ਐਸਸੀ ਕਮਿਸ਼ਨ ਦੇ ਚੇਅਰਮੈਨ ਡਾ. ਚੱਬੇਵਾਲ ਨੇ ਕਿਹਾ ਕੇਂਦਰ ਸਰਕਾਰ ਵੱਲ ਐਸਸੀ ਪੋਸਟ ਮੈਟ੍ਰਿਕ ਸਕਾਲਸ਼ਿਪ ਸਕੀਮ ਤਹਿਤ 1563 ਕਰੋੜ ਰੁਪਏ ਬਕਾਇਆ, ਸੋਮ ਪ੍ਰਕਾਸ਼ ਵਿਜੇ ਸਾਂਪਲਾ ਅਤੇ ਬਾਦਲ ਦਲ ਤੇ ਵੀ ਨਿਸ਼ਾਨਾ

ਚੰਡੀਗੜ: ਵਿਧਾਇਕ ਚੱਬੇਵਾਲ ਅਤੇ ਪੰਜਾਬ ਪ੍ਰਦੇਸ਼ ਐਸਸੀ ਕਮਿਸ਼ਨ ਦੇ ਚੇਅਰਮੈਨ ਡਾ. ਰਾਜ ਕੁਮਾਰ ਦੁਆਰਾ ਕੇਂਦਰ ਸਰਕਾਰ ਅਤੇ ਪੰਜਾਬ ਵਿੱਚ ਬੀਜੇਪੀ ਦੇ ਨੇਤਾਵਾਂ ਨੂੰ ਐਸਸੀ ਪੋਸਟ ਮੈਟ੍ਰਿਕ ਸਕਾਲਸ਼ਿਪ ਤੇ ਆੜੇ ਹੱਥੀ ਲਿਆ। ਡਾ. ਰਾਜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲ ਇਸ ਸਕੀਮ ਤਹਿਤ 1563 ਕਰੋੜ ਰੁਪਏ ਬਕਾਇਆ ਹਨ। ਜਿਸ ਵਿੱਚੋਂ ਸਰਕਾਰੀ ਅਦਾਰਿਆਂ ਦਾ 321.44 ਕਰੋੜ ਅਤੇ ਪ੍ਰਾਈਵੇਟ ਅਦਾਰਿਆਂ ਦਾ 1084 ਕਰੋੜ ਹੈ। ਉਹਨਾਂ ਕਿਹਾ ਕਿ ਦਲਿਤ ਬੱਚਿਆਂ ਨੂੰ ਪੜ੍ਹਾਈ ਲਈ ਮਾਲੀ ਮਦਦ ਦੇਣ ਦੀ ਸੋਚ ਨਾਲ ਯੂਪੀਏ ਦੇ ਕਾਰਜਕਾਲ ਸਮੇਂ ਤਤਕਾਲੀਨ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਨੇ 2007 ਵਿੱਚ ਸ਼ੁਰੂ ਕੀਤੀ ਜੋ 2017 ਤੱਕ ਚੱਲੀ ਅਤੇ ਲੱਖਾਂ ਦਲਿਤ ਵਿਦਿਆਰਥੀਆਂ ਨੇ ਇਸ ਸਕੀਮ ਤਹਿਤ ਉੱਚ ਸਿੱਖਿਆ ਪ੍ਰਾਪਤ ਕੀਤੀ।

 

ਡਾ. ਰਾਜ ਨੇ ਇਸ ਨੂੰ ਦੁਖਦਾਇਕ ਅਤੇ ਸ਼ਰਮਨਾਕ ਦੱਸਿਆ ਕਿ 2017 ਤੋਂ 2020 ਤੱਕ ਖੁੱਦ ਦਲਿਤ ਹਿਤੈਸ਼ੀ ਦੱਸਣ ਵਾਲੀ ਭਾਜਪਾ ਸਰਕਾਰ ਨੇ ਇਸਨੂੰ ਬਿਨਾ ਮੰਥਨ ਕੀਤੇ ਬੰਦ ਕਰ ਦਿੱਤਾ। ਹੁਣ ਜਦੋਂ 2020 ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦਲਿਤ ਵਿਦਿਆਰਥੀਆਂ ਲਈ ਬੀ.ਆਰ ਅੰਬੇਡਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਐਲਾਨ ਕੀਤਾ ਤਾਂ ਆਪਣੀ ਕੀਮਤੀ ਵੋਟ ਬੈਂਕ ਖੁੰਝਣ ਦੇ ਡਰੋਂ ਅਤੇ ਕੈਪਟਨ ਦੀ ਲੋਕਪਿ੍ਰਅਤਾ ਵੱਧਣ ਦੇ ਡਰੋਂ ਇਹਨਾਂ ਨੇ 2020-21 ਵਿੱਚ ਇਸ ਸਕੀਮ ਨੂੰ ਮੁੜ ਸ਼ੁਰੂ ਤਾ ਕੀਤਾ ਪਰ ਸੂਬਿਆਂ ਤੇ 40 ਪ੍ਰਤੀਸ਼ਤ ਵਿਤੀ ਭਾਰ ਪਾ ਦਿੱਤਾ ਜੋਕਿ ਪਹਿਲਾਂ ਸਿਰਫ 10 ਪ੍ਰਤੀਸ਼ਤ ਸੀ।

Advertisements

ਪੰਜਾਬ ਸਰਕਾਰ ਨੇ 2020-21 ਦਾ ਇਸ ਸਕਾਲਰਸ਼ਿਪ ਸਕੀਮ ਦਾ ਬਕਾਇਆ ਪਹਿਲੀ ਮਾਰਚ ਨੂੰ ਜਮਾ ਕਰਵਾ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਇਸ ਸੰਬੰਧੀ ਦੋ ਡੀ.ਉ ਪ੍ਰਧਾਨਮੰਤਰੀ ਨੂੰ ਅਤੇ ਦੋ ਡੀਓ ਸੋਸ਼ਲ ਜਸਟਿਸ ਅਤੇ ਐਮ ਪਾਵਰਮੈਂਟ ਮਨਿਸਟਰ ਨੂੰ ਲਿਖ ਚੁੱਕੇ ਹਨ। ਡਾ. ਰਾਜ ਕੁਮਾਰ ਨੇ ਭਾਜਪਾ ਨੇਤਾ ਕੈਬਿਨੇਟ ਮਨਿਸਟਰ ਸੋਮ ਪ੍ਰਕਾਸ਼ ਅਤੇ ਐਸਸੀ ਕਮੀਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਪ੍ਰਸ਼ਨ ਕੀਤਾ ਕਿ ਸਕਾਲਰਸ਼ਿਪ ਸਕੀਮ ਨੂੰ ਲੈ ਕੇ ਕਦੇ ਤੁਸੀ ਕਿਸੇ ਅਫਸਰ ਨੂੰ ਤੇ ਕਦੇ ਕਿਸੀ ਸੈਕਟਰੀ ਨੂੰ ਮੰਥਨ ਕਰ ਲੈਦੇ ਹੋ ਪਰ ਤੁਸੀ ਖੁਦ 2019 ਤੱਕ ਸੋਸ਼ਲ ਜਸਟਿਸ ਐਂਡ ਐਮ ਪਾਵਰਮੈਂਟ ਦੇ ਐਸਓਐਸ ਰਹੇ ਹੋ ਉਸ ਕਾਰਜਕਾਲ ਦੌਰਾਨ ਤੁਸੀਂ ਇਸ ਮੁੱਦੇ ਤੇ ਕੀ ਕੀਤਾ।

Advertisements

ਉਹਨਾਂ ਕਿਹਾ ਕਿ ਸਾਂਪਲਾ ਜੀ ਆਪਣੇ ਸਬੰਧਤ ਯੂਨੀਅਨ ਮਨਿਸਟਰਾਂ ਨੂੰ ਕਿਉਂ ਨਹੀਂ ਪ੍ਰੈਸ਼ਰ ਕਰਦੇ ਕਿ ਉਹ ਪੰਜਾਬ ਦਾ ਪਿਛਲੇ ਤਿੰਨ ਸਾਲ ਦਾ ਬਕਾਇਆ ਕਿਉਂ ਨਹੀਂ ਦਿਲਵਾਉਂਦੇ ਤਾਂ ਜੋ ਦਲਿਤ ਵਿਦਿਆਰਥੀਆਂ ਨੂੰ ਉਹਨਾਂ ਦਾ ਹੱਕ ਦੇ ਕੇ ਉਹਨਾਂ ਦਾ ਭਵਿੱਖ ਹਨੇਰਮਈ ਹੋਣ ਤੋਂ ਬਚਾਇਆ ਜਾ ਸਕੇ। ਜਦ ਉਹ ਆਪਣੇ ਦਲਿਤ ਸਮਾਜ ਲਈ ਇੰਨਾ ਵੀ ਨਹੀਂ ਕਰ ਸਕੇ, ਉਹ ਕਿਸ ਮੂੰਹ ਨਾਲ ਦਲਿਤ ਸੀਐਮ/ੳਪ ਸੀਐਮ ਦੀਆਂ ਗੱਲਾਂ ਕਰਦੇ ਹਨ। ਇਸਦੇ ਨਾਲ ਹੀ ਡਾ. ਰਾਜ ਕੁਮਾਰ ਨੇ ਅਕਾਲੀ ਦਲ ਤੇ ਵੀ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਿਤੰਬਰ 2020 ਤੱਕ ਕੇਂਦਰ ਸਰਕਾਰ ਦਾ ਹਿੱਸਾ ਸਨ।

Advertisements

ਬੀਬੀ ਹਰਸਿਮਰਤ ਕੌਰ ਬਾਦਲ ਜੋ ਉਦੋਂ ਕੈਬਨਿਟ ਮਨਿਸਟਰ ਸੀ ਉਹਨਾਂ ਨੇ ਉਦੋਂ ਕਿਉਂ ਨਹੀਂ ਇਹਨਾਂ ਲੱਖਾਂ ਦਲਿਤ ਵਿਦਿਆਰਥੀਆਂ ਦੇ ਹੱਕਾਂ ਦੀ ਗੱਲ ਕਿਉਂ ਨਹੀਂ ਕੀਤੀ। ਡਾ. ਰਾਜ ਨੇ ਸਵਾਲ ਕੀਤਾ ਕਿ ਕਿਉਂ ਇਹਨਾਂ ਵਿੱਚੋਂ ਕੋਈ ਵੀ ਨੇਤਾ ਅੱਜ ਵੀ ਇਹਨਾਂ ਦਲਿਤ ਬੱਚਿਆ ਦੇ ਭਵਿੱਖ ਲਈ ਕੇਂਦਰ ਸਰਕਾਰ ਨਾਲ ਗੱਲ ਨਹੀਂ ਕਰ ਰਿਹਾ। ਡਾ. ਰਾਜ ਨੇ ਅਪੀਲ ਕੀਤੀ ਕਿ ਇਸ ਮਹਾਮਾਰੀ ਕੋਵਿਡ ਦੇ ਦੌਰ ਵਿੱਚ ਅਸੀ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਹੋਰ ਨਾ ਵਧਾਈਏ ਅਤੇ ਕੇਂਦਰ ਸਰਕਾਰ ਨਾਲ ਇਹ ਮੁੱਦੇ ਚੁੱਕੀਏ ਕਿ ਉਹ ਇਸ ਪੋਸਟ ਮੈਟਿ੍ਰਕ ਸਕਾਲਰਸ਼ਿਪ ਦਾ ਬਕਾਇਆ ਜਲਦੀ ਰਿਲੀਜ਼ ਕਰਵਾ ਕੇ ਇਹਨਾਂ ਬੱਚਿਆ ਦੇ ਰੋਲ ਨੰਬਰ ਰਿਲੀਜ ਕੀਤੇ ਜਾਣ ਤਾਂ ਜੌੋ ਇਹ ਬੱਚੇ ਆਪਣੇ ਇਮਤਿਹਾਨ ਦੇ ਸਕਣ ਅਤੇ ਆਪਣੀ ਪੜਾਈ ਪੂਰੀ ਕਰ ਆਪਣਾ ਭਵਿੱਖ ਬਿਹਤਰ ਬਣਾ ਸਕਣ। ਜੰਗ ਬਹਾਦਰ ਕੋ-ਚੇਅਰਮੈਨ ਐਸਸੀ ਵਿਭਾਗ ਦੇ ਨਾਲ ਪ੍ਰੈਸ ਕਨਫਰੰਸ ਦੌਰਾਨ ਡਾ. ਰਾਜ ਨੇ ਪੱਤਰਕਾਰਾਂ ਦੇ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਇਸ ਮੁੱਦੇ ਤੇ ਖੁੱਲੀ ਬਹਿਸ ਦਾ ਸੱਦਾ ਦਿੰਦੇ ਕਿਹਾ ਕਿ ਉਹ ਸਾਬਿਤ ਕਰ ਦੇਣਗੇ ਕਿ ਇਸ ਵਿਸ਼ੇ ਤੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਦੋਸ਼ੀ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply