HOSHIARPUR: ਪੜ੍ਹੇ ਲਿਖੇ ਬੇਰੋਜ਼ਗਾਰਾਂ ਨੂੰ ਵੱਧ ਤੋਂ ਵੱਧ ਕਰਜਾ ਦੇ ਕੇ ਮਜ਼ਬੂਤ ਬਣਾਉਣ ਬੈਂਕ” : ਏ.ਡੀ.ਸੀ ਹਰਬੀਰ ਸਿੰਘ

ਪੜ੍ਹੇ ਲਿਖੇ ਬੇਰੋਜ਼ਗਾਰਾਂ ਨੂੰ ਵੱਧ ਤੋਂ ਵੱਧ ਕਰਜਾ ਦੇ ਕੇ ਮਜ਼ਬੂਤ ਬਣਾਉਣ ਬੈਂਕ” : ਏ.ਡੀ.ਸੀ
ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਦੇ ਕਰਜਾ ਯੋਜਨਾ ਸਾਲ 2020-21 ਤਹਿਤ ਮਾਰਚ 2021 ਤੱਕ 15323.61 ਕਰੋੜ ਰੁਪਏ ਦਾ ਦਿੱਤਾ ਕਰਜਾ
ਹੁਸ਼ਿਆਰਪੁਰ, 11 ਜੂਨ : ਬੈਂਕ ਵੱਖ-ਵੱਖ ਕਰਜਾ ਯੋਜਨਾਵਾਂ ਰਾਹੀਂ ਨੌਜਵਾਨਾਂ ਨੂੰ ਮਜ਼ਬੂਤ ਬਣਾਉਣ ਦੇ ਲਈ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਕਰਜਾ ਪ੍ਰਦਾਨ ਕਰਨ ਤਾਂ ਜੋ ਉਹ ਮਜ਼ਬੂਤ ਬਣ ਸਕਣ। ਇਹ ਵਿਚਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਨੇ ਜ਼ਿਲ੍ਰੇ ਦੇ ਲੀਡ ਬੈਂਕ ਵਲੋਂ ਜ਼ਿਲ੍ਹੇ ਦੇ ਬੈਂਕਾਂ ਦੇ ਕੰਮਕਾਜ ਦਾ ਜਾਇਜ਼ਾ ਲੈਣ ਸਬੰਧੀ ਜ਼ਿਲ੍ਹਾ ਸਲਾਹਕਾ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ। ਇਸ ਦੌਰਾਨ ਉਨ੍ਹਾਂ ਬੈਂਕਾਂ ਦੀ ਸੀ.ਡੀ. ਰੇਸ਼ੋ ਵਧਾਉਣ ਦੇ ਸਬੰਧ ਵਿੱਚ ਨਿਰਦੇਸ਼ ਦਿੰਦਿਆਂ ਕਿਹਾ ਕਿ ਬੈਂਕਾਂ ਨੂੰ ਇਸ ਦਿਸ਼ਾ ਵਿੱਚ ਧਿਆਨ ਦੇਣ ਲਈ ਕਿਹਾ ਤਾਂ ਜੋ ਵੱਧ ਤੋਂ ਵੱਧ ਲੋਕ ਖਾਸ ਤੌਰ ’ਤੇ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਲੋਕ ਕਰਜੇ ਪ੍ਰਾਪਤ ਕਰਕੇ ਆਰਥਿਕ ਧੰਦੇ ਸ਼ੁਰੂ ਕਰਕੇ ਜੀਵਨ ਪੱਧਰ ਨੂੰ ਉਚਾ ਚੁੱਕ ਸਕਣ।
ਏ.ਡੀ.ਸੀ. ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਦੁਆਰਾ ਕਰਜਾ ਯੋਜਨਾ ਸਾਲ 2020-21 ਤਹਿਤ ਮਾਰਚ 2021 ਤੱਕ ਕੁਲ 15323.61 ਕਰੋੜ ਰੁਪਏ ਕਰਜੇ ਦੇ ਤੌਰ ’ਤੇ ਦਿੱਤੇ ਗਏ ਜਦਕਿ ਟੀਚਾ 15120.07 ਕਰੋੜ ਰੁਪਏ ਦਾ ਸੀ। ਇਸ ਵਿੱਚ ਤਰਜ਼ੀਹੀ ਖੇਤਰ ਵਿੱਚ 14276.15 ਕਰੋੜ ਰੁਪਏ ਦੇ ਕਰਜੇ ਦਿੱਤੇ ਗਏ ਜਦਕਿ ਗੈਰ ਤਰਜ਼ੀਹੀ ਖੇਤਰ ਵਿੱਚ 1046.47 ਕਰੋੜ ਰੁਪਏ ਦੇ ਕਰਜੇ ਦਿੱਤੇ ਗਏ। ਤਰਜ਼ੀਹੀ ਖੇਤਰ ਵਿੱਚ 8991.99 ਕਰੋੜ ਰੁਪਏ ਖੇਤੀਬਾੜੀ ਦੇ ਲਈ, 2513.48 ਕਰੋੜ ਰੁਪਏ ਖੇਤੀਬਾੜੀ ਖੇਤਰ ਦੇ ਲਈ ਅਤੇ 2770.68 ਕਰੋੜ ਰੁਪਏ ਹੋਰ ਤਰਜ਼ੀਹੀ ਖੇਤਰਾਂ ਨੂੰ ਕਰਜੇ ਦੇ ਤੌਰ ’ਤੇ ਦਿੱਤੇ ਗਏ।
ਵਧੀਕ ਡਿਪਟੀ ਕਮਿਸ਼ਨਰ ਨੇ ਬੈਂਕਾਂ ਨੂੰ ਵੱਧ ਤੋਂ ਵੱਧ ਸਵੈ ਸਹਾਇਤਾਂ ਗਰੂਪਾਂ ਨੂੰ ਕਰਜਾ ਪ੍ਰਦਾਨ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਬੈਂਕਾਂ ਨੂੰ ਵੱਖ-ਵੱਖ ਸਕੀਮਾਂ ਦੇ ਬਾਰੇ ਵਿੱਚ ਲੋਕਾਂ ਨੂੰ ਜਾਣਕਾਰੀ ਦੇਣ ਅਤੇ ਖੇਤੀਬਾੜੀ ਅਤੇ ਲਘੂ ਉਦਯੋਗ, ਸੇਵਾ ਖੇਤਰ, ਸਰਕਾਰੀ ਪ੍ਰੋਗਰਾਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਨ ਪ੍ਰੋਗਰਾਮ, ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ, ਡੇਅਰੀ ਟਾਈ-ਅਪ ਯੋਜਨਾ ਤਹਿਤ ਕਰਜੇ ਦੇਣ ਦੀ ਪ੍ਰਕਿਆ ਵਿੱਚ ਤੇਜੀ ਲਿਆਉਣ ਦੇ ਲਈ ਕਿਹਾ। ਉਨ੍ਹਾਂ ਬੈਂਕਾਂ ਨੂੰ ਕਿਹਾ ਕਿ ਡੀ.ਆਰ.ਆਈ ਸਕੀਮ ਵਿੱਚ ਵੱਧ ਤੋਂ ਵੱਧ ਗਰੀਬ ਲੋਕਾਂ ਨੂੰ ਕਰਜਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੀ ਉਮਰ ਵਿੱਚ ਵਾਧਾ ਹੋ ਸਕੇ ਅਤੇ ਉਨ੍ਹਾਂ ਦਾ ਜੀਵਨ ਪੱਧਰ ਉਚਾ ਹੋ ਸਕੇ। ਉਨ੍ਹਾਂ ਬੈਂਕਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਪ੍ਰਧਾਨਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ ਵੱਧ ਤੋਂ ਵੱਧ ਗਰੀਬ ਲੋਕਾਂ ਦਾ ਬੀਮਾ ਕੀਤਾ ਜਾਵੇ।
ਹਰਬੀਰ ਸਿੰਘ ਨੇ ਬੈਂਕਾਂ ਨੂੰ ਜ਼ਿਲ੍ਹਾ ਰੋਜ਼ਗਾਰ ਕਾਰੋਬਾਰ ਬਿਊਰੋ ਜੋ  ਪੰਜਾਬ ਸਰਕਾਰ ਵਲੋਂ ਸਾਰੇ ਜ਼ਿਲਿ੍ਹਆਂ ਵਿੱਚ ਸਥਾਪਿਤ ਕੀਤੇ ਗਏ ਹਨ ਦੇ ਬਾਰੇ ਵਿੱਚ ਦੱਸਿਆ। ਉਨ੍ਹਾਂ ਇਸ ਬਿਊਰੋ ਦੁਆਰਾ ਪੰਜਾਬ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਬਿਊਰੋ ਵਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦੇ ਬਾਰੇ ਵਿੱਚ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਨੌਜਵਾਨ ਇਸ ਦਾ ਲਾਭ ਲੈ ਸਕਣ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਕਲ ਹੈਡ ਪੰਜਾਬ ਨੈਸ਼ਨਲ ਬੈਂਕ ਡਾ. ਰਾਜੇਸ਼ ਪ੍ਰਸਾਦ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬੈਂਕਾਂ ਵਿੱਚ ਜਮ੍ਹਾਂ ਰਾਸ਼ੀਆਂ ਜੋ ਕਿ ਮਾਰਚ ਮਾਰਚ 2020 ਵਿੱਚ 31200.80 ਕਰੋੜ ਰੁਪਏ ਸੀ, ਮਾਰਚ 2021 ਵਿੱਚ ਵੱਧ ਕੇ 36141.02 ਕਰੋੜ ਰੁਪਏ ਹੋ ਗਈ। ਇਸੇ ਤਰ੍ਹਾਂ ਬੈਂਕਾਂ ਵਲੋਂ ਦਿੱਤੇ ਗਏ ਕੁਨ ਕਰਜੇ ਦੀ ਰਕਮ ਜੋ ਕਿ ਮਾਰਚ 2020 ਵਿੱਚ 8678.67 ਕਰੋੜ ਸੀ, ਮਾਰਚ 2021 ਵਿੱਚ ਵੱਧ ਕੇ 9428.89 ਕਰੋੜ ਰੁਪਏ ਹੋ ਗਈ।
ਲੀਡ ਜ਼ਿਲ੍ਹਾ ਮੈਨੇਜਰ ਰਾਮ ਕ੍ਰਿਸ਼ਨ ਚੋਪੜਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਬੈਂਕਾਂ ਵਿੱਚ ਮਾਰਚ 2020 ਵਿੱਚ 2167 ਕਿਸਾਨਾਂ ਨੂੰ 126.89 ਕਰੋੜ ਰੁਪਏ ਦੇ ਕਿਸਾਨ ਕਾਰਡ ਜਾਰੀ ਕੀਤੇ ਗਏ ਹਨ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਨਵੇਂ ਉਦਮੀਆਂ ਨੂੰ ਵੱਧ ਤੋਂ ਵੱਧ ਕਰਜਾ ਦੇਣ ਤਾਂ ਜੋ ਜ਼ਿਲ੍ਹੇ ਵਿੰਚ ਨਵੇਂ ਉਦਯੋਗ ਧੰਦੇ ਲੱਗ ਸਕਣ ਅਤੇ ਲੋਕਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮਿਲ ਸਕਣ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਬੈਂਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
———

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply