ਜਮੀਰ ਮਾਰ ਚੁੱਕੇ ਕਾਂਗਰਸੀਆਂ ਨੇ ਕੋਰੋਨਾ ਟੀਕਿਆਂ ਦਾ ਕੀਤਾ ਸਕੈਂਡਲ : ਸਰਬਜੋਤ ਸਾਬੀ


ਵੈਕਸੀਨ ਦਾ ਪ੍ਰਬੰਧ ਕਰਨ ਦੀ ਥਾਂ ਸੂਬਾ ਸਰਕਾਰ ਦਿੱਲੀ ਦਰਬਾਰ ’ਚ ਨਾਟਕ ਖੇਡ ਰਹੀ

ਤਲਵਾੜਾ / ਮੁਕੇਰੀਆਂ (ਕੁਲਵਿੰਦਰ ਸਿੰਘ) : ਮੌਜੂਦਾ ਸਮੇਂ ਇਕ ਪਾਸੇ ਜਿੱਥੇ ਕਰੋਨਾ ਮਹਾਂਮਾਰੀ ਲੋਕਾਂ ਦੀਆਂ ਅਣਮੁੱਲੀਆਂ ਜਾਨਾਂ ਲੈ ਰਹੀ ਹੈ ਉੱਥੇ ਦੂਜੇ ਪਾਸੇ ਸੂਬੇ ਦੀ ਕਾਂਗਰਸ ਸਰਕਾਰ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਵਾਲੇ ਟੀਕਿਆਂ ਨੂੰ ਸਕੈਡਲ ਕਰ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਚੁੱਕੀ ਹੈ ਤੇ ਇਸ ਤਰਾਂ ਇਹ ਟੀਕਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ, ਇਹ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸ.ਸਰਬਜੋਤ ਸਿੰਘ ਸਾਬੀ ਵੱਲੋਂ ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਪਿੰਡ ਭੇੜਾ ਵਿਖੇ ਚਮਨ ਲਾਲ ਦੇ ਗ੍ਰਹਿ ਵਿਖੇ ਪਿੰਡ ਵਾਸੀਆਂ ਦੀ ਹੋਈ ਮੀਟਿੰਗ ਦੌਰਾਨ ਕੀਤਾ ਗਿਆ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੇਹਤ ਮੰਤਰੀ ਬਲਵੀਰ ਸਿੰਘ ਸਿੱਧੂ ਸਮੇਤ ਸਮੁੱਚੀ ਕੈਬਨਿਟ ਦੀ ਜਮੀਰ ਮਰ ਚੁੱਕੀ ਹੈ ਤੇ ਇਹੀ ਕਾਰਨ ਰਿਹਾ ਕਿ ਇਨਾਂ ਨੇ ਲੋਕਾਂ ਦੀ ਜਾਨ ਨਾਲੋਂ ਵੱਧ ਪੈਸਾ ਕਮਾਉਣ ਨੂੰ ਤਰਜੀਹ ਦਿੱਤੀ। ਸਰਬਜੋਤ ਸਾਬੀ ਨੇ ਅੱਗੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਟੀਕੇ ਵੇਚ ਕੇ ਇਕ ਟੀਕੇ ਪਿੱਛੇ ਲੱਗਭੱਗ 600 ਰੁਪਏ ਕਮਾ ਕੇ ਕਰੋੜਾਂ ਰੁਪਏ ਦਾ ਜਿੱਥੇ ਘਪਲਾ ਕਰ ਲਿਆ ਉੱਥੇ ਦੂਜੇ ਪਾਸੇ ਹਾਲਾਤ ਇਹ ਬਣੇ ਹੋਏ ਹਨ ਕਿ ਆਮ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਵੈਕਸੀਨ ਮਿਲ ਨਹੀਂ ਰਹੀ ਜਿਸ ਕਾਰਨ ਕਰੋਨਾ ਪੀੜਤ ਲੋਕਾਂ ਦੀ ਜਾਨ ਜਾ ਰਹੀ ਹੈ ਲੇਕਿਨ ਸਰਕਾਰ ਨੂੰ ਇਸ ਗੱਲ ਦੀ ਕੋਈ ਫਿਕਰ ਨਹੀਂ ਹੈ। ਉਨਾਂ ਕਿਹਾ ਕਿ ਜਦੋਂ ਸਕੈਡਲ ਸਾਹਮਣੇ ਆ ਗਿਆ ਤਦ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਟੀਕੇ ਵਾਪਿਸ ਲੈਣ ਦੇ ਆਦੇਸ਼ ਦੇ ਦਿੱਤੇ ਹਨ ਲੇਕਿਨ ਜੋ ਸਪਲਾਈ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੀ ਗਈ ਸੀ ਉਹ ਹਸਪਤਾਲਾਂ ਵੱਲੋਂ ਲੱਗਭੱਗ ਖਤਮ ਕੀਤੀ ਜਾ ਚੁੱਕੀ ਹੈ। ਸਰਬਜੋਤ ਸਾਬੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸੇਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਇਸ ਮਾਮਲੇ ’ਤੇ ਨੈਤਿਕਤਾ ਦੇ ਆਧਾਰ ’ਤੇ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਨਾਂ ਨੇ ਮਾਨਵਤਾ ’ਤੇ ਆਈ ਹੋਈ ਇਸ ਔਖੀ ਘੜੀ ਦੇ ਸਮੇਂ ਵੀ ਲੋਕਾਂ ਦੀ ਜਾਨ ਬਚਾਉਣ ਨਾਲੋ ਪੈਸਾ ਕਮਾਉਣ ਨੂੰ ਤਰਜੀਹ ਦਿੱਤੀ। ਉਨਾਂ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਜਿੱਥੇ ਮਹਾਂਮਾਰੀ ਦੌਰਾਨ ਲੋਕਾਂ ਨੂੰ ਵੈਕਸੀਨ ਨਹੀਂ ਮਿਲ ਰਹੀ ਉੱਥੇ ਇਸ ਦਾ ਪ੍ਰਬੰਧ ਕਰਨ ਵਾਲੀ ਸੂਬਾ ਸਰਕਾਰ ਦਾ ਆਪਸੀ ਕਾਟੋ ਕਲੇਸ਼ ਹੀ ਖਤਮ ਨਹੀਂ ਹੋ ਰਿਹਾ, ਲੋਕ ਹਸਪਤਾਲਾਂ ਵਿਚ ਆਪਣੀ ਜਾਨ ਗਵਾ ਰਹੇ ਹਨ ਤੇ ਸਰਕਾਰ ਦਾ ਮੁੱਖ ਮੰਤਰੀ ਤੇ ਮੰਤਰੀ ਦਿੱਲੀ ਵਿਚ ਬੈਠ 2022 ਦੀਆਂ ਵਿਧਾਨ ਸਭਾ ਚੋਣਾ ਵਿਚ ਲੋਕਾਂ ਨੂੰ ਗੁੰਮਰਾਹ ਕਰਕੇ ਇਕ ਵਾਰ ਫਿਰ ਸਰਕਾਰ ਬਣਾਉਣ ਦੀ ਵਿਉਤਬੰਦੀ ਕਰਨ ਵਿਚ ਮਸ਼ਰੂਫ ਹਨ ਲੇਕਿਨ ਪੰਜਾਬ ਦੇ ਲੋਕ ਇਨਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ। ਇਸ ਮੌਕੇ ਰਾਜਗੁਲਜਿੰਦਰ ਸਿੰਘ ਸਿੱਧੂ, ਦੀਪਕ ਰਾਣਾ, ਟਿੰਮੀ ਹਾਜੀਪੁਰ, ਰਾਜਕੰਵਰ ਸਿੰਘ ਬਿੱਟੂ, ਚੌਧਰੀ ਦਿਆਲ ਸਿੰਘ, ਸੂਬੇਦਾਰ ਗੁਰਧਿਆਨ ਸਿੰਘ, ਰਾਮ ਆਸਰਾ ਤੇ ਜੋਤੀ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।
ਕੈਪਸ਼ਨ-ਪਿੰਡ ਵਾਸੀਆਂ ਨਾਲ ਮੀਟਿੰਗ ਦੌਰਾਨ ਸਰਬਜੋਤ ਸਿੰਘ ਸਾਬੀ, ਚਮਨ ਲਾਲ ਤੇ ਰਾਜਗੁਲਜਿੰਦਰ ਸਿੰਘ ਸਿੱਧੂ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply