UPDATED : PATHANKOT: 866 ਡਿਪਲੋਮਾ ਹੋਲਡਰ ਵੈਟਨਰੀ ਇੰਸਪੈਕਟਰਾਂ ਦੀ ਭਰਤੀ ਲ‌ਈ ਇਸਤਿਆਰ ਜਾਰੀ ਕੀਤਾ-ਰਮਨ ਬਹਿਲ

866 ਡਿਪਲੋਮਾ ਹੋਲਡਰ ਵੈਟਨਰੀ ਇੰਸਪੈਕਟਰਾਂ ਦੀ ਭਰਤੀ ਲ‌ਈ ਇਸਤਿਆਰ ਜਾਰੀ ਕੀਤਾ 
 
ਪਠਾਨਕੋਟ, 12 ਜੂਨ( ਰਾਜਿੰਦਰ ਸਿੰਘ ਰਾਜਨ)   ਅੱਜ ਸੁਬਾਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵੱਲੋ ਪੰਜਾਬ ਸਰਕਾਰ ਦੀ ਘਰ ਘਰ ਰੁਜਗਾਰ ਦੇਣ ਦੀ ਨੀਤੀ ਅਧੀਨ 866 ਡਿਪਲੋਮਾ ਹੋਲਡਰ ਵੈਟਨਰੀ ਇੰਸਪੈਕਟਰਾਂ ਦੀ ਭਰਤੀ ਲ‌ਈ ਇਸਤਿਆਰ ਜਾਰੀ ਕੀਤਾ ਹੈ। ਕੈਬਨਿਟ ਮੰਤਰੀ ਪੈਂਡੂ ਵਿਕਾਸ ਤੇ ਪੰਚਾਇਤ ਪਸੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਚੇਅਰਮੈਨ ਸ੍ਰੀ  ਰਮਨ ਬਹਿਲ ਦੀ ਐਸ ਐਸ ਬੋਰਡ ਦੀਆਂ ਭਰਤੀਆਂ ਵਿਚ ਬੋਰਡ ਨੇ ਵੈਟਨਰੀ ਇੰਸਪੈਕਟਰਾਂ ਦੀ ਭਰਤੀ ਲ‌ਈ ਹਰ ਕਾਗਜੀ ਕਾਰਵਾਈ ਨੂੰ ਪੂਰਾ ਕਰਨ ਉਪਰੰਤ  866 ਵੈਟਨਰੀ ਇੰਸਪੈਕਟਰਾਂ ਦੀ ਭਰਤੀ ਲ‌ਈ ਇਸਤਿਆਰ ਜਾਰੀ ਕੀਤਾ ਹੈ ।
 
ਪੰਜਾਬ ਸਟੇਟ ਵੈਟਨਰੀ ਇੰਸਪੈਕਟਰ  ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਅਤੇ ਸੂਬਾ ਪ੍ਰੈਸ ਸਕੱਤਰ  ਕਿਸ਼ਨ ਚੰਦਰ ਮਹਾਜ਼ਨ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ  ਬੜੀ ਰਾਜੀਵ ਮਲਹੋਤਰਾ ਅਤੇ  ਗੁਰਦੀਪ ਸਿੰਘ ਬਾਸੀ ਨੇ   ਕੈਬਨਿਟ ਮੰਤਰੀ ਪਸੂ ਪਾਲਣ ਵਿਭਾਗ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਐਸ ਐਸ ਐਸ  ਬੋਰਡ ਦੇ ਚੇਅਰਮੈਨ ਰਮਨ ਬਹਿਲ ਨਾਲ ਹੋਈ ਗੱਲਬਾਤ ਉਪਰੰਤ ਕਿਹਾ ਹੈ ਇਹ ਭਰਤੀ ਮੁੱਖ ਮੰਤਰੀ ਪੰਜਾਬ  ਕੈਪਟਨ ਅਮਰਿੰਦਰ ਸਿੰਘ ਦੀ ਘਰ ਘਰ ਰੁਜਗਾਰ ਦੇਣ ਦੀ ਨੀਤੀ ਤਹਿਤ ਪੂਰੀ ਮੈਰਿਟ ਦੇ ਆਧਾਰ ਤੇ ਅਤੇ ਭ੍ਰਿਸਟਾਚਾਰ ਤੋਂ ਪੂਰੀਤਰਾਂ ਰਹਿਤ ਅਤੇ  ਪਾਰਦਰਸਿਤਾ ਤਰੀਕੇ ਨਾਲ ਜਲਦੀ ਤੋਂ ਜਲਦੀ ਪੂਰੀ ਕਰਕੇ  ਬੇਰੁਜਗਾਰ ਵੈਟਨਰੀ ਇੰਸਪੈਕਟਰਾਂ ਨੂੰ ਰੁਜਗਾਰ ਦਿਤਾ ਜਾਵੇਗਾ। ਇਹ 866 ਵੈਟਨਰੀ ਇੰਸਪੈਕਟਰਾਂ ਦੇ ਭਰਤੀ ਹੋਣ ਨਾਲ ਪੂਰੇ ਪੰਜਾਬ  ਦੇ ਹਸਪਤਾਲਾਂ ਅਤੇ ਡਿਸਪੈਂਨਸਰੀਆ ਵਿਚ  ਵੈਟਨਰੀ ਇੰਸਪੈਕਟਰਾਂ ਦੀ   ਘਾਟ ਕਾਫੀ ਹੱਦ ਤੱਕ ਪੂਰੀ ਹੋ ਜਾਵੇਗੀ ਜਿਸ ਨਾਲ ਪਸੂ ਪਾਲਕਾਂ ਨੂੰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ  ਸਿੰਘ ਬਾਜਵਾ ਦੀ ਅਗਵਾਈ ਹੇਠ ਅਤੇ ਵਧੀਕ ਮੁੱਖ ਸਕੱਤਰ ਪਸੂ ਪਾਲਣ ਵਿਭਾਗ ਸ੍ਰੀ ਵਿਜੇ ਕੁਮਾਰ ਜੰਜੂਆ ਆਈ ਏ ਐਸ  ਦੇ ਨਿਰਦੇਸਾਂ ਤਹਿਤ ਉਹਨਾਂ ਦੇ ਦਰਵਾਜੇ ਤੱਕ ਵਧੀਆ ਪਸੂ ਸੇਵਾਵਾ ਦੇਣ ਲ‌ਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ।
 
ਸ੍ਰੀ ਸੱਚਰ ਅਤੇ ਮਹਾਜ਼ਨ ਨੇ ਡਿਪਟੀ ਸੈਕਟਰੀ  ਪਸੂ ਪਾਲਣ ਵਿਭਾਗ ਮੈਡਮ ਸੁਰਿੰਦਰ ਕੋਰ ਅਤੇ ਵਿਭਾਗ ਦੇ ਡਾਇਰੈਕਟਰ ਡਾਕਟਰ ਸੰਜੀਵ ਖੋਸਲਾ ਸਮੇਤ ਵਿਭਾਗ ਦੇ ਉਚ ਅਧਿਕਾਰੀਆਂ ਅਤੇ ਅਮਲਾ ਇਕ ਅਤੇ ਦੋ ਦੇ ਸੁਪਰਡੈਂਟਾ ਅਵਤਾਰ ਸਿੰਘ ਭੰਗੂ ਅਮਰਜੀਤ ਸਿੰਘ ਅਤੇ ਸਿਕੰਦਰ ਸਿੰਘ ਦਾ  ਵੀ ਧੰਨਵਾਦ ਕੀਤਾ ਜਿਹਨਾਂ ਨੇ ਦਿਨ ਰਾਤ ਕੰਮ ਕਰਕੇ  ਵੈਟਨਰੀ ਇੰਸਪੈਕਟਰਾਂ ਦੀ ਭਰਤੀ ਲ‌ਈ ਕਾਗਜਾਤ ਪੂਰੇ ਕਰਨ ਵਿਚ ਪੂਰੀ ਸੰਜੀਦਗੀ ਦਿਖਾਈ866 ਬੇਰੁਜਗਾਰ ਡਿਪਲੋਮਾ ਹੋਲਡਰ ਵੈਟਨਰੀ ਇੰਸਪੈਕਟਰਾਂ ਦੀ ਭਰਤੀ ਦੀ ਪ੍ਰਕਿਰਿਆ ਚਾਲੂ ਕਰਕੇ  ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਐਸ ਐਸ ਐਸ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਜਿਤਿਆ ਵੈਟਨਰੀ ਇੰਸਪੈਕਟਰਾਂ ਦਾ ਦਿਲ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਾਂ ਨੇ ਕੀਤਾ  ਪਸੂ ਪਾਲਣ  ਵਿਭਾਗ ਦੇ ਕੈਬਨਿਟ ਮੰਤਰੀ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਚੇਅਰਮੈਨ ਰਮਨ ਬਹਿਲ ਅਤੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇ ਕੁਮਾਰ ਜੰਜੂਆ ਆਈ ਏ ਐਸ ਦਾ ਵੈਟਨਰੀ ਇੰਸਪੈਕਟਰਜ‌ ਐਸੋਸੀਏਸ਼ਨ ਨੇ ਕੀਤਾ ਧੰਨਵਾਦ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply