LATEST.. ਬਸਪਾ ਦੀ ਵੱਧਦੀ ਤਾਕਤ ਦੇਖ ਕੇ ਕਾਂਗਰਸ ਵਰਗੀਆਂ ਪਾਰਟੀਆਂ ‘ਚ ਵੀ ਘਬਰਾਹਟ : ਬੈਨੀਪਾਲ, ਗੜੀ


ਗੜ੍ਹਦੀਵਾਲਾ 10 ਜੂਨ (ਚੌਧਰੀ) : ਗੁਰੂ ਰਵਿਦਾਸ ਗੁਰਦੁਆਰਾ ਗੜਦੀਵਾਲਾ ਵਿੱਚ ਡਾਕਟਰ ਜਸਪਾਲ ਸਿੰਘ ਪ੍ਰਧਾਨ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨਗੀ ਹੇਠ ਅਹੁਦੇਦਾਰਾਂ ਦੀ ਮੀਟਿੰਗ ਹੋਈ। ਜਿਸ ਵਿੱਚ ਰਣਧੀਰ ਸਿੰਘ ਬੈਨੀਪਾਲ ਇੰਚਾਰਜ ਪੰਜਾਬ ਹਰਿਆਣਾ ਤੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਤੇ ਭਗਵਾਨ ਸਿੰਘ ਚੌਹਾਨ ਜਨ ਸੱਕਤਰ ਪੰਜਾਬ,ਰਣਜੀਤ ਸਿੰਘ ਜਰਨਲ ਸੈਕਟਰੀ ਪੰਜਾਬ ਤੇ ਮਨਿੰਦਰ ਸਿੰਘ ਸੇਰਪੁਰੀ ਲੋਕ ਸਭਾ ਇੰਚਾਰਜ,ਮਹਿੰਦਰ ਸਿੰਘ ਇੰਜੀਨੀਅਰ ਜਿਲ੍ਹਾ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਬੈਨੀਪਾਲ ਤੇ ਗੜੀ ਨੇ ਕਿਹਾ ਵਿਧਾਨ ਸਭਾ ਟਾਂਡਾ ਵਿੱਚ ਹੁਣ ਬੀ ਐਸ ਪੀ ਮੈਦਾਨ ਵਿੱਚ ਨਜ਼ਰ ਆ ਰਹੀ ਹੈ ਤੇ ਬੂਥ ਪੱਧਰ ਤੇ ਢਾਂਚੇ ਨੂੰ ਹੋਰ ਵੀ ਮਜਬੂਤ ਕਰਨਾ ਚਾਹੀਦਾ ਹੈ।

(ਪਾਰਟੀ ਚ ਸ਼ਾਮਿਲ ਹੋਏ ਵਰਕਰਾਂ ਨੂੰ ਸਿਰੋਪਾ ਭੇਂਟ ਕਰਕੇ ਸਵਾਗਤ ਕਰਦੇ ਹੋਏ ਜਸਵੀਰ ਸਿੰਘ ਗੜੀ ਅਤੇ ਹੋਰ)

ਚਾਹੇ ਜੋਨ ਜਾ ਸੈਕਟਰ, ਚਾਹੇ ਬੂਥ ਕਮੇਟੀਆਂ ਹੋਣ। ਉਹਨਾਂ ਨੇ ਕਿਹਾ ਬਹੁਜਨ ਸਮਾਜ ਪਾਰਟੀ ਕਾਫੀ ਤੇਜੀ ਨਾਲ ਅੱਗੇ ਵੱਧ ਰਹੀ ਤੇ ਕਾਂਗਰਸ ਵਰਗੀਆਂ ਬਾਕੀ ਪਾਰਟੀਆਂ ਵੀ ਬੀ ਐਸ ਪੀ ਅੱਗੇ ਕਮਜੋਰ ਪੈ ਰਹੀਆਂ ਹਨ। ਉਸਦਾ ਇਹੀ ਕਾਰਨ ਹੈ ਕਿ ਬੀ ਐਸ ਪੀ ਦੇ ਵਰਕਰਾਂ ਦਾ ਜਮੀਨੀ ਪੱਧਰ ਤੇ ਕੰਮ ਕਰਨਾ ਤੇ ਢਾਚੇ ਨੂੰ ਹੋਰ ਮਜਬੂਤ ਕਰਨਾ ਹੈ। ਇਸ ਕਰਕੇ ਲੋਕ ਵੀ ਬਹੁਜਨ ਸਮਾਜ ਪਾਰਟੀ ਨਾਲ ਵੱਡੇ ਪੱਧਰ ਤੇ ਜੁੜ ਰਹੇ ਹਨ। 2022 ਬੀ ਐਸ ਪੀ ਦਾ ਹਾਥੀ ਚੰਡੀਗੜ੍ਹ ਵਿਚ ਗੂੰਜੇਗਾ। ਇਸ ਮੌਕੇ ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਇੰਨੀ ਗਰਮੀ ਦੇ ਬਾਵਜੂਦ ਵੀ ਆਪ ਸਾਰਿਆਂ ਦਾ ਇਕੱਠ ਇਸ ਗਲ ਦਾ ਸਬੂਤ ਹੈ ਕਿ ਪੰਜਾਬ ਵਿੱਚ ਬੀ ਐਸ ਪੀ ਦੀ ਸਰਕਾਰ ਬਣਨੀ ਤੈਅ ਹੈ ਤੇ ਮੌਜੂਦਾ ਸਰਕਾਰਾਂ ਨੇ ਸਾਡੀ ਵੋਟ ਦਾ ਇਸਤੇਮਾਲ ਕੀਤਾ ਤੇ ਬਾਅਦ ਸਾਨੂੰ ਤੰਗ। ਇਸ ਵਾਰ ਲੋਕ ਸਮਝ ਚੁੱਕੇ ਹਨ।

ਇਸ ਮੌਕੇ ਤੇ ਭਗਵਾਨ ਸਿੰਘ ਚੌਹਾਨ ਜਨ ਸੱਕਤਰ ਪੰਜਾਬ ਨੇ ਵੀ ਹਾਜਰੀ ਲਗਵਾਈ। ਇਸ ਮੌਕੇ ਤੇ ਸੂਬੇਦਾਰ ਸੁਰਜੀਤ ਸਿੰਘ ਸਰਾਂ,ਰਮਦਾਸਪੁਰ ਜੱਟ ਭਾਈਚਾਰੇ ਨਾਲ ਸਬੰਧਤ ਜੀ ਤੇ ਉਹਨਾਂ ਦੇ ਸਾਥੀ ਆਮ ਆਦਮੀ ਪਾਰਟੀ ਛੱਡਕੇ ਬਹੁਜਨ ਸਮਾਜ ਪਾਰਟੀ ਵਿੱਚ ਸਾਮਿਲ ਹੋਏ। ਸੁਖਵਿੰਦਰ ਸ਼ਰਮਾ ਤੇ ਉਹਨਾਂ ਦੇ ਸਾਥੀ ਵੀ ਕਾਂਗਰਸ਼ ਛਡ ਕੇ ਬੀ ਐਸ ਪੀ ਵਿੱਚ ਸਾਮਿਲ ਹੋਏ। ਇਸ ਮੌਕੇ ਤੇ ਜਸਵਿੰਦਰ ਕੌਰ ਜੋੜਾ ਜੱਟ ਭਾਈਚਾਰੇ ਨਾਲ ਸਬੰਧਤ ਆਪਣੇ ਸਾਥੀਆਂ ਸਮੇਤ ਬੀ ਐਸ ਪੀ ਵਿੱਚ ਸ਼ਾਮਿਲ ਹੋਏ।ਇਸ ਮੌਕੇ ਬੈੈਨੀਪਾਲ, ਗੜੀ ਵਲੋਂ ਇਨਾਂ ਨੂੰ ਪਾਰਟੀ ਦਾ ਸਰੋਪਾ ਪਾਕੇ ਸਵਾਗਤ ਕੀਤਾ। ਇਸ ਮੌਕੇ ਤੇ ਸੀਨੀਅਰ ਲੀਡਰਾਂ ਦੀਆਂ ਪ੍ਰਮੋਸ਼ਨਾਂ ਵੀ ਕੀਤੀਆਂ ਗਈਆਂ ।


ਇਸ ਮੌਕੇ ਤੇ ਜਿਲ੍ਹਾ ਸਕੱਤਰ ਕੁਲਦੀਪ ਸਿੰਘ,ਗੁਰਦੇਵ ਸਿੰਘ ਬਿੱਟੂ ਜਿਲ੍ਹਾ ਇੰਚਾਰਜ, ਸਰਵਣ ਸਿੰਘ ਨਿਆਜੀਆ ਸਕੱੱਤਰ, ਸੁਰਜੀਤ ਸਿੰਘ ਜਿਲ੍ਹਾ ਸਕੱਤਰ, ਦੁੱਗਲ, ਸੰਤੋਖ ਸਿੰਘ ਨਰਿਆਲ,ਜਗਤਾਰ ਸਿੰਘ ਦਾਰਾ, ਹਰਮੇਸ਼ ਸਿੰਘ ਪਟਵਾਰੀ, ਚਮਨ ਸਿੰਘ ਸੀਕਰੀ ,ਐਡਵੋਕੇਟ ਮਲਕੀਤ ਸਿੰਘ ਸੀਕਰੀ,ਪਟੇਲ ਸਿੰਘ ਧੁੱਗਾ ਪ੍ਰਧਾਨ ਯੂਥ ਟਾਂਡਾ ਗੁਰਦੀਪ ਸਿੰਘ ਵਾਈਸ ਯੂਥ ਪ੍ਰਧਾਨ ਤੇ ਡਾਕਟਰ ਸੁਖਦੇਵ ਸਿੰਘ ਰਮਦਾਸਪੁਰ, ਐਡਵੋਕੇਟ ਗੁਰਬਖਸ਼ ਸਿੰਘ ਮੁਲਤਾਨੀ,ਕਮਲਜੀਤ ਸਿੰਘ,ਸਰੂਪ ਸਿੰਘ ਕੋਮੀ ਪ੍ਰਧਾਨ,ਪ੍ਰਿੰਸੀਪਲ ਨਵਤੇਜ ਸਿੰਘ, ਮਾਸਟਰ ਰਤਨ ਸਿੰਘ,ਚਮਨ ਤੱਖੀ,ਨਿਰਮਲ ਸਿੰਘ ਕੰਢਾਲੀ, ਬਾਬਾ ਦੇਵ ਜੌਹਲ, ਬਲਬੀਰ ਸਿੰਘ, ਬੱਧਣ ਸੁਰਜੀਤ ਸਿੰਘ, ਕੇਹਰ ਸਿੰਘ ਗੁਲਜਾਰ ਸਿੰਘ ਸਮੇਤ ਭਾਾਰੀ ਗਿਣਤੀ ਵਿਚ ਪਾਾਰਟੀ ਵਰਕਰ ਹਾਜ਼ਰ ਸਨ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply