LATEST: ਪਿੰਡਾਂ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ- ਸੋਨੀਆ ਵਾਇਸ ਚੇਅਰਪਰਸਨ

ਪਿੰਡਾਂ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ- ਮੈਡਮ ਸੋਨੀਆ
-ਮੈਡਮ ਸੋਨੀਆ ਨੇ ਪਿੰਡ ਭਟਰਾਣਾ ਵਿੱਖੇ ਔਰਤਾਂ ਨਾਲ ਮੀਟਿੰਗ ਕਰਕੇ ਸੁਣੀਆਂ ਸੱਮਸਿਆਵਾਂ
ਚੱਬੇਵਾਲ :  ਹਲਕਾ ਚੱਬੇਵਾਲ ਦੇ ਪਿੰਡਾ ਭਟਰਾਣਾ ਵਿਖੇ ਸੰਸਥਾ ਕੋਸ਼ਿਸ਼ ਦੀ ਵਾਇਸ ਚੇਅਰਪਰਸਨ ਮੈਡਮ ਸੋਨੀਆ ਨੇ ਪਿੰਡ ਦੀਆਂ ਔਰਤਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਹਨਾਂ ਨੇ ਔਰਤਾਂ ਨਾਲ ਵਿਚਾਰ ਵਟਾਂਦਰਾ ਕਰਕੇ ਉਹਨਾਂ ਦੀਆਂ ਸੱਮਸਿਆਵਾਂ ਸੁਣੀਆਂ ਤੇ ਹੱਲ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਮੈਡਮ ਸੋਨੀਆ ਨੇ ਕਿਹਾ ਕਿ ਅੱਜ ਨਾਰੀ ਸ਼ਕਤੀ ਕਿਸੇ ਵੀ ਕੰਮ ਵਿੱਚ ਪਿੱਛੇ ਨਹੀਂ ਹੈ। ਅਜਿਹਾ ਕੋਈ ਫੀਲਡ ਨਹੀਂ ਹੈ ਜਿੱਥੇ ਔਰਤਾਂ ਨੇ ਆਪਣੀ ਜਿੱਤ ਦੀਆਂ ਮੱਲਾਂ ਨਹੀਂ ਮਾਰੀਆਂ। ਇਸ ਲਈ ਨਾਰੀ ਨੂੰ ਆਪਣੀਆਂ ਜਿੰਮੇਦਾਰੀਆਂ ਬਾਖੂਬੀ ਨਿਭਾਓੰਦੇ ਹੋਏ ਹਰ ਕੰਮ ਵਿੱਚ ਅੱਗੇ ਵਧਣਾ ਚਾਹਿਦਾ ਹੈ। ਮੈਡਮ ਸੋਨੀਆ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਆਪਣੇ ਸੂਬੇ ਦੀ ਭਲਾਈ ਤੇ ਵਿਕਾਸ ਦੀਆਂ ਨੀਤੀਆਂ ਤੇ ਚਲਦੇ ਹੋਏ ਪਿੰਡਾਂ ਦਾ ਬਹੁਪੱਖੀ ਵਿਕਾਸ ਕਰਵਾਉਣ ਵਿੱਚ ਸਫਲ ਸਾਬਤ ਹੋ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਮਹਿਲਾਵਾਂ ਦੇ ਹੱਕਾਂ ਦੀ ਰਾਖੀ ਲਈ ਵੀ ਸ਼ਲਾਘਾਯੋਗ ਕਦਮ ਚੁੱਕੇ ਹਨ ਅਤੇ ਰਾਜਨੀਤਿ ਦੇ ਖੇਤਰ ਵਿੱਚ ਵੀ ਮਹਿਲਾਵਾਂ ਨੂੰ ਬਣਦਾ ਮਾਣ ਦਿੱਤਾ ਗਿਆ ਹੈ। ਜਿਸ ਕਰਕੇ ਅੱਜ ਮਹਿਲਾ ਸ਼ਕਤੀ ਰਾਜਨੀਤਿ ਦੇ ਖੇਤਰ ਵਿੱਚ ਵੀ ਆਪਣੀ ਪਹਿਚਾਣ ਬਣਾਓਣ ਵਿੱਚ ਕਾਮਯਾਬ ਹੋ ਰਹੀ ਹੈ।
ਇਸ ਮੌਕੇ ਤੇ ਮੈਡਮ ਸੋਨੀਆ ਨੇ ਦੱਸਿਆ ਕਿ ਹਲਕਾ ਚੱਬੇਵਾਲ ਦੇ ਪਿੰਡਾਂ ਦੇ ਵਿਕਾਸ ਲਈ ਡਾ. ਰਾਜ ਕੁਮਾਰ ਨੇ ਬਿਨਾਂ ਕਿਸੇ ਭੇਦਭਾਵ ਅਤੇ ਪਾਰਟੀਬਾਜੀ ਤੋਂ ਉਪਰ ਉਠ ਕੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਮੁਹੱਈਆ ਕਰਵਾਈਆਂ ਹਨ। ਜ਼ਿਕਰਯੋਗ ਹੈ ਕਿ ਡਾ. ਰਾਜ ਵੱਲੋਂ ਪਿੰਡ ਭਟਰਾਣਾ ਨੂੰ ਲਗਭਗ 41 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ। ਜਿਸ ਨਾਲ ਪਿੰਡ ਵਿੱਚ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਪਿੰਡ ਵਿੱਚ ਗਲੀਆਂ ਦਾ ਕੰਮ ਚਲ ਰਿਹਾ ਹੈ ਅਤੇ ਛੱਪੜ ਦੀ ਸਫ਼ਾਈ ਕਰਵਾ ਕੇ ਡੂੰਘਾ ਕੀਤਾ ਗਿਆ। ਇਸ ਮੌਕੇ ਤੇ ਜੀਓਜੀ ਅਵਤਾਰ ਸਿੰਘ, ਸਰਪੰਚ ਬਲਵੀਰ ਕੌਰ, ਬੀਬੀ ਜਗਦੀਸ਼ ਕੌਰ, ਕੁਲਵਿੰਦਰ ਕੌਰ, ਜਸਵੰਤ ਕੌਰ, ਰਾਣੋਂ, ਬਲਵਿੰਦਰ ਕੌਰ, ਰਮਨ, ਸਿਮਰਨ ਕੌਰ, ਰਣਜੀਤ ਕੌਰ, ਕੁਲਵਿੰਦਰ ਕੌਰ ਅਤੇ ਭੋਲੇ ਆਦਿ ਪਿੰਡ ਵਾਸੀ ਮੌਜੂਦ ਸਨ।

——–
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply