ਵੱਡੀ ਖ਼ਬਰ: ਕੈਪਟਨ ਵੱਲੋਂ ਆਨਲਾਈਨ ਗੱਲਬਾਤ ਦੌਰਾਨ ਲਾਈਕ ਦੀ ਬਜਾਏ ਡਿਸਲਾਈਕ ਜ਼ਿਆਦਾ , ਅਧਿਆਪਕਾਂ ਨੂੰ ਹੁਣ 10-10 ਕੁਮੈਂਟ ਕੋਟੇ ਅਲਾਟ

ਚੰਡੀਗੜ੍ਹ, 11 ਜੂਨ, 
ਬੀਤੇ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਧਿਆਪਕਾਂ ਨਾਲ ਕੀਤੀ ਆਨਲਾਈਨ ਗੱਲਬਾਤ ਦੌਰਾਨ ਲਾਈਕ ਦੀ ਬਜਾਏ ਡਿਸਲਾਈਕ ਜ਼ਿਆਦਾ ਹੋਣ ਕਾਰਨ ਸਿੱਖਿਆ ਵਿਭਾਗ ਦੀ ਚਿੰਤਾ ਵਧ ਗਈ  ਹੈ।

ਹੁਣ ਸਿੱਖਿਆ ਵਿਭਾਗ ਨੇ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਦੌਰਾਨ ਲਾਈਕਸ ਦੀ ਗਿਣਤੀ ਵਧਾਉਣ ਲਈ ਨਵੇਂ ਜੁਗਾੜੀ ਘੋੜੇ ਦੋੜੋਨੇ ਸ਼ੁਰੂ  ਕਰ ਦਿੱਤੇ ਹਨ। ਵਿਭਾਗ ਵੱਲੋਂ ਅਧਿਆਪਕਾਂ ਨੂੰ ਇਸ ਲਈ  ਕੁਮੈਂਟ ਕੋਟੇ ਲਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਇਕ ਅਧਿਆਪਕ ਨੇ ਕਿੰਨੇ ਲਾਈਕ, ਹੱਕ ਵਿੱਚ ਕੁਮੈਂਟ ਅਤੇ ਸ਼ੇਅਰ ਕਰਨੇ ਹਨ।

Advertisements

ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਮੂਹ ਸਕੂਲ ਮੁੱਖੀਆਂ ਦੇ ਨਾਮ ਇਕ ਪੱਤਰ ਜਾਰੀ ਕੀਤਾ ਗਿਆ ਹੈ, ਇਸ ਨੂੰ ਸਹੀ ਢੰਗ ਨਾਲ ਚਲਾਉਣ ਲਈ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਪੱਤਰ ਵਿੱਚ ਕਿਹਾ ਗਿਆ ਕਿ ਵਿਭਾਗ ਦੇ ਚਲ ਰਹੇ ਐਕਟਿਵਟੀ ਪੇਜ਼ ਸਬੰਧੀ ਸਮੂਹ ਜ਼ਿਲ੍ਹਿਆਂ ਦਾ ‘ਹੈਲਦੀ ਕੰਪੀਟੀਸ਼ਨ’ ਕਰਵਾਇਆ ਜਾ ਰਿਹਾ ਹੈ। ਇਸ ਕੰਪੀਟੀਸ਼ਨ ਲਈ ਸ਼ਹੀਦ ਭਗਤ ਸਿੰਘ ਨਗਰ ਦੀ  ਲਾਈਕ, ਸ਼ੇਅਰ ਅਤੇ ਕੁਮੈਂਟ ਕਰਨ ਦੀ ਵਾਰੀ ਹੈ। ਇਸ ਲਈ ਆਪਣੇ ਅਧੀਨ ਪੈਂਦੇ ਹਰੇਕ ਅਧਿਆਪਕ ਤੋਂ 10 ਲਾਈਕ, 10 ਸ਼ੇਅਰ ਅਤੇ 10 ਕੁਮੈਂਟ ਕਰਾਉਣ ਲਈ ਪਾਬੰਦ ਕੀਤਾ ਜਾਵੇ।  ਇਹ ਵੀ ਕਿਹਾ ਗਿਆ ਕਿ ਲਾਈਕ, ਸ਼ੇਅਰ ਅਤੇ ਕੁਮੈਂਟ ਕਰਕੇ ਅਧਿਆਪਕ ਆਪਣੇ ਬੀ ਐਲ ਓ ਨੂੰ ਰਿਪੋਰਟ ਕਰਨਗੇ। ਸਮੂਹ ਬੀ ਐਲ ਓ ਆਪਣੇ ਬਲਾਕ ਦੀ ਰਿਪੋਰਟ ਇਕੱਠੀ ਕਰਕੇ ਅੱਗੇ ਦੇਣਗੇ।
ਇਕ ਹੋਰ ਜ਼ਿਲ੍ਹੇ ਵੱਲੋਂ ਪ੍ਰੋਫਾਰਮਾ ਤਿਆਰ ਕਰਕੇ ਸਕੂਲਾਂ ਨੂੰ ਭੇਜਿਆ ਗਿਆ ਹੈ, ਜਿਸ ਵਿੱਚ ਅਧਿਆਪਕਾਂ ਨੂੰ ਵਿਸਥਾਰ ਨਾਲ ਸ਼ੇਅਰ, ਕੁਮੈਂਟ ਅਤੇ ਲਾਈਕ ਦੀ ਰਿਪੋਰਟ ਤਿਆਰ ਕਰਕੇ ਭੇਜਣ ਲਈ ਕਿਹਾ ਗਿਆ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply