ਪੰਜਾਬ ਸਿਹਤ ਮੰਤਰੀ ਨੇ ਵੈਕਸੀਨ ਨਾ ਲਗਵਾਉਣ ਵਾਲੇ ਲੋਕਾਂ ਦਾ ਸਿਮ ਕਾਰਡ ਬਲਾਕ ਕਰਨ ਦਾ ਫ਼ੈਸਲਾ ਕੀਤਾ

ਪਾਕਿਸਤਾਨ : ਪਾਕਿਸਤਾਨ ‘ਚ ਲੋਕਾਂ ਵਿਚਕਾਰ ਵੈਕਸੀਨ (Vaccine) ਲਵਾਉਣ ਨੂੰ ਲੈ ਕੇ ਘਬਰਾਹਟ  ਦੇਖਣ ਨੂੰ ਮਿਲ ਰਹੀ ਹੈ। ਅਜਿਹੇ ‘ਚ ਸੂਬਾ ਸਰਕਾਰਾਂ ਲੋਕਾਂ ਤੇ ਵੈਕਸੀਨ ਲਗਵਾਉਣ ਲਈ ‘ਅਜੀਬੋਗਰੀਬ’ ਤਰੀਕੇ ਤੋਂ ਦਬਾਅ ਬਣਾ ਰਹੀ ਹੈ।

ਪਾਕਿਸਤਾਨ ਦੇ ਪੰਜਾਬ ਨੇ ਵੈਕਸੀਨ ਨਾ ਲਗਵਾਉਣ ਵਾਲੇ ਲੋਕਾਂ ਦਾ ਸਿਮ ਕਾਰਡ ਬਲਾਕ ਕਰਨ ਦਾ ਫ਼ੈਸਲਾ ਕੀਤਾ ਹੈ। Ary News ਦੀ ਰਿਪੋਰਟ ਮੁਤਾਬਿਕ, ਇਹ ਫ਼ੈਸਲਾ ਸੂਬੇ  ਦੀ ਸਿਹਤ ਮੰਤਰੀ ਡਾ. ਯਾਸਮੀਨ ਰਸ਼ੀਦ (Dr. Yasmin Rashid) ਦੀ ਪ੍ਰਧਾਨਗੀ ‘ਚ ਲਾਹੌਰ ‘ਚ ਹੋਈ ਬੈਠਕ ‘ਚ ਲਿਆ ਗਿਆ। ਇਸ ਕਦਮ ਦਾ ਟੀਚਾ ਉਨ੍ਹਾਂ ਸਾਰੇ ਨਾਗਰਿਕਾਂ ਨੂੰ ਵੈਕਸੀਨ ਲਗਵਾਉਣ ਲਈ ਮਜ਼ਬੂਰ ਕਰਨਾ ਹੈ, ਜੋ ਹੁਣ ਤਕ ਇਸ ਨੂੰ ਲਗਵਾਉਣ ਲਈ ਇਨਕਾਰ ਕਰ ਰਹੇ ਹਨ।

Advertisements
ਇਸ ਤੋਂ ਪਹਿਲਾਂ ਸਿੰਧ ਪ੍ਰਾਂਤ ਦੀ ਸਰਕਾਰ ਨੇ ਫ਼ੈਸਲਾ ਲਿਆ ਸੀ ਕਿ ਜਿਨ੍ਹਾਂ ਸਰਕਾਰੀ ਮੁਲਾਜ਼ਮਾਂ ਨੇ ਵੈਕਸੀਨ ਨਹੀਂ ਲਗਵਾਈ ਹੈ, ਉਨ੍ਹਾਂ ਦੀ ਸੈਲਰੀ ਨੂੰ ਰੋਕ ਦਿੱਤਾ ਜਾਵੇ। ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਅਜਿਹੇ ਮੁਲਾਜ਼ਮਾਂ ਦੀ ਇਕ ਲਿਸਟ ਤਿਆਰ ਕਰਨ ਤਾਂ ਜੋ ਫ਼ੈਸਲੇ ਨੂੰ ਲਾਗੂ ਕੀਤਾ ਜਾ ਸਕੇ। ਦੱਸ ਦੇਈਏ ਕਿ ਪਾਕਿਸਤਾਨ ‘ਚ ਹੁਣ ਤਕ 95 ਲੱਖ ਤੋਂ ਜ਼ਿਆਦਾ ਵੈਕਸੀਨ ਡੋਜ਼ ਲਾਈ ਗਈ ਹੈ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply