BREAKING.. ਚੋਰਾਂ ਨੇ ਥਾਣੇਦਾਰ ਦੇ ਘਰ ਨੂੰ ਲਗਾਈ ਸੇਧ,ਪਰਿਵਾਰ ਨੂੰ ਕਮਰੇ ਚ ਬੰਦ ਕਰਕੇ ਨਕਦੀ ਤੇ ਲੱਖਾਂ ਰੁਪਏ ਦੇ ਗਹਿਣੇ ਉਡਾਏ

ਸੀਸੀਟੀਵੀ ਫੁਟੇਜ ਚ ਕੈਦ ਹੋਏ ਚੋਰ,ਫੁਟੇਜ ਦੇ ਆਧਾਰ ਤੇ ਪੁਲਿਸ ਚੋਰਾਂ ਦੀ ਭਾਲ ‘ਚ ਜੁਟੀ 
 
ਟਾਂਡਾ / ਦਸੂਹਾ 9 ਜੂਨ (ਚੌਧਰੀ) : ਬੀਤੀ 8 ਜੂਨ ਦੀ ਰਾਤ ਅਣਪਛਾਤੇ ਚੋਰਾਂ ਵਲੋਂਂ ਟਾਂਡਾ ਦੇ ਪਿੰਡ ਖੱਖਾਂ ਦੇ ਪੰਜਾਬ ਪੁਲਿਸ ਦੇ ਰਿਟਾਇਰਡ ਸਬ ਇੰਸਪੈਕਟਰ ਦੇ ਘਰ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਚੋਰਾਂ ਵਲੋਂ ਪਰਿਵਾਰ ਨੂੰ ਇੱਕ ਕਮਰੇ ਚ ਬੰਦ ਕਰਕੇ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ।ਇਸ ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਰਿਟਾਇਰਡ ਸਬ ਇੰਸਪੈਕਟਰ ਅਵਤਾਰ ਸਿੰਘ ਪੁੱਤਰ ਕਰਨੈਲ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ 2 ਵਜੇ ਦੇ ਕਰੀਬ ਜਦੋਂ ਉਹ ਪਤਨੀ ਸਮੇਤ ਆਪਣੇ ਬੈਡਰੂਮ ਚ ਸੁੱਤੇ ਪਏ ਸਨ ਤਾਂ ਅਣਪਛਾਤੇ ਚੋਰਾਂ ਵਲੋਂ ਘਰ ਦੀ ਕੰਧ ਟੱਪ ਘਰ ਦੀ ਖਿੜਕੀ ਦੀ ਗਰਿਲ ਉਖਾੜ ਘਰ ਅੰਦਰ ਦਾਖਲ ਹੋ ਕੇ ਪੀੜਤ ਅਵਤਾਰ ਸਿੰਘ ਤੇ ਉਨਾਂ ਦੀ ਪਤਨੀ ਦੇ ਬੈਡਰੂਮ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਬੈਡਰੂਮ ਅੰਦਰ ਬੰਧਕ ਬਣਾਉਣ ਤੋਂ ਬਾਅਦ ਵਿੱਚ ਚੋਰਾਂ ਘਰ ਦੀ ਬਾਕੀ ਬੈਡਰੂਮ ਤੇ ਸਟੋਰ ਅੰਦਰੋਂ ਅਲਮਾਰੀਆਂ ਤੋੜ ਕਰੀਬ 6 ਤੋਲੇ ਸੋਨੇ ਦੇ ਗਹਿਣੇ ਤੇ ਕਰੀਬ 30 ਹਜਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ।

ਪੀੜਤ ਅਵਤਾਰ ਸਿੰਘ ਨੇ ਦੱਸਿਆ ਕਿ ਗਹਿਣਿਆਂ ਦੀ ਕੀਮਤ ਲਗਭਗ 4 ਚਾਰ ਲੱਖ ਰੁਪਏ ਸੀ। ਪੀੜਤ ਨੂੰ ਵਾਰਦਾਤ ਦਾ ਉਸ ਸਮੇਂ ਪਤਾ ਲੱਗਾ ਜਦੋਂ ਤੜਕ ਸਾਰ ਉਨ੍ਹਾਂ ਦੀ ਪਤਨੀ ਗੁਰਦੁਆਰਾ ਸਾਹਿਬ ਜਾਣ ਲਈ ਉੱਠੀ ਤਾਂ ਬੈਡਰੂਮ ਦਾ ਦਰਵਾਜ਼ਾ ਬਾਹਰੋਂ ਸੀ। ਜਿਸ ਵਾਰੇ ਪਤਨੀ ਨੇ ਉਨਾਂ ਨੂੰ ਦੱਸਿਆ। ਅਵਤਾਰ ਸਿੰਘ ਵਲੋਂ ਜੋਰ ਨਾਲ ਖਿੱਚਣ ਤੇ ਦਰਵਾਜੇ ਦੇ ਲੌਕ ਦੀ ਕੁੰਡੀ ਟੁੱਟ ਗਈ ।ਬੈਡਰੂਮ ਚੋਂ ਬਾਹਰ ਆਉਣ ਤੇ ਅਵਤਾਰ ਸਿੰਘ ਨੂੰ ਘਰ ਚ ਹੋਈ ਵਾਰਦਾਤ ਵਾਰੇ ਪਤਾ ਲੱਗਾ । ਪੀੜਤ ਅਵਤਾਰ ਸਿੰਘ ਨੇ ਇਸ ਚੋਰੀ ਸਬੰਧੀ ਥਾਣਾ ਟਾਂਡਾ ਨੂੰ ਇਤਲਾਹ ਦਿੱਤੀ । ਵਾਰਦਾਤ ਵਾਰੇ ਇਤਲਾਹ ਮਿਲਣ ਤੋਂ ਬਾਅਦ ਐਸਐਚੳ ਟਾਂਡਾ ਇੰਸਪੈਕਟਰ ਬਿਕਰਮ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਤੇ ਪੀੜਤ ਅਵਤਾਰ ਸਿੰਘ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply