ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲੇ ਕਾਨੂੰਨਾ ਦੀਆ ਕਾਪੀਆਂ ਸਾੜੀਆਂ ਗਈਆਂ , ਕਾਲੇ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ

ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲੇ ਕਾਨੂੰਨਾ ਦੀਆ ਕਾਪੀਆਂ ਸਾੜੀਆਂ ਗਈਆਂ , ਕਾਲੇ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ
ਗੁਰਦਾਸਪੁਰ 6 ਜੂਨ ( ਅਸ਼ਵਨੀ ) :- ਖੇਤੀ ਵਿਰੋਧੀ ਕਾਲੇ ਕਾਨੂੰਨ ਜੋ ਕਾਰਪੋਰੇਟ ਸੈਕਟਰ ਨੂੰ ਖੁਸ਼ ਕਰਨ ਲਈ ਆਰਡੀਨੈਂਸ ਦੇ ਰੂਪ ਵਿੱਚ ਮੋਦੀ ਸਰਕਾਰ ਨੇ ਕਰੋਨਾ ਦੀ ਦਹਿਸ਼ਤ ਦਾ ਲਾਭ ਉਠਾ ਕੇ 5 ਜੂਨ 2020 ਨੂੰ ਲਿਆਂਦੇ ਸਨ ਉਹਨਾਂ ਨੂੰ ਅੱਜ ਇਕ ਸਾਲ ਹੋ ਗਿਆ ਹੈ । ਇਸੇ ਸੰਦਰਭ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੇ ਦੇਸ਼ ਵਿੱਚ ਭਾਜਪਾ ਦੇ ਵਿਧਾਇਕਾਂ , ਸਾਂਸਦ ਮੈਂਬਰਾਂ ਦੇ ਦਫਤਰ ਤੇ ਘਰਾ ਅੱਗੇ ਰੋਸ ਮੁਜ਼ਾਹਰੇ ਕਰਕੇ ਕਾਲੇ ਕਾਨੂੰਨਾ ਦੀਆ ਕਾਪੀਆਂ ਸਾੜੀਆਂ ਗਈਆਂ ।
                     ਇਸੇ ਸੰਦਰਭ ਵਿੱਚ ਬੀਤੇ ਦਿਨ ਗੁਰਦਾਸਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੀਆ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਵਿਖੇ ਇਕੱਤਰ ਹੋ ਕੇ ਰੈਲੀ ਕਰਨ ਉਪਰਾਂਤ ਮਾਰਚ ਕਰਕੇ ਡਿਪਟੀ ਕਮਿਸ਼ਨਰ ਦਫਤਰ ਅਤੇ ਜੁਡੀਸ਼ਿਅਲ ਕੰਪਲੈਕਸ ਸਾਹਮਣੇ ਕਿਸਾਨ-ਮਜ਼ਦੂਰ ਵਿਰੋਧੀ ਤਿੰਨ ਕਾਲੇ ਕਾਨੂੰਨਾ ਦੀਆ ਕਾਪੀਆਂ ਸਾੜੀਆਂ ਗਈਆਂ । ਕਿਉਂਕਿ ਗੁਰਦਾਸਪੁਰ ਵਿੱਚ ਭਾਜਪਾ ਦਾ ਕੋਈ ਵਿਧਾਇਕ ਨਹੀਂ ਹੈ ਅਤੇ ਨਾ ਹੀ ਗੁਰਦਾਸਪੁਰ ਤੋ ਭਾਜਪਾ ਸਾਂਸਦ ਮੈਂਬਰ ਦਾ ਦਫਤਰ ਹੈ ।
                        ਵੱਡੀ ਗਿਣਤੀ ਵਿੱਚ ਇਕੱਤਰ ਹੋਏ ਕਿਸਾਨਾ-ਮਜ਼ਦੂਰਾ ਦੀ ਪ੍ਰਤਿਨਿਧਤਾ ਸਾਂਝੇ ਤੋਰ ਤੇ ਐਸ ਪੀ ਸਿੰਘ ਗੋਸਲ , ਸੁਖਦੇਵ ਸਿੰਘ ਗੋਸਲ ਕਰਮ ਸਿੰਘ , ਸਲਵਿੰਦਰ ਸਿੰਘ ਗੋਸਲ ਮੇਜਰ ਸਿੰਘ ਰੌੜਾਂ ਵਾਲੀ , ਮੱਖਣ ਸਿੰਘ ਤਿਬੱੜ , ਪਲਵਿੰਦਰ ਸਿੰਘ ਕਿੱਲਾ ਨੱਥੂ , ਕੁਲਵੰਤ ਸਿੰਘ ਤਿਬੜੀ ਨੇ ਕੀਤੀ ।
                       ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਅਜੀਤ ਸਿੰਘ ਹੁੰਦਲ , ਸਤਬੀਰ ਸਿੰਘ ਸੁਲਤਾਨੀ , ਅਸ਼ਵਨੀ ਕੁਮਾਰ ਲੱਖਣਕਲਾਂ , ਮੱਖਣ ਸਿੰਘ ਕੋਹਾੜ , ਜਗਦੀਸ਼ ਸਿੰਘ ਪਵਾਰ , ਕੁਲਬੀਰ ਸਿੰਘ ਗੁਰਾਇਆ , ਅਸ਼ਵਨੀ ਕੁਮਾਰ , ਡਾਕਟਰ ਜਗਜੀਵਨ ਲਾਲ , ਗੁਰਵਿੰਦਰ ਸਿੰਘ ਉੱਚਾ ਧਕਾਲਾ , ਹਰਭਜਨ ਸਿੰਘ ਉੱਚਾ ਧਕਾਲਾ , ਮੁਲਾਜ਼ਮ ਆਗੂ ਲੋਕ ਰਾਜ ਸਰੰਗਲ , ਕੁਲਵੰਤ ਸਿੰਘ ਤਿਬੱੜੀ , ਟੀ ਐਸ ਯੂ ਆਗੂ ਰਵੀ ਕੁਮਾਰ ਸੈਣੀ , ਕੁਲਵਿੰਦਰ ਸਿੰਘ ਤਿਬੱੜ , ਚੰਨਣ ਸਿੰਘ ਦੋਰਾਂਗਲਾ , ਦਲਬੀਰ ਸਿੰਘ ਡੁਗਰੀ , ਕੁਲਜੀਤ ਸਿੰਘ ਤੇ ਸੁੱਚਾ ਸਿੰਘ ਸਿਧਵਾ ਜਮੀਤਾ , ਰਘਬੀਰ ਸਿੰਘ ਚਾਹਲ , ਅਬਨਾਸ਼ ਸਿੰਘ , ਖਜਾਨ ਸਿੰਘ ਪੰਧੇਰ , ਸਤਨਾਮ ਸਿੰਘ ਤੇ ਲੋਕ ਨਿਰਮਾਨ ਵਿਭਾਗ ਆਗੂ ਪ੍ਰੇਮ ਕੁਮਾਰ , ਸੰਦੀਪ ਸਿੰਘ ਤੇ ਬਲਬੀਰ ਸਿੰਘ ਉੱਚਾ ਧਕਾਲਾ , ਅਵਤਾਰ ਸਿੰਘ , ਸਵਿੰਦਰ ਸਿੰਘ ਕਲਸੀ , ਪ੍ਰਗਟ ਸਿੰਘ , ਕੁਲਵੰਤ ਸਿੰਘ , ਹਰਦੇਵ ਸਿੰਘ ਤਿਬੱੜੀ , ਜਸਬੀਰ ਸਿੰਘ ਕਠਿਆਲੀ , ਗੁਰਦੀਪ ਸਿੰਘ ਭੰਗੁ , ਨਿਰਮਲ ਸਿੰਘ ਬਾਠ , ਮਲਕੀਤ ਸਿੰਘ ਬੁੱਢਾ ਕੋਟ , ਗੁਰਵਿੰਦਰ ਸਿੰਘ ਪੀਰਦੀਸੈਨ , ਰਾਜਿੰਦਰ ਸਿੰਘ ਲੱਖਣ ਖ਼ੁਰਦ , ਗੁਰਮੀਤ ਸਿੰਘ ਠਾਨੇਵਾਲ , ਪਲਵਿੰਦਰ ਸਿੰਘ , ਤਰਲੋਕ ਸਿੰਘ ਹਯਾਤ ਨਗਰ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਹੰਕਾਰ ਹੈ ਕਿ ਉਹ ਜੋ ਆਖ ਦੇਂਦਾ ਹੈ ਉਸ ਨੂੰ ਹਰ ਹੀਲੇ ਲਾਗੂ ਕਰਦਾ ਹੈ ਮੋਦੀ ਹੈ ਤੋ ਮੁਮਕਿਨ ਹੈ । ਪਰੰਤੁ ਕਿਸਾਨੀ ਸੰਘਰਸ਼ ਨੇ ਮੋਦੀ ਸਰਕਾਰ ਦੇ ਹੰਕਾਰੇ ਹੋਏ ਬੇਲਗਾਮ ਘੋੜੇ ਨੂੰ ਰੋਕ ਕੇ ਉਸ ਨੂੰ ਅਪਣੀ ਲਗਾਮ ਪਾ ਦਿੱਤੀ ਹੈ । ਅਤੇ ਇਹ ਦਰਸ਼ਾ ਦਿਤਾਂ ਹੈ ਕਿ ਏਕੇ ਤੇ ਸੰਘਰਸ਼ ਦੇ ਨਾਲ ਹਰ ਤਾਨਾਸ਼ਾਹ ਸਰਕਾਰ ਨੂੰ ਨੱਥ ਪਾਈ ਜਾ ਸਕਦੀ ਹੈ । ਇਸ ਲਈ ਮੋਦੀ ਨੂੰ ਬਿਨਾ ਕਿਸੇ ਦੇਰੀ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ ਹਨ ਅਤੇ ਛੱਲ ਕਪਟ ਦੀ ਨੀਤੀ ਤੋ ਬਾਜ ਆਉਣਾ ਚਾਹੀਦਾ ਹੈ । ਕਿਸਾਨ ਕਾਨੂੰਨ ਰੱਦ ਹੋਣ ਤੀਕ ਹਰ ਹਾਲਤ ਲੱੜਦੇ ਰਹਿਣਗੇ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply