ਅਕਾਲੀ ਦਲ ਪਰਿਵਾਰ ਸਫਾਈ ਸੇਵਕਾਂ ਨਾਲ ਚੱਟਾਨ ਵਾਂਗ ਖੜਾ : ਰਸੂਲਪੁਰ

ਗੜ੍ਹਦੀਵਾਲਾ, 11 ਜੂਨ (ਚੌਧਰੀ ) : ਗੜ੍ਹਦੀਵਾਲਾ ਸ਼ਹਿਰ ਨਗਰ ਕੌਂਸਲ ਕਮੇਟੀ ਵਿੱਚ ਰੋਸ ਧਰਨੇ ਤੇ ਬੈਠੇ ਸਫਾਈ ਕਰਮਚਾਰੀ ਜੋ ਕਿ ਅੱਜ 31ਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ। ਉਨ੍ਹਾਂ ਨੂੰ ਸਮਰਥਨ ਦੇਣ ਵਾਸਤੇ ਹਲਕਾ ਇੰਚਾਰਜ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਸਫਾਈ ਕਰਮਚਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ ਅਤੇ ਸਮੁੱਚਾ ਅਕਾਲੀ ਦਲ ਪਰਿਵਾਰ ਉਨ੍ਹਾਂ ਨਾਲ ਹੈ। ਉਨ੍ਹਾਂ ਕਿਹਾ ਕਿ ਅਗਰ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਵਾਸਤੇ ਸਾਨੂੰ ਕਿਤੇ ਵੀ ਧਰਨਾ ਜਾਂ ਕੋਈ ਵੀ ਕੁਰਬਾਨੀ ਦੇਣੀ ਪੈਂਦੀ ਹੈ ਮੈਂ ਤੇ ਮੇਰਾ ਪਰਿਵਾਰ ਤੁਹਾਡੇ ਨਾਲ ਖੜਾ ਹੈ ਜੇਕਰ ਅਗਰ ਤੁਹਾਡੀਆਂ ਇਹ ਮੰਗਾਂ ਕਾਂਗਰਸ ਸਰਕਾਰ ਪੂਰੀਆਂ ਨਹੀਂ ਕਰਦੀ ਤਾਂ ਇਨ੍ਹਾਂ ਮੰਗਾਂ ਨੂੰ ਆਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਚਲਦੇ ਸਫਾਈ ਸੇਵਕਾਂ ਦੇ ਕੀਤੇ ਕੰਮ ਨੂੰ ਦੇਖਦੇ ਹੋਏ ਸਰਕਾਰ ਇਨ੍ਹਾਂ ਸਫਾਈ ਮੁਲਾਜਮਾਂ ਨੂੰ ਤੁਰੰਤ ਪੱਕਾ ਕਰੇ ਇਸ ਮੌਕੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ, ਸਰਕਲ ਪ੍ਰਧਾਨ ਕੁਲਦੀਪ ਸਿੰਘ ਲਾਡੀ ਬੁੱਟਰ, ਸੰਜੀਤ ਸਿੰਘ ਕੋਈ ਸ਼ਹਿਰੀ ਪ੍ਰਧਾਨ, ਮਾਸਟਰ ਸੰਦੀਪ ਸਿੰਘ ਸੋਨੂੰ ਡੱਫਰ, ਯੂਥ ਪ੍ਰਧਾਨ ਸ਼ੈਂਕੀ ਕਲਿਆਣ, ਆਦੇਸ਼ ਗੁਪਤਾ  ਸਮੇਤ ਹੋਰ ਵਰਕਰ ਅਤੇ ਧਰਨੇ ਤੇ ਬੈਠੇ ਕਰਮਚਾਰੀ ਹਾਜ਼ਰ ਸਨ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply