ਸਾਢੇ ਪੰਜ ਹਜ਼ਾਰ ਸਾਲ ਪਹਿਲਾਂ ਪਾਂਡਵਾਂ ਨੇ ਇਨਾਂ ਗੁਫ਼ਾ ਦਾ ਨਿਰਾਮਣ ਕੀਤਾ 

ਸਾਢੇ ਪੰਜ ਹਜ਼ਾਰ ਸਾਲ ਪਹਿਲਾਂ ਦੁਆਪੱਰ ਜੁੱਗ ਵਿਚ ਪਾਂਡਵਾਂ ਨੇ ਇਨਾਂ ਗੁਫ਼ਾ ਦਾ ਨਿਰਾਮਣ ਕੀਤਾ 

ਮੁਕਤੇਸ਼ਵਰ ਧਾਮ ( ਪਾਂਡਵ ਗੁਫ਼ਾ) ਛੋਟਾ ਹਰਦਵਾਰ ਦੇ ਨਾਮ ਨਾਲ ਵੀ ਪ੍ਰਸਿੱਧ ਹੈ

ਪਠਾਨਕੋਟ, 6 ਜੂੂਨ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) 
ਪਠਾਨਕੋਟ ਤੋਂ ਰਣਜੀਤ ਸਾਗਰ ਡੈਮ ਨੂੰ ਜਾਂਦੇ ਸਮੇਂ ਰਸਤੇ ਚ ਪੈਂਦੇ ਪਿੰਡ ਡੂੰਗ ਦੇ ਖੱਬੇ ਪਾਸੇ ਤਕਰੀਬਨ 1 ਕਿਲੋਮੀਟਰ ਦੂਰ ਸਥਿਤ ਪ੍ਰਚੀਨ ਪਾਂਡਵ ਗੁਫਾ ( ਮੁਕਤੇਸ਼ਵਰ ਧਾਮ )ਮੌਜੂਦ ਹੈ। ਇਹ ਭਾਰਤ ਦੇ ਪ੍ਰਸਿੱਧ ਅਸਥਾਨਾ ਵਿਚੋ ਇਕ ਹੈ। ਸ਼ਿਵਾਲਿਕ  ਪਹਾੜੀਆਂ ਦੀ ਗੋਦ ਵਿਚ ਸਥਿਤ ਅਤੇ ਰਣਜੀਤ ਸਾਗਰ ਡੈਮ ਦੀ ਝੀਲ ਦਾ ਮਨਮੋਹਕ ਦ੍ਰਿਸ਼ ਪੇਸ਼ ਕਰਦੀਆ ਹਨ ਇਹ ਪਾਂਡਵ ਗੁਫ਼ਾਵਾ। ਸਾਢੇ ਪੰਜ ਹਜ਼ਾਰ ਸਾਲ ਪਹਿਲਾਂ ਦੁਆਪੱਰ ਯੁੱਗ ਵਿਚ ਪਾਂਡਵਾਂ ਨੇ ਇਨਾਂ ਗੁਫ਼ਾ ਦਾ ਉਦੋੋਂ ਨਿਰਾਮਣ ਕੀਤਾ ਸੀ ਜਦੋਂ ਉਨਾਂ ਨੂੰ 12 ਸਾਲ ਦਾ ਬਨਵਾਸ ਹੋਇਆ ਸੀ।
 
ਪਾਂਡਵ ਅਗਿਆਤਵਾਸ ਦੇ 12ਵੇਂ  ਸਾਲ ਵਿੱਚ ਇੱਥੇ ਪੁੱਜੇ ਸਨ ਤੇ ਇਸ ਦਰਮਿਆਨ  6 ਮਹੀਨੇ ਇਥੇ ਰਹੇ ਅਤੇ ਜੱਪ ਤਪ ਕੀਤਾ। ਮਾਤਾ ਦ੍ਰੋਪਦੀ ਦੀ  ਰਸੋਈ ਵੀ ਇਸ ਅਸਥਾਨ ਤੇ ਮੌਜੂਦ ਹੈ । ਇਥੇ ਇਕ ਗੁਫਾ ਦੀ ਛੱਤ ਉੱਤੇ ਲਕਸ਼ਮੀ ਮਾਤਾ ਦਾ ਅਲੌਕਿਕ ਜੰਤਰ ਵੀ ਮੌਜੂਦ ਹੈ ਜਿਸ ਦੇ ਹੇਠਾਂ ਬੈਠ ਕੇ ਪਾਂਡਵ ਧਿਆਨਯੋਗ ਅਤੇ ਕਿਰਿਆ ਸਾਧਨ ਕਰਦੇ ਸਨ। ਏਥੋਂ ਦੀ ਇਕ ਵਿਸ਼ੇਸ਼ ਗੱਲ ਇਹ ਵੀ ਹੈ ਕਿ ਭਗਵਾਨ ਸ਼ੰਕਰ ਜੀ ਨੇ ਏਥੇ ਪਾਂਡਵਾ ਨੂੰ ਜਿੱਤ ਪ੍ਰਾਪਤੀ ਦਾ ਅਸ਼ੀਰਵਾਦ ਵੀ ਦਿੱਤਾ ਸੀ। ਪਾਂਡਵਾਂ ਦੀਆਂ ਕਈ ਯਾਦਾਂ ਨਾਲ ਜੁੜੀਆਂ ਇਹ ਗੁਫਾਵਾਂ ਵਿੱਚ ਪਾਂਡਵਾਂ ਦੇ ਸਭ ਤੋਂ ਵੱਡੇ ਭਰਾ ਜੁਧਿਸ਼ਟਰ ਦੀ ਗੱਦੀ ਤੇ ਅਖੰਡ ਧੁਣਾ ਮੌਜੂਦ ਹੈ ਜਿਸ ਨੂੰ ਅਜ ਵੀ ਮਾਚਿਸ ਦੀ ਤੀਲੀ ਲਾ ਕੇ ਅੱਗ ਨਹੀਂ ਲਾਉਦੇ। ਉਸ ਵਿੱਚੋਂ ਨਿਕਲਦਾ ਧੂਆਂ ਇੱਕ ਅਲੌਕਿਕ ਨਜ਼ਾਰਾ ਪੇਸ਼ ਕਰਦਾ ਹੈ।
                                              
 
ਇਨ੍ਹਾਂ ਗੁਫਾਵਾਂ ਵਿੱਚ ਵੱਖ ਵੱਖ ਦੇਵੀ-ਦੇਵਤਿਆਂ ਦੀਆਂ ਖੂਬਸੂਰਤ ਮੂਰਤੀਆ ਵੀ ਸੁਸ਼ੋਭਿਤ ਹਨ। ਪਾਂਡਵਾਂ ਦੀਆਂ ਗੁਫਾਵਾਂ, ਦੇਵੀ ਦੇਵਤਿਆਂ ਦੀਆਂ ਖੂਬਸੂਰਤ ਮੂਰਤੀਆਂ, ਲੰਘ ਰਿਹਾ ਦਰਿਆ ਰਾਵੀ ਅਤੇ ਸ਼ਿਵਾਲਿਕ ਪਹਾੜੀਆ ਦੇ ਮਨਮੋਹਕ ਦ੍ਰਿਸ਼,ਗੁਫਾ ਤੱਕ ਜਾਦੀਆ ਕਰੀਬ 250 ਪੌੜੀਆ  ਆਉਂਦੇ ਜਾਂਦੇ ਸੈਲਾਨੀਆਂ ਲਈ ਇਕ ਵੱਖਰੀ ਅਮਿੱਟ ਛਾਪ ਛੱਡਦੀਆ ਹਨ।  
                          ਪਾਂਡਵਾਂ ਨੇ ਇਥੇ 5 ਗੁਫਾਵਾਂ ਦਾ ਨਿਰਮਾਣ ਕੀਤਾ ਜਿਨ੍ਹਾਂ ਵਿਚੋਂ 2 ਗੁਫਾਵਾਂ ਰਣਜੀਤ ਸਾਗਰ ਡੈਮ ਦੀ ਝੀਲ ਦੇ ਪਾਣੀ ਵਿੱਚ ਉਸ ਸਮੇਂ ਡੁੱਬ ਗਈਆਂ ਸਨ ਜਦੋਂ ਰਣਜੀਤ ਸਾਗਰ ਡੈਮ ਦੀ ਉਸਾਰੀ ਤੋਂ ਬਾਅਦ ਝੀਲ ਵਿੱਚ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਗਿਆ। ਇਸ ਗੱਲ ਨੂੰ ਵੇਖਦਿਆਂ ਇਸ ਇਲਾਕੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਮੰਦਰ ਬਚਾਓ ਕਮੇਟੀ ਦਾ ਗਠਨ ਕੀਤਾ ਸੀ ਤਾਂ ਜੋ ਦੂਸਰੀਆ ਗੁਫਾਵਾਂ ਵੀ ਪਾਣੀ ਦੇ ਵਿੱਚ ਨਾ ਡੁੱਬ ਜਾਂਣ। ਇਲਾਕੇ ਦੇ ਲੋਕ  ਉਸ ਸਮੇਂ ਮਿਲਕੇ ਜ਼ਬਰਦਸਤ ਸੰਘਰਸ਼ ਵਿੱਢਿਆ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਮੰਦਰ ਬਚਾਓ ਕਮੇਟੀ ਵੱਲੋਂ ਇਕ ਪ੍ਰਪੋਜ਼ਲ ਬਣਾਏ ਗਈ ਜੋ ਡੈਮ ਪ੍ਰਸ਼ਾਸਨ ਅਤੇ ਸਰਕਾਰ ਦੇ ਧਿਆਨ ਵਿੱਚ ਲਿਆਂਦੀ ਗਈ। ਇਸ ਪ੍ਰਪੋਜਲ ਵਿਚ ਮੰਦਰ ਬਚਾਓ ਸਬੰਧੀ ਮੰਗਾਂ ਰੱਖੀਆਂ ਗਈਆਂ ਸਨ। ਦੂਸਰੀ ਪ੍ਰਪੋਜਲ ਰਣਜੀਤ ਸਾਗਰ ਡੈਮ ਪ੍ਰਸ਼ਾਸ਼ਨ ਅਤੇ ਸਰਕਾਰ ਵੱਲੋਂ ਰੱਖੀਂ ਗਈ ਜਿਸ ਨੂੰ ਮੰਦਰ ਬਚਾਓ ਕਮੇਟੀ ਨੇ ਨਾ-ਮਨਜ਼ੂਰ ਕਰਦਿਆਂ ਆਪਣੇ ਵੱਲੋਂ ਬਣਾਈ ਪ੍ਰਪੋਜਲ ਮਨਜ਼ੂਰ ਕਰਨ ਦੀ ਅਪੀਲ ਕੀਤੀ । ਇਸ ਸਬੰਧੀ ਅਜੇ ਗੱਲਬਾਤ ਕਿਸੇ ਤਣ ਪੱਤਣ ਤੇ ਨਹੀਂ ਲੱਗੀ ।
                                                    
ਮੰਦਿਰ ਬਚਾਓ ਸੰਘਰਸ਼ ਕਮੇਟੀ ਦੇ  ਚੇਅਰਮੈਨ ਭੀਮ ਸਿੰਘ, ਪ੍ਰਧਾਨ ਭਾਗ ਸਿੰਘ, ਸੁਰਿੰਦਰ ਸਿੰਘ, ਅਨਿਲ ਕੁਮਾਰ ਮੈਨੇਜ਼ਰ,  ਪੰਡਤ ਹਰੀ ਕ੍ਰਿਸ਼ਨ  ਸ਼ਾਸਤਰੀ ਬਾਬਾ ਸੂਰਜ ਤਿਵਾੜੀ ਆਦਿ ਕਮੇਟੀ ਮੈਂਬਰ ਨੇ ਦੱਸਿਆ ਕਿ ਇਸ ਮੁਕਤੇਸ਼ਵਰ ਧਾਮ ਵਿਖੇ ਹਰ ਸਾਲ ਮਹਾਂ ਸ਼ਿਵਰਾਤਰੀ, ਵੈਸਾਖੀ, ਚਤੁਰਦਾਸੀ, ਮੱਸਿਆ ਆਦਿ ਤੇ ਭਰਵੇ ਮੇਲੇ ਲਗਦੇ ਹਨ ।       
                       ਇਸ ਅਸਥਾਨ ਤੇ ਵਿਅਕਤੀ ਆਪਣੇ ਸਬੰਧੀਆਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਦੇ ਹਨ ਤਾਂ ਕਿ ਉਨ੍ਹਾਂ ਨੂੰ ਮੁਕਤੀ ਪ੍ਰਾਪਤ ਹੋ ਸਕੇ ਅਤੇ ਵਿਸਾਖੀ ਦੇ ਦਿਹਾੜੇ ਤੇ ਆਪਣੇ ਪਿਤਰਾਂ ਨੂੰ ਮੁਕਤੀ ਲਈ ਪਿੰਡਦਾਣ ਕਰਦੇ ਹਨ ਤਾਂ ਇਸੇ ਲਈ ਮੁਕਤੇਸ਼ਵਰ ਧਾਮ( ਪਾਂਡਵ ਗੁਫ਼ਾ) ਛੋਟਾ ਹਰਦੁਵਾਰ ਦੇ ਨਾਮ ਨਾਲ ਵੀ ਪ੍ਰਸਿੱਧ ਹੈ। ਪਾਂਡਵਾਂ ਦੀਆ ਇਨ੍ਹਾਂ ਗੁਫਾਵਾਂ ਨੂੰ ਵੇਖਣ ਲਈ ਸ਼ੈਲਾਨੀ ਦੇਸਾਂ ਪ੍ਰਦੇਸ਼ਾ ਵਿਚੋਂ ਇਥੋ ਆਉਂਦੇ ਹਨ। 
                         ਇਸ ਲੇਖਕ ਨੇ ਇਤਿਹਾਸਕ ਅਸਥਾਨ ਪਾਂਡਵ 
ਗੁਫਾ ਦਾ ਦੌਰਾ ਕੀਤਾ ਤਾਂ ਦੇਖਿਆ ਗਿਆ ਕੇ ਮੰਦਰ ਬਚਾਓ ਕਮੇਟੀ ਵੱਲੋਂ ਲੰਗਰ ਦੀਆ ਸੇਵਾਵਾਂ ਬੜੇ ਵਧੀਆ ਢੰਗ ਨਾਲ ਕੀਤੀਆਂ ਜਾ ਰਹੀਆਂ ਸਨ। ਖਾਸ ਕਰਕੇ ਐਤਵਾਰ ਛੁੱਟੀ ਦਾ ਦਿਨ ਹੋਣ ਕਾਰਨ ਲੋਕ ਵੱਡੀ ਗਿਣਤੀ ਵਿਚ ਇਥੇ ਪਹੁੰਚ ਕਿ ਨਦੀ ਵਿਚ ਇਸ਼ਨਾਨ ਕਰ ਰਹੇ ਸਨ ਅਤੇ ਕੁੱਝ ਸੰਗਤ ਤਿਆਰ ਹੋਏ ਕੜੀ, ਚਾਵਲ ਤੇ ਮਾਹਣੀ ਦਾ ਲੰਗਰ ਛੱਕ ਰਹੇ ਸਨ ਤੇ ਪੀਣ ਵਾਲਾ ਫਿਲਟਰ ਪਾਣੀ ਮੁਹੱਈਆ ਕੀਤਾ ਜਾ ਰਿਹਾ ਸੀ । ਇਸ ਤੋਂ ਇਲਾਵਾ  ਜੂਠੇ ਬਰਤਨ ਸਾਫ ਕਰਨ ਲਈ ਵਿਸ਼ੇਸ਼ ਪ੍ਰਬੰਧ ਸਨ। ਵਧੀਆ ਪੈਖਾਨੇ ਵੀ ਮੌਜੂਦ ਹਨ ਤਾਂ ਜੋ ਸੈਲਾਨੀਆਂ ਅਤੇ ਸੰਗਤਾ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ । ਸੰਗਤ ਲਈ ਠਹਿਰਣ ਲਈ ਕਮਰੇ ਵੀ ਉਪਲੱਬਧ ਹਨ। ਅਗਰ ਸਰਕਾਰ ਮੰਦਰ ਬਚਾਓ ਕਮੇਟੀ ਦਾ ਪੂਰਨ ਸਹਿਯੋਗ ਕਰੇ ਤਾਂ ਇਹ ਇਹ ਇਲਾਕਾ ਸੈਰ ਸਪਾਟੇ ਦਾ ਹੱਬ ਬਣ ਜਾਵੇ। ਇਸ ਅਸਥਾਨ ਉਤੇ ਪਾਰਕਿੰਗ ਦੇ ਢੁਕਵੇਂ ਪ੍ਰਬੰਧ ਕਰਨਾ ਸਮੇਂ ਦੀ ਮੁੱਖ ਲੋੜ ਹੈ।                                     
 
           ਗਿਆਨੀ ਰਾਜਿੰਦਰ ਸਿੰਘ ਰਾਜਨ 
                ਬਿਊਰੋ ਚੀਫ ਤੇ ਲੇਖ਼ਕ, ਪਠਾਨਕੋਟ 
      
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply