ਪੰਜਾਬ ਸਰਕਾਰ ਨੇ ਗੈਰਕਾਨੂੰਨੀ ਮਾਈਨਿੰਗ ਗਤੀਵਿਧੀਆਂ ਦੀ ਰਿਪੋਰਟ ਲਈ ਐਪ ਵਿਕਸਤ ਕੀਤੀ: ਡਿਪਟੀ ਕਮਿਸ਼ਨਰ ਸੋਨਾਲੀ ਗਿਰੀ

ਪੰਜਾਬ ਸਰਕਾਰ ਨੇ ਗੈਰਕਾਨੂੰਨੀ ਮਾਈਨਿੰਗ ਗਤੀਵਿਧੀਆਂ ਦੀ ਰਿਪੋਰਟ ਲਈ ਐਪ ਵਿਕਸਤ ਕੀਤੀ: ਸੋਨਾਲੀ ਗਿਰੀ
 * ਕੋਈ ਵੀ ਵਿਅਕਤੀ ਗੂਗਲ ਪਲੇਅ ਸਟੋਰ ਤੋਂ “ਪੰਜਾਬਮਾਈਨਜ਼” ਐਪ ਡਾਊਨਲੋਡ ਕਰ ਸਕਦਾ ਹੈ
 ਰੂਪਨਗਰ, 11 ਜੂਨ:
 ਪੰਜਾਬ ਸਰਕਾਰ ਨੇ ਮਾਈਨਿੰਗ ਦੀਆਂ ਗਤੀਵਿਧੀਆਂ ਨਾਲ ਸਬੰਧਤ ਸ਼ਿਕਾਇਤਾਂ ਦੀ ਕੁਸ਼ਲ ਨਿਗਰਾਨੀ ਅਤੇ ਸ਼ਿਕਾਇਤਾਂ ਦਾ ਨਿਵਾਰਨ ਕਰਨ ਲਈ ਇਕ ਐਂਡਰਾਇਡ ਐਪ ਤਿਆਰ ਕੀਤੀ ਹੈ।  ਇਹ ਐਂਡਰਾਇਡ ਐਪ ਗਲਤ ਸ਼ਿਕਾਇਤਾਂ ਨੂੰ ਘਟਾਉਣ ਲਈ ਵੀ ਮਦਦਗਾਰ ਹੋਵੇਗੀ l
 ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਇਸ ਐਪ ਵਿਚ ਸਾਰੇ ਡਿਪਟੀ ਕਮਿਸ਼ਨਰ, ਸਾਰੇ ਐਸ ਐਸ ਪੀਜ਼, ਸਾਰੇ ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਅਧਿਕਾਰੀ,  ਪ੍ਰਬੰਧਕੀ ਮੁਖੀ ਸ਼ਾਮਲ ਹੋਣਗੇ।

 ਉਸਨੇ ਕਿਹਾ ਕਿ ਇਹ ਐਪ ਗੂਗਲ ਪਲੇ ਸਟੋਰ ਤੇ “ਪੰਜਾਬਮਾਈਨਜ਼” ਦੇ ਨਾਮ ਤੇ ਉਪਲਬਧ ਹੈ ਅਤੇ ਹਰ ਐਂਡਰਾਇਡ ਉਪਭੋਗਤਾ ਇਸ ਐਪ ਨੂੰ ਡਾਊਨਲੋਡ ਕਰ ਸਕਦਾ ਹੈ ਅਤੇ ਕਿਸੇ ਵੀ ਗੈਰਕਾਨੂੰਨੀ ਮਾਈਨਿੰਗ ਗਤੀਵਿਧੀ ਦੀ ਸੂਰਤ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ।  ਸ਼ਿਕਾਇਤਕਰਤਾ ਦੁਆਰਾ ਸ਼ਿਕਾਇਤ ਦਰਜ ਕਰਨ ਸਮੇਂ ਸ਼ਿਕਾਇਤਕਰਤਾ ਦੀ ਜੀਓਗ੍ਰਾਫੀਕਲ ਸਥਿਤੀ ਇਸ ਐਪ ਰਾਹੀਂ ਲੱਭ ਲਈ ਜਾਵੇਗੀ ਅਤੇ ਇਹ  ਸ਼ਿਕਾਇਤ  ਸਿੱਧੇ ਤੌਰ ‘ਤੇ ਸਬੰਧਤ ਡਿਪਟੀ ਕਮਿਸ਼ਨਰ, ਸੀਨੀਅਰ ਪੁਲਿਸ ਕਪਤਾਨ ਅਤੇ ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਨੂੰ ਅਗਲੀ ਕਾਰਵਾਈ ਲਈ ਸੇਧਤ ਕਰ ਕੇ ਉਨ੍ਹਾਂ ਤੱਕ ਪਹੁੰਚ ਜਾਵੇਗੀ l

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply