ਡੀਡਾ ਸਾਂਸੀਆ ਪਿੰਡ ਵਿੱਚ ਹੋਈ ਲੁੱਟ ਦੀ ਵਾਰਦਾਤ ਦੇ ਸੰਬੰਧ ਵਿੱਚ ਇਕ ਅੋਰਤ ਸਮੇਤ ਪੰਜ ਕਾਬੂ , ਦੋ ਅੋਰਤਾ ਸਮੇਤ ਤਿੰਨ ਅੱਜੇ ਵੀ ਫ਼ਰਾਰ

ਡੀਡਾ ਸਾਂਸੀਆ ਪਿੰਡ ਵਿੱਚ ਹੋਈ ਲੁੱਟ ਦੀ ਵਾਰਦਾਤ ਦੇ ਸੰਬੰਧ ਵਿੱਚ ਇਕ ਅੋਰਤ ਸਮੇਤ ਪੰਜ ਕਾਬੂ , ਦੋ ਅੋਰਤਾ ਸਮੇਤ ਤਿੰਨ ਅੱਜੇ ਵੀ ਫ਼ਰਾਰ

ਗੁਰਦਾਸਪੁਰ 6 ਜੂਨ ( ਅਸ਼ਵਨੀ ) :- ਪਿੰਡ ਡੀਡਾ ਸਾਂਸੀਆ ਵਿੱਚ ਬੀਤੀ 2 ਜੂਨ ਨੂੰ ਸੀ ਬੀ ਆਈ ਦੀ ਟੀਮ ਬਨ ਕੇ ਇਕ ਘਰ ਵਿੱਚ ਦਾਖਲ ਹੋ ਕੇ ਹੋਈ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਸੰਬੰਧ ਵਿੱਚ ਪੁਲਿਸ ਵੱਲੋਂ ਇਕ ਅੋਰਤ ਸਮੇਤ ਪੰਜ ਨੂੰ ਕਾਬੂ ਕਰਨ ਦਾ ਦਾਅਵਾ ਪੁਲਿਸ ਸਟੇਸ਼ਨ ਦੀਨਾ ਨਗਰ ਦੀ ਪੁਲਿਸ ਵੱਲੋਂ ਕੀਤਾ ਗਿਆ ਹੈ ਜਦੋਕਿ ਦੋ ਅੋਰਤਾ ਸਮੇਤ ਤਿੰਨ ਵਿਅਕਤੀ ਅੱਜੇ ਵੀ ਫ਼ਰਾਰ ਦੱਸੇ ਜਾ ਰਹੇ ਹਨ ।

Advertisements

ਡਾਕਟਰ ਨਾਨਕ ਸਿੰਘ ਐਸ ਐਸ ਪੀ ਗੁਰਦਾਸਪੁਰ ਤੋ ਹਾਸਲ ਹੋਈ ਜਾਣਕਾਰੀ ਅਨੁਸਾਰ ਵਾਰਦਾਤ ਨੂੰ ਅੰਜਾਮ ਦੇਣ ਵਾਲ਼ਿਆਂ ਵਿੱਚ ਅਮਰਿੰਦਰ ਸਿੰਘ , ਕੁਲਵਿੰਦਰ ਸਿੰਘ , ਗੁਰਪ੍ਰੀਤ ਸਿੰਘ ਵਾਸੀਆਨ ਰਣਬੀਰਪੁਰਾ ਪਟਿਆਲ਼ਾ , ਲਖਬੀਰ ਸਿੰਘ ਲੱਕੀ ਵਾਸੀ ਪਿੰਡ ਹੈਬਤਪੁਰ ਜਿਲਾ ਫਤਿਹਗੜ ਅਤੇ ਇਕ ਅੋਰਤ ਅਨਾਮਿਕਾ ਭਾਨੀਆਂ ਵਾਸੀ ਛੱਨੀਬੇਲੀ ਹਿਮਾਚਲ ਪ੍ਰਦੇਸ਼ ਨੂੰ ਕਾਬੂ ਕਰ ਲਿਆ ਗਿਆ ਹੈ । ਜਦੋਕਿ ਕਾਬੂ ਕੀਤੀ ਅੋਰਤ ਅਨਾਮਿਕਾ ਦੀ ਮਾਂ ਵੀਨਾ ਦੇਵੀ ਵਾਸੀ ਪਿੰਡ ਛੱਨੀਬੇਲੀ , ਮਾਸਟਰ ਮਾਇੰਡ ਜੋਤੀ ਉਰਫ ਬੱਬੂ ਵਾਸੀ ਦਿੱਲੀ ਅਤੇ ਪ੍ਰਦੀਪ ਸਿੰਘ ਵਾਸੀ ਪਟਿਆਲ਼ਾ ਫ਼ਰਾਰ ਦੱਸੇ ਜਾ ਰਹੇ ਹਨ ਇਹਨਾਂ ਨੂੰ ਕਾਬੂ ਕਰਨ ਪੁਲਿਸ ਵੱਲੋਂ ਲਈ ਕਾਰਵਾਈ ਕੀਤੀ ਜਾ ਰਹੀ ਹੈ ।

Advertisements

ਇਹਨਾਂ ਪਾਸੋ ਲੁੱਟੇ ਗਏ 4 ਲੱਖ ਰੁਪਇਆ ਵਿੱਚੋਂ 1.80 ਲੱਖ ਰੁਪਏ ਅਤੇ ਵਾਰਦਾਤ ਵਿੱਚ ਇਸਤੇਮਾਲ ਦੋਵੇਂ ਇਨੋਵਾ ਗੱਡੀਆਂ ਨੂੰ ਬਰਾਮਦ ਕਰ ਲਿਆ ਗਿਆ ਹੈ । ਜਦੋਕਿ ਸੋਨੇ ਦੇ ਗਹਿਨੇ ਬਰਾਮਦ ਕਰਨ ਵਾਲੇ ਰਹਿੰਦੇ ਹਨ । ਕਾਬੂ ਕੀਤੀ ਅੋਰਤ ਅਨਾਮਿਕਾ ਅਤੇ ਘਟਨਾ ਦੀ ਮਾਸਟਰ ਮਾਇੰਡ ਜੋਤੀ ਖ਼ਿਲਾਫ਼ ਪਹਿਲਾ ਵੀ ਨਸ਼ਾ ਵੇਚਣ ਦੇ ਮਾਮਲੇ ਦਰਜ ਹਨ । ਹਿਮਾਚਲ ਪ੍ਰਦੇਸ਼ ਦੀ ਧਰਮਸ਼ਾਲਾ ਜੇਲ ਵਿੱਚ ਦੋਵਾ ਦੀ ਮੁਲਾਕਾਤ ਹੋਈ । 2 ਜੂਨ ਦੀ ਸ਼ਾਮ ਪਿੰਡ ਡੀਡਾ ਸਾਂਹਸੀਆਂ ਦੀ ਸ਼ਿਮਲਾ ਦੇਵੀ ਅਤੇ ਉਸ ਦੀ ਨੂੰਹ ਰੋਜੀ ਦੇ ਪਿੰਡ ਅਵਾਂਖਾ ਵਿੱਚ ਰਹਿੰਦੇ ਭਤੀਜੇ ਦਾ ਵਿਆਹ ਸੀ । ਵਿਆਹ ਦੇ ਕਾਰਨ ਉਸ ਦੇ ਘਰ ਵਿੱਚ ਨਕਦੀ ਤੇ ਗਹਿਣੇ ਹੋਣ ਬਾਰੇ ਜੋਤੀ ਨੇ ਅਨਾਮਿਕਾ ਨੂੰ ਦਸਿਆਂ ਇਸ ਉਪਰਾਂਤ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਜੋਤੀ ਨੇ ਸਕੀਮ ਬਨਾਈ ਅਨਾਮਿਕਾ ਦੀ ਮਾਂ ਵੀਨਾ ਦੇਵੀ ਨੇ ਪਿੰਡ ਡੀਡਾ ਸਾਂਹਸੀਆਂ ਦੇ ਘਰ ਦੀ ਰੈਕੀ ਕਰਵਾਈ ।

Advertisements

ਲੁੱਟ ਦੀ ਵਾਰਦਾਤ ਦਾ ਸ਼ਿਕਾਰ ਹੋਏ ਰੋਜੀ ਅਤੇ ਸ਼ਿਮਲਾ ਦੇਵੀ ਦੇ ਪਰਿਵਾਰ ਦਾ ਬੀਤੀ 12 ਮਈ ਨੂੰ ਪਿੰਡ ਵਿੱਚ ਹੋਏ ਝਗੜੇ ਦਾ ਇਸ ਵਾਰਦਾਤ ਨਾਲ ਕੋਈ ਸੰਬੰਧ ਹੈ ਇੱਥੇ ਵਾਰਦਾਤ ਵਿੱਚ ਵਰਤੀਆਂ ਗਈਆਂ ਦੋਵੇਂ ਗੱਡੀਆਂ ਦੇ ਡ੍ਰਾਈਵਰਾਂ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ ਹੈ । ਗਿਰੋਹ ਦੇ ਮੈਂਬਰਾਂ ਨੇ ਆਪਣੇ ਆਪ ਨੂੰ ਸੀ ਬੀ ਆਈ ਅਧਿਕਾਰੀ ਦੱਸ ਕੇ ਗੱਡੀਆਂ ਨੂੰ ਕਿਰਾਏ ਤੇ ਲਿਆ ਸੀ । ਕਾਬੂ ਕੀਤੇ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ । ਇਸ ਮੋਕਾ ਤੇ ਡੀ ਐਸ ਪੀ ਮਹੇਸ਼ ਸੈਣੀ , ਪੁਲਿਸ ਥਾਨਾਂ ਮੁਖੀ ਇੰਸਪੈਕਟਰ ਸ਼ਾਮ ਲਾਲ ਵੀ ਹਾਜ਼ਰ ਸਨ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply