ ਤਿੰਨ ਭੈਣਾਂ ਨੂੰ ਉਹਨਾਂ ਦੀ ਦਾਦੀ ਆਪਣੀ ਲਾਚਾਰ ਬੁੱਢੀਆਂ ਕਮਜ਼ੋਰ ਹੱਡੀਆਂ ਅਤੇ ਨਿਰਜਾਨ ਹੋਏ ਚਿਹਰੇ ਵਿੱਚ ਪਈਆਂ ਤਿਊੜੀਆਂ ਵਿੱਚ ਛੁਪੇ ਅਥਾਹ ਦਰਦ ਸਮਾਈ ਉਹੜ ਪੁਹੜ ਕਰਕੇ ਪਾਲ ਰਹੀ ਹੈ । ਇਸ ਪਰਿਵਾਰ ਦੀ ਇੱਕ ਲੜਕੀ , ਜਿਸ ਦਾ ਕੁਝ ਦਿਨ ਬਾਅਦ ਵਿਆਹ ਰੱਖਿਆ ਹੋਇਆ ਹੈ ਅਤੇ ਜਿਸ ਘਰ ਵਿੱਚ ਵਿਆਹ ਦੀਆਂ ਰਸਮਾਂ,ਘੋੜੀਆਂ ਅਤੇ ਧੀਆਂ ਦੀਆਂ ਜਵਾਨ ਸੱਧਰਾਂ ਦੀਆਂ ਖੁਸ਼ਬੂਆਂ ਫੈਲਣੀਆਂ ਚਾਹੀਦੀਆਂ ਸਨ। ਉਸ ਵਿਹੜੇ ਦੀ ਧੀ ਆਪਣੇ ਅੱਜ ਵੀ ਆਪਣੇ ਬਾਬਲ ਦੇ ਘਰ ਛੱੜਣ ਦੀ ਕੁਝ ਪਲ ਪਹਿਲਾਂ ਵੀ ਸਵੇਰ ਤੋਂ ਸ਼ਾਮ ਤੱਕ ਜ਼ਿਮੀਦਾਰਾਂ ਦੇ ਖੇਤਾਂ ਵਿੱਚ ਸਾਰਾ ਦਿਨ ਸਬਜ਼ੀ ਤੋੜ ਕੇ ਘਰ ਚੁੱਲੇ ਦੀ ਅੱਗ ਬਦਲੀ ਰੱਖਣ ਦਾ ਯਤਨ ਕਰ ਰਹੀ ਹੈ ।ਇਸ ਵਿਡੀਓ ਵਿਚਲੇ ਪਰਿਵਾਰ ਨੂੰ ਗੁਰਮੀਤ ਸਿੰਘ ਸ਼ਾਹੀ ਨੇ ਸੰਪਰਕ ਕੀਤਾ ਅਤੇ ਪਤਾ ਕਰਵਾਇਆ ਕਿ ਇਹ ਲੋੜਵੰਦ ਲੜਕੀ ਆਸ਼ਦੀਪ ਕੌਰ ਸਪੁੱਤਰੀ ਸਵ. ਬਲਵਿੰਦਰ ਸਿੰਘ ਵਾਸੀ ਪਿੰਡ ਸਭਰਾ ਤਹਿਸੀਲ ਪੱਟੀ ਜਿਲ੍ਹਾ ਤਰਨਤਾਰਨ ਦੀ ਹੈ ।ਗੁਰਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਜਰਮਨ ਵਿਚਲੇ ਭਰਾ ਦਲੇਰ ਸਿੰਘ ਨੇ ਉਹਨਾਂ ਨੂੰ ਵੱਡੀ ਰਾਸ਼ੀ ਇਸ ਲੋੜਵੰਦ ਲੜਕੀ ਦੇ ਵਿਆਹ ਲਈ ਭੇਜੀ । ਅੱਜ ਆਸ਼ਦੀਪ ਕੌਰ ਆਪਣੀ ਦਾਦੀ ਨਾਲ ਗੁਰਮੀਤ ਸਿੰਘ ਸ਼ਾਹੀ ਦੇ ਘਰ ਪਿੰਡ ਨਿਹਾਲਪੁਰ ਆਈ ਅਤੇ ਇਸ ਸਮੇਂ ਸ਼ਾਹੀ ਪਰਿਵਾਰ ਨੇ ਇਸ ਲੜਕੀ ਅਤੇ ਉਹ ਦੀ ਦਾਦੀ ਨੂੰ 40 ਹਜ਼ਾਰ ਰੁਪਏ , ਕੰਨਾਂ ਵਿੱਚ ਪਾਉਣ ਵਾਲੀਆਂ ਟੂੰਮਾ, ਸ਼ਗਨਾ ਦਾ ਸੂਟ, ਟੀ-ਸੈਟ ਆਦਿ ਦੇ ਕੇ ਮਾਪਿਆਂ ਦਾ ਫਰਜ਼ ਨਿਭਾਇਆ ਇਸ ਸਮੇਂ ਆਸ਼ਦੀਪ ਕੌਰ ਨੂੰ ਉਸ ਦੇ ਵਿਆਹ ਲਈ ਆਸ਼ੀਰਵਾਦ ਦੇਣ ਲਈ ਗੁਰਮੀਤ ਸਿੰਘ ਸ਼ਾਹੀ,ਲਖਵਿੰਦਰ ਕੌਰ ਸ਼ਾਹੀ, ਰਣਜੀਤ ਕੌਰ ਸ਼ਾਹੀ,ਜਸਪ੍ਰੀਤ ਕੌਰ ਸ਼ਾਹੀ, ਸਤਪਾਲ ਸਿੰਘ ਸ਼ਾਹੀ ਮਨਜੀਤ ਕੌਰ ਸ਼ਾਹੀ ਵਾਇਸ ਪ੍ਰਧਾਨ ਨਗਰ ਕੌਂਸਲ ਦਸੂਹਾ ਚੰਦਰ ਸ਼ੇਖਰ ਸ਼ਰਮਾ, ਅਮਰਜੀਤ ਸਿੰਘ ਐਸ.ਡੀ.ਓ,ਦਵਿੰਦਰ ਸਿੰਘ ਚੀਮਾ ਆਦਿ ਹਾਜ਼ਿਰ ਸਨ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply