ਐਸ ਐਮ ਓ ਡਾ ਸੁਨੀਤਾ ਸ਼ਰਮਾ ਦੀ ਅਗਵਾਈ ਹੇਠ ਸੀ ਐਚ ਸੀ ਬੁਗਲ ਬਧਾਣੀ ਐਂਟੀ ਮਲੇਰੀਆ ਦਿਵਸ ਮਨਾਇਆ ਗਿਆ
ਕੱਪੜੇ ਅਜਿਹੇ ਪਹਿਨੋ ਕਿ ਸ਼ਰੀਰ ਪੂਰੀ ਤਰ੍ਹਾਂ ਢੱਕਿਆ ਰਹੇ ——ਡਾ ਸੁਨੀਤਾ ਸ਼ਰਮਾ
ਪਠਾਨਕੋਟ / ਬੁੰਗਲ ਬਧਾਣੀ 17 ਜੂਨ ( ਰਾਜਿੰਦਰ ਸਿੰਘ ਰਾਜਨ, ਅਵਿਨਾਸ਼ )
ਅੱਜ ਪੰਜਾਬ ਸਰਕਾਰ ਦੀਆ ਹਦਾਇਤਾਂ ਅਨੁਸਾਰ ਪੂਰਾ ਜੂਨ ਮਹੀਨਾ ਐਂਟੀ ਮਲੇਰੀਆ ਮਹੀਨਾ ਦੇ ਤੌਰ ਤੇ ਮਨਾਇਆ ਜਾਂਦਾ ਹੈ । ਉਸੇ ਲੜੀ ਦੇ ਤਹਿਤ ਸਿਵਲ ਸਿਵਲ ਸਰਜਨ ਡਾ ਹਰਵਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ ਸੁਨੀਤਾ ਸ਼ਰਮਾ ਦੀ ਅਗਵਾਈ ਵਿੱਚ ਕਮਿਊਨਿਟੀ ਹੈਲਥ ਸੈਂਟਰ ਬੁਗਲ ਬਧਾਣੀ ਵਿਚ ਐਂਟੀ ਮਲੇਰੀਆ ਮਹੀਨਾ ਮਨਾਇਆ ਗਿਆ।
ਜਿਸ ਵਿਚ ਫੀਲਡ ਵਿੱਚ ਕੰਮ ਕਰਦੀਆਂ ਆਸ਼ਾ ਵਰਕਰ ਅਤੇ ਹੋਰ ਸਟਾਫ ਹਾਜ਼ਰ ਸਨ । ਦੌਰਾਨ ਸੰਬੋਧਨ ਕਰਦਿਆਂ ਐਸ ਐਮ ਓ ਡਾ ਸੁਨੀਤਾ ਸ਼ਰਮਾ ਨੇ ਦੱਸਿਆ ਕਿ ਅਸੀਂ ਮਲੇਰੀਆ ਦੇ ਖਾਤਮੇ ਵੱਲ ਵੱਧ ਰਹੇ ਹਾਂ ਅਤੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਮਲੇਰੀਆ ਅਤੇ ਡੇਗੂ ਵਰਗੀਆਂ ਬੀਮਾਰੀਆਂ ਦਾ ਧਿਆਨ ਦੇਣਾ ਵੀ ਅਤਿ ਜ਼ਰੂਰੀ ਹੈ । ਉਨ੍ਹਾਂ ਵਿਸਥਾਰ ਨਾਲ ਦੱਸਦਿਆਂ ਕਿਹਾ ਹਰ ਸਾਲ ਜੂਨ ਦਾ ਪੂਰਾ ਮਹੀਨਾ ਮਲੇਰੀਆ ਮਹੀਨੇ ਵਜੋਂ ਮਨਾਇਆ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ,ਇਹ ਮੱਛਰ ਖੜ੍ਹੇ ਪਾਣੀ ਵਿੱਚ ਪੈਦਾ ਹੁੰਦੇ ਹਨ ਅਤੇ ਇਹ ਮੱਛਰ ਰਾਤ ਅਤੇ ਸਵੇਰ ਵੇਲੇ ਕੱਟਦੇ ਹਨ। ਇਸ ਲਈ ਆਪਣੇ ਘਰਾਂ ਜਾਂ ਆਲੇ ਦੁਆਲੇ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ।ਹਰ ਸ਼ੁੱਕਰਵਾਰ ਨੂੰ ਡਰਾਈ ਡੇ ਮਨਾਇਆ ਜਾਵੇ ਅਤੇ ਆਪਣੇ ਘਰਾਂ ਵਿਚ ਕੂਲਰਾਂ, ਫਰਿੱਜ ਦੀ ਬੈਕ ਸਾਈਡ ਦੀ ਟ੍ਰੇਅ, ਗਮਲੇ ,ਪੰਛੀਆਂ ਦੇ ਪਾਣੀ ਵਾਲੇ ਬਰਤਨ, ਪਾਣੀ ਵਾਲੇ ਡਰੰਮ ਆਦਿ ਸੁਕਾ ਕੇ ਦੁਬਾਰਾ ਭਰੇ ਜਾਣ।
ਜਿੱਥੇ ਪਾਣੀ ਜ਼ਿਆਦਾ ਖੜ੍ਹਾ ਹੋਵੇ ਉਸ ਵਿੱਚ ਸੜਿਆ ਕਾਲਾ ਤੇਲ ਪਾ ਦਿੱਤਾ ਜਾਵੇ । ਛੱਪੜਾਂ ਵਿਚ ਸਿਹਤ ਵਿਭਾਗ ਦੇ ਸਹਿਯੋਗ ਨਾਲ ਗੰਬੂਜੀਆ ਮੱਛੀਆਂ ਪਾਓ ਇਹ ਮੱਛਰ ਦਾ ਲਾਰਵਾ ਖਾਂਦੀਆਂ ਹਨ। ਕੱਪਡ਼ੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਕੱਟ ਨਾ ਸਕੇ।
ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦਾ ਇਸਤੇਮਾਲ ਕਰੋ। ਮਲੇਰੀਆ ਬੁਖਾਰ ਦੇ ਮੁੱਖ ਲੱਛਣ ਠੰਡ ਅਤੇ ਕਾਂਬੇ ਨਾਲ ਬੁਖਾਰ, ਤੇਜ਼ ਬੁਖਾਰ ਅਤੇ ਸਿਰਦਰਦ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ ਆਦਿ ਹਨ। ਇਸ ਲਈ ਬੁਖਾਰ ਹੋਣ ਤੇ ਤੁਰੰਤ ਨੇਡ਼ੇ ਦੀ ਸਿਹਤ ਸੰਸਥਾ ਜਾਂ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੋ। ਮਲੇਰੀਆ ਦਾ ਟੈਸਟ ਅਤੇ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਤੇ ਡਾ ਸਚਿਨ ਗੁਲੇਰੀਆ , ਡਾ ਅੰਕਿਤਾ ਸ਼ਰਮਾ , ਡਾ ਸੁਨੀਤਾ , ਐਲ ਐਚ ਵੀ ਰੂਪ ਰਾਣੀ , ਹੈਲਥ ਇੰਸਪੈਕਟਰ ਸੋਮ ਨਾਥ , ਹੈਲਥ ਇੰਸਪੈਕਟਰ , ਲਖਬੀਰ ਸਿੰਘ ਅਤੇ ਸਮੂਹ ਆਸ਼ਾ ਵਰਕਰ ਹਾਜ਼ਰ ਸਨ.
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements
Advertisements